(Source: ECI/ABP News/ABP Majha)
Paris Olympics 2024: ਮਨੂ ਭਾਕਰ-ਸਰਬਜੋਤ ਸਿੰਘ ਨੇ ਠੁਕਰਾਇਆ ਸਰਕਾਰੀ ਨੌਕਰੀ ਦਾ ਆਫਰ, ਵਜ੍ਹਾ ਉਡਾ ਦਏਗੀ ਹੋਸ਼
Manu Bhaker Bronze Medal: ਭਾਰਤ ਨੂੰ ਪੈਰਿਸ ਓਲੰਪਿਕ 2024 ਵਿੱਚ ਸ਼ੂਟਿੰਗ ਵਿੱਚੋਂ ਤਿੰਨ ਮੈਡਲ ਮਿਲੇ। ਸਰਬਜੋਤ ਸਿੰਘ ਅਤੇ ਮਨੂ ਭਾਕਰ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਮਨੂ ਅਤੇ ਸਰਬਜੋਤ ਸਿੰਘ ਨੇ ਹਾਲ ਹੀ ਵਿੱਚ ਹਰਿਆਣਾ
Manu Bhaker Bronze Medal: ਭਾਰਤ ਨੂੰ ਪੈਰਿਸ ਓਲੰਪਿਕ 2024 ਵਿੱਚ ਸ਼ੂਟਿੰਗ ਵਿੱਚੋਂ ਤਿੰਨ ਮੈਡਲ ਮਿਲੇ। ਸਰਬਜੋਤ ਸਿੰਘ ਅਤੇ ਮਨੂ ਭਾਕਰ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਮਨੂ ਅਤੇ ਸਰਬਜੋਤ ਸਿੰਘ ਨੇ ਹਾਲ ਹੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਸੀ। ਇਨ੍ਹਾਂ ਦੋਵਾਂ ਨੂੰ ਹਰਿਆਣਾ ਸਰਕਾਰ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਪਰ ਦੋਵਾਂ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਬਜੋਤ ਤੇ ਮਨੂ ਨੇ ਨੌਕਰੀ ਦੀ ਪੇਸ਼ਕਸ਼ ਨਾ ਮੰਨਣ ਦਾ ਕਾਰਨ ਵੀ ਦੱਸਿਆ ਹੈ।
ਹਰਿਆਣਾ ਦੇ ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਮੁਕੇਸ਼ ਵਸ਼ਿਸ਼ਟ ਨੇ ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ, ''ਇਨ੍ਹਾਂ ਦੋਨਾਂ ਖਿਡਾਰੀਆਂ ਲਈ ਨੌਕਰੀ ਜੁਆਇੰਨ ਕਰਨਾ ਮੁਸ਼ਕਿਲ ਹੈ। ਇਹ ਦੋਵੇਂ ਮੈਡਲ ਲਈ ਖੇਡ ਰਹੇ ਹਨ। ਮਨੂ ਅਤੇ ਸਬਰਜੋਤ ਸਿੰਘ ਦਾ ਕਹਿਣਾ ਹੈ ਕਿ ਇਹ ਦੋਵੇਂ ਗੋਲਡ ਮੈਡਲ ਲਈ ਖੇਡ ਰਹੇ ਹਨ, ਨਾ ਕੀ ਨੌਕਰੀ ਲਈ। ਮਨੂ ਅਤੇ ਸਬਰਜੋਤ ਨੂੰ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਨ੍ਹਾਂ ਦੋਵਾਂ ਤੋਂ ਪਹਿਲਾਂ ਹੋਰ ਐਥਲੀਟਾਂ ਨੂੰ ਵੀ ਨੌਕਰੀ ਦੇ ਆਫਰ ਮਿਲ ਚੁੱਕੇ ਹਨ।
ਦੱਸ ਦੇਈਏ ਕਿ ਭਾਰਤ ਨੇ ਪੈਰਿਸ ਓਲੰਪਿਕ 2024 ਵਿੱਚ ਕੁੱਲ 6 ਤਗਮੇ ਜਿੱਤੇ ਹਨ। ਭਾਰਤ ਨੇ 3 ਤਗਮੇ ਨਿਸ਼ਾਨੇਬਾਜ਼ੀ ਵਿੱਚ ਜਿੱਤੇ ਹਨ। ਇਹ ਤਿੰਨੋਂ ਹੀ ਕਾਂਸੀ ਦੇ ਹਨ। ਭਾਰਤ ਨੂੰ ਕੁਸ਼ਤੀ ਵਿੱਚੋਂ ਕਾਂਸੀ ਦਾ ਤਗ਼ਮਾ ਮਿਲਿਆ ਹੈ। ਹਾਕੀ ਵਿੱਚੋਂ ਇੱਕ ਤਮਗਾ ਜਿੱਤਿਆ ਹੈ। ਟੀਮ ਇੰਡੀਆ ਨੂੰ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਮਿਲਿਆ ਹੈ। ਸਟਾਰ ਅਥਲੀਟ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਉਹ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ।
ਜੇਕਰ ਮੈਡਲ ਟੈਲੀ 'ਤੇ ਨਜ਼ਰ ਮਾਰੀਏ ਤਾਂ ਚੀਨ ਸਿਖਰ 'ਤੇ ਹੈ। ਚੀਨ ਨੇ ਕੁੱਲ 90 ਤਗਮੇ ਜਿੱਤੇ ਹਨ। ਇਸ ਵਿੱਚ 39 ਸੋਨੇ, 27 ਚਾਂਦੀ ਅਤੇ 24 ਕਾਂਸੀ ਦੇ ਹਨ। ਦਰਅਸਲ, ਸਭ ਤੋਂ ਵੱਧ ਸੋਨਾ ਜਿੱਤਣ ਵਾਲਾ ਦੇਸ਼ ਮੈਡਲ ਸੂਚੀ ਵਿੱਚ ਸਿਖਰ 'ਤੇ ਰਹਿੰਦਾ ਹੈ। ਅਮਰੀਕਾ ਦੂਜੇ ਸਥਾਨ 'ਤੇ ਹੈ। ਉਸ ਨੇ 38 ਸੋਨੇ ਸਮੇਤ 122 ਤਗਮੇ ਜਿੱਤੇ ਹਨ। ਇਸ ਵਿੱਚ 42 ਚਾਂਦੀ ਅਤੇ 42 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਆਸਟ੍ਰੇਲੀਆ ਨੇ 18 ਗੋਲਡ ਜਿੱਤੇ ਹਨ। ਉਸ ਨੇ ਕੁੱਲ 50 ਤਗਮੇ ਜਿੱਤੇ ਹਨ। ਇਸ ਵਿੱਚ 18 ਚਾਂਦੀ ਅਤੇ 14 ਕਾਂਸੀ ਦੇ ਤਗ਼ਮੇ ਸ਼ਾਮਲ ਹਨ।