(Source: ECI/ABP News/ABP Majha)
Watch: ਫੀਫਾ ਵਿਸ਼ਵ ਕੱਪ 'ਚ ਮੋਰੱਕੋ ਤੋਂ ਮਿਲੀ ਹਾਰ ਤਾਂ ਭੜਕੇ ਬੈਲਜੀਅਮ ਸਮਰਥਕ, ਬਰੱਸਲਜ਼ ਸਮੇਤ ਤਿੰਨ ਸ਼ਹਿਰਾਂ 'ਚ ਹੋਏ ਦੰਗੇ
Belgium vs Morocco: ਐਤਵਾਰ ਨੂੰ ਫੀਫਾ ਵਿਸ਼ਵ ਕੱਪ 'ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼, ਲੀਜ, ਐਂਟਵਰਪ 'ਚ ਭੰਨਤੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ।
Belgium Riots: ਫੀਫਾ ਵਿਸ਼ਵ ਕੱਪ 2022 (FIFA WC 2022) ਵਿੱਚ ਐਤਵਾਰ ਨੂੰ ਇੱਕ ਹੋਰ ਹੰਗਾਮਾ ਹੋਇਆ। ਮੋਰੱਕੋ (Morocco) ਨੇ ਬੈਲਜੀਅਮ (Belgium) ਨੂੰ 2-0 ਨਾਲ ਹਰਾਇਆ। ਵਿਸ਼ਵ ਦੀ ਨੰਬਰ 2 ਰੈਂਕਿੰਗ ਵਾਲੀ ਟੀਮ ਤੋਂ ਇਸ ਹਾਰ ਕਾਰਨ ਬੈਲਜੀਅਮ ਦੇ ਫੁੱਟਬਾਲ ਪ੍ਰਸ਼ੰਸਕ ਹੈਰਾਨ ਹੋਣ ਦੇ ਨਾਲ-ਨਾਲ ਨਿਰਾਸ਼ ਵੀ ਸਨ। ਜਲਦੀ ਹੀ ਇਹ ਨਿਰਾਸ਼ਾ ਹੰਗਾਮੇ ਵਿੱਚ ਬਦਲ ਗਈ। ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਸਮੇਤ ਤਿੰਨ ਸ਼ਹਿਰਾਂ ਵਿੱਚ ਦੰਗੇ ਭੜਕ ਗਏ। ਫੁੱਟਬਾਲ ਪ੍ਰਸ਼ੰਸਕਾਂ ਨੇ ਇੱਥੇ ਕਈ ਦੁਕਾਨਾਂ ਅਤੇ ਵਾਹਨਾਂ ਦੀ ਭੰਨਤੋੜ ਕੀਤੀ। ਅੱਗਜ਼ਨੀ ਦੀਆਂ ਘਟਨਾਵਾਂ ਵੀ ਹੋਈਆਂ।
ਪਲਿਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ
ਬੈਲਜੀਅਮ ਦੇ ਦਰਜਨਾਂ ਫੁੱਟਬਾਲ ਪ੍ਰਸ਼ੰਸਕਾਂ ਨੇ ਮੋਰੱਕੋ ਤੋਂ ਹਾਰ ਤੋਂ ਬਾਅਦ ਬ੍ਰਸੇਲਜ਼ ਵਿੱਚ ਦੁਕਾਨਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ। ਦੁਕਾਨਾਂ ਅੰਦਰ ਪਟਾਕੇ ਵੀ ਸੁੱਟੇ ਗਏ। ਕੁਝ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮੈਚ ਖਤਮ ਹੋਣ ਤੋਂ ਪਹਿਲਾਂ ਹੀ ਹੰਗਾਮਾ ਸ਼ੁਰੂ ਹੋ ਗਿਆ ਸੀ। ਦੰਗਾਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ। ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਲੋਕਾਂ ਕੋਲ ਹਥਿਆਰ ਵੀ ਸਨ। ਬਰੱਸਲਜ਼ ਪੁਲਿਸ ਨੇ ਹੰਗਾਮੇ ਤੋਂ ਬਾਅਦ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
Belgium 🇧🇪 👀💥
— Suzanne Seddon (@suzseddon) November 27, 2022
Towns And Cities Are Now Being Destroyed And Smashed Up Across Brussels As Riots By Non Natives Escalate Into The Night. pic.twitter.com/q3gA8SiWKu
ਹੰਗਾਮੇ ਮਗਰੋਂ ਰਾਜਧਾਨੀ ਵਿੱਚ ਸੈਂਕੜੇ ਪੁਲਿਸ ਤਾਇਨਾਤ ਕਰਨੀ ਪਈ। ਲੋਕਾਂ ਨੂੰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਨਾ ਜਾਣ ਲਈ ਸੁਚੇਤ ਕੀਤਾ ਗਿਆ। ਕੁਝ ਮੈਟਰੋ ਸਟੇਸ਼ਨਾਂ ਅਤੇ ਗਲੀਆਂ ਨੂੰ ਵੀ ਕੁਝ ਘੰਟਿਆਂ ਲਈ ਬੰਦ ਕਰਨਾ ਪਿਆ। ਦੱਸ ਦੇਈਏ ਕਿ ਬੈਲਜੀਅਮ ਵਿੱਚ ਵੱਡੀ ਗਿਣਤੀ ਵਿੱਚ ਮੋਰੱਕੋ ਮੂਲ ਦੇ ਲੋਕ ਰਹਿੰਦੇ ਹਨ। ਇੱਕ ਅੰਦਾਜ਼ੇ ਮੁਤਾਬਕ ਇਨ੍ਹਾਂ ਦੀ ਗਿਣਤੀ 5 ਲੱਖ ਤੋਂ ਵੱਧ ਹੈ। ਮੋਰੱਕੋ ਦੀ ਜਿੱਤ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਜਸ਼ਨ ਮਨਾਉਣ ਤੋਂ ਬਾਅਦ ਹੀ ਦੰਗਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
🚨BREAKING NEWS🚨
— UNN (@UnityNewsNet) November 27, 2022
Brussels, home of the EU parliament, ERUPTS in street riots as Moroccans 'celebrate' their victory over their now home country.
Are we feeling enriched? pic.twitter.com/YI0h6nXSxt
ਲੀਜ ਸ਼ਹਿਰ ਵਿੱਚ 50 ਲੋਕਾਂ ਨੇ ਪੁਲਿਸ ਸਟੇਸ਼ਨ 'ਚ ਕੀਤੀ ਭੰਨਤੋੜ
ਪੂਰਬੀ ਬੈਲਜੀਅਮ ਦੇ ਸ਼ਹਿਰ ਲੀਜ ਵਿਚ ਲਗਭਗ 50 ਲੋਕਾਂ ਦੀ ਭੀੜ ਨੇ ਇਕ ਪੁਲਿਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ। ਇੱਥੇ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਪੁਲਿਸ ਦੀਆਂ ਦੋ ਗੱਡੀਆਂ ਵੀ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇੱਥੇ ਪੁਲਿਸ ਨੇ ਦੰਗਾਕਾਰੀਆਂ ਨੂੰ ਕਾਬੂ ਕਰਨ ਲਈ ਵਾਟਰ ਕੈਨਨ ਦਾ ਸਹਾਰਾ ਲਿਆ। ਉੱਤਰੀ ਸ਼ਹਿਰ ਐਂਟਵਰਪ ਵਿੱਚ ਇਸੇ ਤਰ੍ਹਾਂ ਦੇ ਹੰਗਾਮੇ ਕਾਰਨ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
🇧🇪 Émeutes de colons marocains en #Belgique après le match contre le #Maroc. #BELMAR #Bruxelles pic.twitter.com/MKbS5oeDCn
— Damien Rieu (@DamienRieu) November 27, 2022
ਬੈਲਜੀਅਮ ਨੂੰ ਹੁਣ ਅਗਲਾ ਮੈਚ ਪਵੇਗਾ ਜਿੱਤਣਾ
ਬੈਲਜੀਅਮ ਅਤੇ ਮੋਰੱਕੋ ਵਿਚਾਲੇ ਇਸ ਮੈਚ ਵਿੱਚ ਬਰਾਬਰੀ ਦਾ ਮੁਕਾਬਲਾ ਹੋਇਆ। ਦੂਜੇ ਹਾਫ ਵਿੱਚ ਮੋਰੋਕੋ ਨੇ 73ਵੇਂ ਅਤੇ ਸਟਾਪੇਜ ਟਾਈਮ (90+2 ਮਿੰਟ) ਵਿੱਚ ਗੋਲ ਕੀਤਾ। ਇਸ ਨਤੀਜੇ ਤੋਂ ਬਾਅਦ ਬੈਲਜੀਅਮ ਲਈ ਰਾਊਂਡ ਆਫ 16 'ਚ ਐਂਟਰੀ ਥੋੜੀ ਮੁਸ਼ਕਲ ਹੋ ਗਈ ਹੈ। ਉਸ ਨੂੰ ਹੁਣ ਆਖਰੀ-16 'ਚ ਪਹੁੰਚਣ ਲਈ ਆਪਣੇ ਆਖਰੀ ਮੈਚ 'ਚ ਕ੍ਰੋਏਸ਼ੀਆ ਨੂੰ ਹਰਾਉਣਾ ਹੋਵੇਗਾ।