ਪੜਚੋਲ ਕਰੋ
Advertisement
750 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਬੈਠ ਸਕਦੇ ਇੱਕ ਲੱਖ ਤੋਂ ਜ਼ਿਆਦਾ ਲੋਕ
ਮੋਤੇਰਾ ਸਟੇਡੀਅਮ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦਾ ਕੰਮ 2015 'ਚ ਸ਼ੁਰੂ ਹੋਇਆ ਸੀ। ਇਸ ਸਟੇਡੀਅਮ ਨੂੰ ਦੁਬਾਰਾ ਬਣਨ 'ਚ 750 ਕਰੋੜ ਰੁਪਏ ਖ਼ਰਚ ਕੀਤੇ ਗਏ।
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਤੱਕ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਭਾਰਤ ਸਰਕਾਰ ਟਰੰਪ ਦੇ ਸਵਾਗਤ ਲਈ ‘ਨਮਸਤੇ ਟਰੰਪ’ ਦਾ ਪ੍ਰਬੰਧ ਕਰ ਰਹੀ ਹੈ। 'ਨਮਸਤੇ ਟਰੰਪ' ਲਈ ਗੁਜਰਾਤ ਦਾ ਮੋਤੇਰਾ ਸਟੇਡੀਅਮ ਤਿਆਰ ਕੀਤਾ ਗਿਆ ਹੈ।
ਬੀਸੀਸੀਆਈ ਨੇ ਦੋ ਦਿਨ ਪਹਿਲਾਂ ਮੋਤੇਰਾ ਸਟੇਡੀਅਮ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਜਦੋਂ ਤੋਂ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਮੋਤੇਰਾ ਸਟੇਡੀਅਮ ਵੀ ਟਰੰਪ ਦੇ ਦੌਰੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬੀਸੀਸੀਆਈ ਨੇ ਦਾਅਵਾ ਕੀਤਾ ਹੈ ਕਿ ਮੋਤੇਰਾ ਸਟੇਡੀਅਮ ਕ੍ਰਿਕਟ ਦਾ ਸਭ ਤੋਂ ਵੱਡਾ ਸਟੇਡੀਅਮ ਹੈ।
ਕ੍ਰਿਕਟ ਦਾ ਸਭ ਤੋਂ ਵੱਡਾ ਮੈਦਾਨ
ਮੋਤੇਰਾ ਸਟੇਡੀਅਮ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਮੋਤੇਰਾ ਸਟੇਡੀਅਮ 'ਚ 1 ਲੱਖ 10 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਜਦਕਿ ਇਸ ਸਟੇਡੀਅਮ ਦਾ ਇਤਿਹਾਸ ਪੁਰਾਣਾ ਹੈ। ਗੁਜਰਾਤ ਸਰਕਾਰ ਨੇ ਸਭ ਤੋਂ ਪਹਿਲਾਂ ਮੋਤੇਰਾ ਸਟੇਡੀਅਮ ਬਣਾਉਣ ਲਈ 50 ਏਕੜ ਜ਼ਮੀਨ ਦਾਨ ਕੀਤੀ ਸੀ। ਇਸ ਤੋਂ ਬਾਅਦ, ਮੋਤੇਰਾ ਸਟੇਡੀਅਮ 1982 'ਚ ਬਣਾਇਆ ਗਿਆ ਸੀ।
ਸਾਲ 1983 ਤੋਂ, ਮੋਤੇਰਾ ਸਟੇਡੀਅਮ ਵਿੱਚ ਕ੍ਰਿਕਟ ਮੈਚ ਕਰਵਾਏ ਜਾ ਰਹੇ ਹਨ ਪਰ ਸਾਲ 2015 'ਚ ਸਟੇਡੀਅਮ ਨੂੰ ਨਵਾਂ ਬਣਾਉਣ ਲਈ ਇੱਥੇ ਕ੍ਰਿਕਟ ਮੈਚ ਰੋਕ ਦਿੱਤੇ ਗਏ ਸੀ। ਮੋਤੇਰਾ ਸਟੇਡੀਅਮ ਦਾ ਨਵੀਨੀਕਰਨ 750 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਮੋਤੇਰਾ ਸਟੇਡੀਅਮ ਤੋਂ ਪਹਿਲਾਂ ਆਸਟਰੇਲੀਆ ਦਾ ਮੈਲਬਰਨ ਕ੍ਰਿਕਟ ਸਟੇਡੀਅਮ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਪਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮੋਤੇਰਾ ਸਟੇਡੀਅਮ 'ਚ 1 ਲੱਖ 10 ਹਜ਼ਾਰ ਦਰਸ਼ਕ ਮੈਚ ਦੇਖ ਸਕਦੇ ਹਨ। ਅਜਿਹੇ ਦਾਅਵੇ ਕੀਤੇ ਜਾਂਦੇ ਹਨ ਕਿ ਇਹ ਕ੍ਰਿਕਟ ਸਟੇਡੀਅਮ ਪੂਰੀ ਤਰ੍ਹਾਂ ਨਾਲ ਆਧੁਨਿਕ ਟੈਕਨਾਲੋਜੀ ਨਾਲ ਲੈਸ ਹੈ। ਇਸ ਸਟੇਡੀਅਮ ਵਿੱਚ 11 ਵੱਖ-ਵੱਖ ਪਿੱਚਾਂ ਹਨ। ਇਸ ਤੋਂ ਇਲਾਵਾ, ਸਿਰਫ ਅੱਧੇ ਘੰਟੇ 'ਚ ਮੀਂਹ ਦਾ ਸਾਰਾ ਪਾਣੀ ਧਰਤੀ ਤੋਂ ਹਟਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਟੇਰਾ ਸਟੇਡੀਅਮ 'ਚ ਤਿੰਨ ਹਜ਼ਾਰ ਕਾਰਾਂ ਅਤੇ 10 ਹਜ਼ਾਰ ਦੋ ਪਹੀਆ ਵਾਹਨਾਂ ਦੀ ਪਾਰਕਿੰਗ ਦੀ ਸਹੂਲਤ ਹੈ।#MoteraStadium Ahmedabad, India 🇮🇳 Seating capacity of more than 1,10,000 World's largest #Cricket stadium pic.twitter.com/FKUhhS0HK5
— BCCI (@BCCI) February 18, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement