CWG 2022: ਭਾਰਤੀ ਮੁੱਕੇਬਾਜ਼ ਨੀਤੂ ਨੇ ਜਿੱਤਿਆ ਸੈਮੀਫ਼ਾਈਨਲ ਮੁਕਾਬਲਾ, ਸਿਲਵਰ ਮੈਡਲ ਹੋਇਆ ਪੱਕਾ
Neetu Ghanghas: ਭਾਰਤੀ ਮੁੱਕੇਬਾਜ਼ ਨੀਤੂ ਘੰਗਾਸ 45-48 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਪਹੁੰਚ ਗਈ ਹੈ।
Neetu Ghanghas at CWG 2022: ਭਾਰਤੀ ਮੁੱਕੇਬਾਜ਼ ਨੀਤੂ ਘੰਗਾਸ ਨੇ ਰਾਸ਼ਟਰਮੰਡਲ ਖੇਡਾਂ 2022 (45-48 ਕਿਲੋ) ਵਿੱਚ ਮਹਿਲਾ ਮੁੱਕੇਬਾਜ਼ੀ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ ਹੈ। ਇਸ ਮੈਚ ਵਿੱਚ ਉਸ ਨੇ ਕੈਨੇਡਾ ਦੀ ਪ੍ਰਿਅੰਕਾ ਢਿੱਲੋਂ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਇਸ ਦੇ ਨਾਲ ਹੀ ਮੁੱਕੇਬਾਜ਼ੀ ਵਿੱਚ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਵੀ ਪੱਕਾ ਹੋ ਗਿਆ।
ਨੀਤੂ ਨੇ ਤੀਜੇ ਦੌਰ 'ਚ ਕੈਨੇਡੀਅਨ ਮੁੱਕੇਬਾਜ਼ 'ਤੇ ਇੰਨੇ ਮੁੱਕੇ ਮਾਰੇ ਕਿ ਰੈਫਰੀ ਨੂੰ ਖੇਡ ਨੂੰ ਰੋਕਣਾ ਪਿਆ ਅਤੇ ਨੀਤੂ ਨੂੰ ਜੇਤੂ ਘੋਸ਼ਿਤ ਕਰਨਾ ਪਿਆ। ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਮੈਚ ਵਿੱਚ ਵੀ ਨੀਤੂ ਨੇ ਇਸੇ ਤਰ੍ਹਾਂ ਜਿੱਤ ਦਰਜ ਕੀਤੀ ਸੀ।
Boxer Nitu Ghanghas🥊 is motivated and ready for action today, 6th August at 3:00 PM IST at #CommonwealthGames2022
— SAI Media (@Media_SAI) August 6, 2022
Listen In👇
Let's #Cheer4India 🇮🇳#IndiaTaiyaarHai 🤟#India4CWG2022@PMOIndia @ianuragthakur @NisithPramanik @CGI_Bghm @SAI_Lucknow_ @SAIRohtak pic.twitter.com/EKoHkNGMoG
21 ਸਾਲਾ ਨੀਤੂ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਉਹ ਭਾਰਤੀ ਦਿੱਗਜ ਮੁੱਕੇਬਾਜ਼ ਮੈਰੀਕਾਮ ਦੀ ਵੈਟ ਸ਼੍ਰੇਣੀ ਵਿੱਚ ਖੇਡ ਰਹੀ ਹੈ। ਆਪਣੀਆਂ ਪਹਿਲੀਆਂ ਹੀ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ ਇੱਕ ਤੋਂ ਬਾਅਦ ਇੱਕ ਲੜਾਈ ਜਿੱਤ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਵਿੱਚ ਥਾਂ ਬਣਾਈ। ਕੁਆਰਟਰ ਫਾਈਨਲ ਮੈਚ 'ਚ ਨੀਤੂ ਨੇ ਆਇਰਿਸ਼ ਮੁੱਕੇਬਾਜ਼ ਕਲਾਈਡ ਨਿਕੋਲ 'ਤੇ ਅਜਿਹੇ ਪੰਚ ਸੁੱਟੇ ਕਿ ਦੋ ਗੇੜਾਂ ਤੋਂ ਬਾਅਦ ਉਸ ਨੂੰ ਜੇਤੂ ਐਲਾਨ ਦਿੱਤਾ ਗਿਆ।
ਨੀਤੂ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਧਨਾਨਾ ਦੀ ਰਹਿਣ ਵਾਲੀ ਹੈ। ਉਹ ਹਰ ਰੋਜ਼ ਸਿਖਲਾਈ ਲਈ ਆਪਣੇ ਪਿੰਡ ਤੋਂ 20 ਕਿਲੋਮੀਟਰ ਦੂਰ ਧਨਾਨਾ ਦੇ ਬਾਕਸਿੰਗ ਕਲੱਬ ਵਿੱਚ ਜਾਂਦੀ ਸੀ। ਨੀਤੂ ਨੂੰ ਮੁੱਕੇਬਾਜ਼ ਬਣਾਉਣ ਲਈ ਉਸ ਦੇ ਪਿਤਾ ਨੇ ਆਪਣੀ ਨੌਕਰੀ ਵੀ ਦਾਅ 'ਤੇ ਲਗਾ ਦਿੱਤੀ ਸੀ।