ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ (Rana Gurmeet Singh Sodhi) ਨੇ ਭਾਰਤੀ ਪੁਰਸ਼ ਹਾਕੀ (Indian Man's Hockey) ਟੀਮ ਵਿੱਚ ਪੰਜਾਬ ਦੇ ਖਿਡਾਰੀਆਂ (Punjab Players) ਲਈ 1-1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ ਹੈ। ਭਾਰਤ ਨੇ ਵੀਰਵਾਰ ਨੂੰ ਟੋਕੀਓ ਉਲੰਪਿਕਸ (Olympics) ਵਿੱਚ ਜਰਮਨੀ ਉੱਤੇ 5-4 ਦੀ ਰੋਮਾਂਚਕ ਜਿੱਤ ਤੋਂ ਬਾਅਦ ਕਾਂਸੀ ਦਾ ਤਮਗ਼ਾ ਜਿੱਤਿਆ ਹੈ।


ਇਸ ਨਾਲ ਦੇਸ਼ ਨੂੰ 40 ਸਾਲਾਂ ਤੋਂ ਵੱਧ ਸਮੇਂ ਬਾਅਦ ਓਲੰਪਿਕ ਵਿੱਚ ਹਾਕੀ ਦੀ ਖੇਡ ਲਈ ਕੋਈ ਮੈਡਲ ਮਿਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਰਾਜ ਦੇ ਖਿਡਾਰੀਆਂ ਨੂੰ ਹਾਕੀ ਦੀ ਖੇਡ ਲਈ ਹੋਰ ਉਤਸ਼ਾਹਿਤ ਕਰਨ ਵਾਸਤੇ ਇਹ ਕਦਮ ਚੁੱਕਿਆ ਹੈ।






ਤੈਮੂਰ ਓਰੂਜ਼ ਦੇ ਦੂਜੇ ਮਿੰਟ ਦੇ ਗੋਲ ਨਾਲ ਜਰਮਨੀ ਨੇ ਗੋਲ ਨਾਲ ਭਰਪੂਰ ਮੈਚ ਵਿੱਚ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ ਸੀ ਤੇ ਪਹਿਲੇ ਕੁਆਰਟਰ ਵਿੱਚ ਅੱਠ ਵਾਰ ਦੇ ਓਲੰਪਿਕ ਹਾਕੀ ਚੈਂਪੀਅਨ ਭਾਰਤ ਲਈ ਖਤਰਾ ਪੈਦਾ ਕਰ ਦਿੱਤਾ ਸੀ। ਭਾਰਤ ਲਈ ਸਿਮਰਨਜੀਤ ਸਿੰਘ ਦੇ ਬੈਕਹੈਂਡ ਸ਼ਾਟ ਨਾਲ ਬਰਾਬਰੀ ਕਰਨ ਤੋਂ ਬਾਅਦ, ਜਰਮਨੀ ਨੇ ਆਪਣਾ ਗੋਲ ਬਰਕਰਾਰ ਰੱਖਿਆ, ਦੋ ਗੋਲ ਕਰਕੇ ਦੂਜੇ ਕੁਆਰਟਰ ਵਿੱਚ 3-1 ਦੀ ਬੜ੍ਹਤ ਬਣਾ ਲਈ।


ਭਾਰਤ ਨੇ ਉਸ ਕੁਆਰਟਰ ਵਿੱਚ ਹਾਰਦਿਕ ਸਿੰਘ ਤੇ ਹਰਮਨਪ੍ਰੀਤ ਸਿੰਘ ਦੇ ਗੋਲ ਦੀ ਬਦੌਲਤ ਦੇਰ ਨਾਲ ਬਰਾਬਰੀ ਹਾਸਲ ਕੀਤੀ, ਜਿਸ ਨਾਲ ਹਾਫ਼ ਟਾਈਮ ਵਿੱਚ 3-3 ਨਾਲ ਬਰਾਬਰੀ ਹੋ ਗਈ। ਰੁਪਿੰਦਰ ਪਾਲ ਸਿੰਘ ਦੇ ਪੈਨਲਟੀ ਸਟਰੋਕ 'ਤੇ ਗੋਲ ਕਰਨ ਤੋਂ ਬਾਅਦ ਭਾਰਤ ਨੇ 5-3 ਦੀ ਬੜ੍ਹਤ ਬਣਾ ਲਈ ਤੇ ਸਿਮਰਨਜੀਤ ਸਿੰਘ ਨੇ ਦੂਜੇ ਹਾਫ ਤੱਕ ਮੈਚ ਦਾ ਦੂਜਾ ਗੋਲ ਕੀਤਾ।


ਜਰਮਨੀ ਨੇ ਇੱਕ ਗੋਲ ਕਰਕੇ ਵਾਪਸੀ ਕੀਤੀ ਪਰ ਬਰਾਬਰੀ ਕਰਨ ਤੋਂ ਅਸਮਰੱਥ ਰਿਹਾ; ਜਦਕਿ ਉਸ ਦੇ ਗੋਲਕੀਪਰ ਨੂੰ ਲਾਂਭੇ ਕਰ ਕੇ ਖੇਡ ਵਿੱਚ ਇੱਕ ਵਾਧੂ ਫੀਲਡ ਖਿਡਾਰੀ ਨੂੰ ਲਿਆਂਦਾ ਗਿਆ ਸੀ।


ਇਹ ਵੀ ਪੜ੍ਹੋ: Notice to Walmart's Flipkart: ਹੁਣ ਵਾਲਮਾਰਟ ਤੇ ਫ਼ਲਿਪਕਾਰਟ 'ਤੇ ਸ਼ਿਕੰਜਾ! ਵਿਦੇਸ਼ੀ ਕਰੰਸੀ ਕਾਨੂੰਨ ਦੀ ਉਲੰਘਣਾ ਦਾ ਨੋਟਿਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904