ਪੜਚੋਲ ਕਰੋ
(Source: ECI/ABP News)
ਮੈਰੀਕਾਮ ਨੇ ਨਿਕਹਤ ਜ਼ਰੀਨ ਨੂੰ 9-1 ਨਾਲ ਹਰਾ ਕੇ ਓਲੰਪਿਕ ਲਈ ਕੀਤਾ ਕੁਆਲੀਫਾਈ
ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਨੇ ਸ਼ਨੀਵਾਰ ਨੂੰ 51 ਕਿੱਲੋ ਮੈਚ 'ਚ ਨਿਕਹਤ ਜ਼ਰੀਨ ਨੂੰ 9-1 ਨਾਲ ਹਰਾ ਕੇ ਅਗਲੇ ਸਾਲ ਚੀਨ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ 'ਚ ਜਗ੍ਹਾ ਬਣਾਈ।
![ਮੈਰੀਕਾਮ ਨੇ ਨਿਕਹਤ ਜ਼ਰੀਨ ਨੂੰ 9-1 ਨਾਲ ਹਰਾ ਕੇ ਓਲੰਪਿਕ ਲਈ ਕੀਤਾ ਕੁਆਲੀਫਾਈ Mary Kom beats Nikhat Zareen in much-anticipated clash ਮੈਰੀਕਾਮ ਨੇ ਨਿਕਹਤ ਜ਼ਰੀਨ ਨੂੰ 9-1 ਨਾਲ ਹਰਾ ਕੇ ਓਲੰਪਿਕ ਲਈ ਕੀਤਾ ਕੁਆਲੀਫਾਈ](https://static.abplive.com/wp-content/uploads/sites/5/2019/12/28151314/mary-kom-2.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੈਰੀਕਾਮ ਨੇ ਸ਼ਨੀਵਾਰ ਨੂੰ 51 ਕਿੱਲੋ ਮੈਚ 'ਚ ਨਿਕਹਤ ਜ਼ਰੀਨ ਨੂੰ 9-1 ਨਾਲ ਹਰਾ ਕੇ ਅਗਲੇ ਸਾਲ ਚੀਨ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ 'ਚ ਜਗ੍ਹਾ ਬਣਾਈ। ਇਸ ਮੈਚ ਵਿੱਚ ਮੈਰੀਕਾਮ ਨੇ ਇੱਕ ਬਹੁਤ ਮਜ਼ਬੂਤ ਪੰਚ ਕਰਕੇ ਚੰਗੇ ਅੰਕ ਬਣਾਇਆ ਅਤੇ ਟੀਮ 'ਚ ਆਪਣਾ ਸਥਾਨ ਪੱਕੀ ਕੀਤੀ।
ਜਦੋਂ ਨਤੀਜਾ ਐਲਾਨਿਆ ਗਿਆ ਤਾਂ ਜ਼ਰੀਨ ਦੇ ਘਰੇਲੂ ਸੂਬਾ ਤੇਲੰਗਾਨਾ ਬਾਕਸਿੰਗ ਐਸੋਸੀਏਸ਼ਨ ਦੇ ਕੁਝ ਨੁਮਾਇੰਦਿਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇੰਡੀਅਨ ਬਾਕਸਿੰਗ ਫੈਡਰੇਸ਼ਨ ਦੇ ਪ੍ਰਧਾਨ ਅਜੇ ਸਿੰਘ ਨੇ ਵਿਚ ਆ ਕੇ ਸਥਿਤੀ ਨੂੰ ਕੰਟਰੋਲ ਕੀਤਾ। ਤੇਲੰਗਾਨਾ ਬਾਕਸਿੰਗ ਐਸੋਸੀਏਸ਼ਨ ਦੀ ਨੁਮਾਇੰਦਗੀ ਕਰ ਰਹੇ ਏਪੀ ਰੈਡੀ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ। ਅਜੇ ਸਿੰਘ ਨੇ ਉਨ੍ਹਾਂ ਨੂੰ ਰਿੰਗ ਤੋਂ ਦੂਰ ਜਾਣ ਲਈ ਕਿਹਾ ਅਤੇ ਨਿਰਾਸ਼ ਜ਼ਰੀਨ ਨੇ ਖ਼ੁਦ ਉਸ ਨੂੰ ਸ਼ਾਂਤ ਕਰਵਾਇਆ।
ਦੂਜੇ ਨਤੀਜਿਆਂ 'ਚ ਦੋ ਵਾਰ ਦੀ ਵਿਸ਼ਵ ਚਾਂਦੀ ਤਗਮਾ ਜੇਤੂ ਸੋਨੀਆ ਲੈਦਰ (57 ਕਿਲੋ) ਨੂੰ ਸਾਕਸ਼ੀ ਚੌਧਰੀ ਨੇ ਹਰਾਇਆ। 60 ਕਿਲੋ ਵਰਗ 'ਚ ਸਾਬਕਾ ਵਿਸ਼ਵ ਚੈਂਪੀਅਨ ਐਲ ਸਰਿਤਾ ਦੇਵੀ ਕੌਮੀ ਚੈਂਪੀਅਨ ਸਿਮਰਨਜੀਤ ਕੌਰ ਤੋਂ ਹਾਰ ਗਈ। ਵਰਲਡ ਚੈਂਪੀਅਨਸ਼ਿਪ 'ਚ ਦੋ ਵਾਰ ਬਾਉਨਜ਼ ਮੈਡਲ ਜੇਤੂ ਲਵਲੀਨਾ ਬੋਰਗੋਹੇਨ (69 ਕਿੱਲੋ) ਨੇ ਲਲਿਤਾ ਨੂੰ ਹਰਾ ਕੇ ਟੀਮ 'ਚ ਥਾਂ ਬਣਾਈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)