Tokyo Olympics 2020: ਮਹਿਲਾ ਹਾਕੀ ਟੀਮ ਦੇ ਹਾਰਨ ਪਿੱਛੋਂ ਵੰਦਨਾ ਕਟਾਰੀਆ ਦੇ ਘਰ ਮੂਹਰੇ ਚਲਾਏ ਪਟਾਕੇ, ਕੇਸ ਦਰਜ
ਕੁਝ ਲੋਕਾਂ 'ਤੇ ਰੋਸ਼ਨਬਾਦ 'ਚ ਹਾਕੀ ਟੀਮ 'ਚ ਸ਼ਾਮਲ ਹਰਿਦੁਆਰ ਦੀ ਵੰਦਨਾ ਕਟਾਰੀਆ ਦੇ ਘਰ ਬਾਹਰ ਆਤਿਸ਼ਬਾਜ਼ੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।
Tokyo Olympics 2020: ਟੋਕੀਓ ਓਲੰਪਿਕਸ ਵਿੱਚ, ਜਦੋਂ ਪੂਰਾ ਦੇਸ਼ ਸੈਮੀਫਾਈਨਲ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ ਲਈ ਅਰਦਾਸਾਂ ਕਰਦਾ ਰਿਹਾ, ਟੀਮ ਦੀ ਹਾਰ ਤੋਂ ਬਾਅਦ ਹਰਿਦੁਆਰ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਕੁਝ ਲੋਕਾਂ 'ਤੇ ਰੋਸ਼ਨਬਾਦ 'ਚ ਹਾਕੀ ਟੀਮ 'ਚ ਸ਼ਾਮਲ ਹਰਿਦੁਆਰ ਦੀ ਵੰਦਨਾ ਕਟਾਰੀਆ ਦੇ ਘਰ ਬਾਹਰ ਆਤਿਸ਼ਬਾਜ਼ੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਐਸਐਸਪੀ ਹਰਿਦੁਆਰ ਸੇਂਥਿਲ ਅਬੁਦਾਈ ਕ੍ਰਿਸ਼ਨਰਾਜ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਵਾਪਰੀ। ਸਾਨੂੰ ਇਸ ਮਾਮਲੇ ਵਿੱਚ ਵੰਦਨਾ ਦੇ ਭਰਾ ਦੀ ਸ਼ਿਕਾਇਤ ਮਿਲੀ, ਜਿਸ ਤੋਂ ਬਾਅਦ ਵੀਰਵਾਰ ਨੂੰ ਪਿੰਡ ਦੇ ਦੋ ਨੌਜਵਾਨਾਂ ਦੇ ਵਿਰੁੱਧ ਆਈਪੀਸੀ ਦੀ ਧਾਰਾ 504 ਤੇ ਐਸਸੀ/ਐਸਟੀ ਐਕਟ ਦੀ ਧਾਰਾ 3 ਤਹਿਤ ਸਿਦਕੂਲ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸੀਓ ਸਦਰ ਡਾ: ਵਿਸਾਖਾ ਅਸ਼ੋਕ ਨੂੰ ਦਿੱਤੀ ਗਈ ਹੈ।
Uttarakhand | We received a complaint from Women's hockey player Vandana Kataria's brother over casteist slurs by neighbours against family after Olympic loss. FIR lodged under Sec 504 of IPC & Sec 3 of SC/ST Act. One held. Probe is on: Senthil Abudai Krishnaraj S, SSP Haridwar pic.twitter.com/8VVmqrqanm
— ANI (@ANI) August 5, 2021
ਇਹ ਸੀ ਮਾਮਲਾ
ਦੱਸ ਦੇਈਏ ਕਿ ਬੁੱਧਵਾਰ ਨੂੰ ਵੰਦਨਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਸੀ ਕਿ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਪਟਾਕੇ ਚਲਾਏ। ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਵੰਦਨਾ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨਾਂ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਗੇ।
ਰੋਸ਼ਨਾਬਾਦ ਪਿੰਡ ਦੀ ਵਸਨੀਕ ਵੰਦਨਾ ਕਟਾਰੀਆ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਖੇਡ ਰਹੀ ਹੈ। ਵੰਦਨਾ ਨੇ ਨਾ ਸਿਰਫ ਕੁਆਰਟਰ ਫਾਈਨਲ ਮੈਚ ਵਿੱਚ ਹੈਟ੍ਰਿਕ ਮਾਰ ਕੇ ਭਾਰਤੀ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਾਇਆ, ਸਗੋਂ ਓਲੰਪਿਕ ਵਿੱਚ ਹੈਟ੍ਰਿਕ ਬਣਾਉਣ ਵਾਲੀ ਪਹਿਲੀ ਖਿਡਾਰਨ ਵੀ ਬਣੀ। ਬੁੱਧਵਾਰ ਨੂੰ ਹੋਏ ਸੈਮੀਫਾਈਨਲ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਦੀ ਟੀਮ ਨਾਲ ਪੂਰੀ ਤਾਕਤ ਨਾਲ ਮੁਕਾਬਲਾ ਕੀਤਾ। ਭਾਰਤ ਦੀ ਟੀਮ ਸਖਤ ਮੈਚ ਵਿੱਚ 2-1 ਨਾਲ ਹਾਰ ਗਈ।
ਅਸ਼ਲੀਲ ਹਰਕਤਾਂ ਕਰਨ ਵਾਲੇ ਨੌਜਵਾਨਾਂ ਨੂੰ ਲੈ ਕੇ ਹੋਇਆ ਹੰਗਾਮਾ
ਵੰਦਨਾ ਦੇ ਭਰਾ ਸੌਰਭ ਕਟਾਰੀਆ ਤੇ ਪੰਕਜ ਕਟਾਰੀਆ ਨੇ ਦੱਸਿਆ ਕਿ ਟੀਮ ਦੇ ਹਾਰਦੇ ਹੀ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਆਵਾਜ਼ ਸੁਣ ਕੇ ਉਹ ਬਾਹਰ ਆਏ ਅਤੇ ਨੌਜਵਾਨਾਂ ਨੂੰ ਪਟਾਕੇ ਨਾ ਚਲਾਉਣ ਦੀ ਬੇਨਤੀ ਕੀਤੀ। ਕਿਹਾ ਜਾਂਦਾ ਹੈ ਕਿ ਨੌਜਵਾਨਾਂ ਨੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਮਾਮਲੇ ਨੂੰ ਲੈ ਕੇ ਹੰਗਾਮਾ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਸ਼ਿਕਾਇਤ ਐਸਐਸਪੀ ਨੂੰ ਕੀਤੀ। ਐਸਐਸਪੀ ਦੇ ਨਿਰਦੇਸ਼ਾਂ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਵੰਦਨਾ ਦੇ ਭਰਾ ਸੌਰਭ ਕਟਾਰੀਆ ਨੇ ਦੱਸਿਆ ਕਿ ਦੋਸ਼ੀ ਉਸ ਨਾਲ ਈਰਖਾ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੇ ਪਟਾਕੇ ਚਲਾਏ। ਸਿਡਕੁਲ ਦੇ ਐਸਐਚਓ ਲਖਪਤ ਸਿੰਘ ਬੁਟੋਲਾ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਇਸ ਮਾਮਲੇ ਵਿੱਚ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਸੀ।