India Medal Tally, Olympic 2020: ਟੋਕਿਓ ਓਲੰਪਿਕ 'ਚ ਇਸ ਤਰ੍ਹਾਂ ਰਿਹਾ ਅੱਜ ਭਾਰਤ ਦਾ ਹਾਲ
India Medal Tally Standings, Tokyo Olympic 2020: ਕੁੱਲ ਮਿਲਾ ਕੇ ਭਾਰਤ ਇਸ ਓਲੰਪਿਕਸ 'ਚ ਦੋ ਤਗਮੇ ਜਿੱਤ ਚੁੱਕਾ ਹੈ। ਭਾਰਤ ਦਾ ਤੀਜਾ ਤਗਮਾ ਵੀ ਬੌਕਸਿੰਗ 'ਚ ਪੱਕਾ ਹੋ ਚੁੱਕਾ ਹੈ।
ਟੋਕਿਓ 'ਚ ਚੱਲ ਰਹੇ ਓਲੰਪਿਕ 'ਚ ਭਾਰਤ ਦਾ ਹੁਣ ਤਕ ਦਾ ਪ੍ਰਦਰਸ਼ਨ ਠੀਕ-ਠਾਕ ਹੀ ਰਿਹਾ ਹੈ। ਆਪਣੇ ਆਖਰੀ ਗੇੜਾਂ 'ਚ ਪਹੁੰਚ ਚੁੱਕੇ ਓਲੰਪਿਕ ਗੇਮਸ 'ਚ ਭਾਰਤ ਨੂੰ ਅਜੇ ਵੀ ਤਗਮੇ ਦੀਆਂ ਉਮੀਦਾਂ ਕਾਇਮ ਹਨ। ਭਾਰਤ ਵੱਲੋਂ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ 'ਚ ਸਿਲਵਰ ਤੇ ਬੈਡਮਿੰਟਨ ਚ ਪੀਵੀ ਸਿੰਧੂ ਨੇ ਬ੍ਰੌਂਜ ਮੈਡਲ ਹਾਸਲ ਕੀਤਾ ਹੈ।
ਕੁੱਲ ਮਿਲਾ ਕੇ ਭਾਰਤ ਇਸ ਓਲੰਪਿਕਸ 'ਚ ਦੋ ਤਗਮੇ ਜਿੱਤ ਚੁੱਕਾ ਹੈ। ਭਾਰਤ ਦਾ ਤੀਜਾ ਤਗਮਾ ਵੀ ਬੌਕਸਿੰਗ 'ਚ ਪੱਕਾ ਹੋ ਚੁੱਕਾ ਹੈ। ਭਾਰਤੀ ਬੌਕਸਰ ਲਵਲੀਨਾ ਬੋਰਗੋਹਨ ਨੇ 69 ਕਿਲੋਗ੍ਰਾਮ ਵੇਟ ਕੈਟਾਗਰੀ 'ਚ ਸੈਮੀਫਾਇਨਲ 'ਚ ਪਹੁੰਚ ਕੇ ਦੇਸ਼ ਦਾ ਤੀਜਾ ਤਗਮਾ ਪੱਕਾ ਕਰ ਲਿਆ ਹੈ।
ਬੌਕਸਿੰਗ- ਭਾਰਤੀ ਬੌਕਸਰ ਲਵਲੀਨਾ ਬੋਰਗੋਹਨ ਨੇ 69 ਕਿਲੋਗ੍ਰਾਮ ਵੇਟ ਕੈਟਾਗਰੀ 'ਚ ਸੈਮੀਫਾਇਨਲ 'ਚ ਪਹੁੰਚ ਕੇ ਦੇਸ਼ ਦਾ ਤੀਜਾ ਤਗਮਾ ਪੱਕਾ ਕਰ ਲਿਆ ਹੈ। ਲਵਲੀਨਾ ਜੇਕਰ ਸੈਮੀਫਾਇਨਲ ਤੇ ਫਾਇਨਲ ਜਿੱਤ ਲੈਂਦੀ ਹੈ ਤਾਂ ਭਾਰਤ ਓਲੰਪਿਕਸ 'ਚ ਪਹਿਲੀ ਵਾਰ ਗੋਲਡ ਮੈਡਲ ਜਿੱਤ ਲਵੇਗਾ।
ਹਾਕੀ- ਓਲੰਪਿਕ 'ਚ ਇਸ ਵਾਰ ਭਾਰਤੀ ਮਹਿਲਾ ਤੇ ਭਾਰਤੀ ਪੁਰਸ਼ ਦੋਵੇਂ ਟੀਮਾਂ ਸੈਮੀਫਾਇਨਲ 'ਚ ਪਹੁੰਚੀਆਂ ਹਨ। ਹਾਲਾਂਕਿ ਭਾਰਤੀ ਪੁਰਸ਼ ਟੀਮ ਅੱਡ ਬੈਲਜੀਅਮ ਤੋਂ 5-2 ਨਾਲ ਹਾਰ ਗਈ। ਹੁਣ ਇਹ ਟੀਮ ਬ੍ਰੌਂਜ ਲਈ ਮੈਦਾਨ 'ਚ ਉੱਤਰੇਗੀ। ਮਹਿਲਾ ਟੀਮ ਤੋਂ ਅਜੇ ਵੀ ਸੋਨ ਤਗਮੇ ਦੀਆਂ ਉਮੀਦਾਂ ਹਨ।
ਗੋਲਾ ਸੁਟਣਾ: (shot put) ਤੇਜਿੰਦਰਪਾਲ ਤੂਰ ਅੱਜ 19.99 ਮੀਟਰ ਦੂਰੀ ਤਕ ਗੋਲਾ ਸੁੱਟ ਕੇ ਫਾਇਨਲ ਦੀ ਰੇਸ 'ਚੋਂ ਬਾਹਰ ਹੋ ਗਿਆ। ਤੇਜਿੰਰਦਪਾਲ ਫਾਇਨਲ ਲਈ ਕੁਆਲੀਫਾਈ ਨਹੀਂ ਕਰ ਸਕਿਆ।
ਰੈਸਲਿੰਗ: ਟੋਕਿਓ ਓਲੰਪਿਕ 'ਚ 4 ਅਗਸਤ ਤੋਂ ਰੈਸਲਿੰਗ ਦੇ ਮੁਕਾਬਲੇ ਸ਼ੁਰੂ ਹੋਣ ਵਾਲੇ ਹਨ। ਇਸ 'ਚ ਭਾਰਤ ਵੱਲੋਂ ਬਜਰੰਗ ਪੂਨਿਆ, ਦੀਪਕ ਪੁਨਿਆ ਤੇ ਵਿਨੇਸ਼ ਫੋਗਾਟ ਭਾਰਤ ਲਈ ਮੈਡਲ ਦਾ ਦਾਅਵਾ ਕਰਨਗੇ। ਪਿਛਲੇ ਤਿੰਨ ਓਲੰਪਿਕ 'ਚ ਰੈਸਲਿੰਗ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਭਾਰਤ ਨੂੰ ਇਸ ਵਾਰ ਦੋ ਤੋਂ ਤਿੰਨ ਤਗਮਿਆਂ ਦੀ ਉਮੀਦ ਹੈ।
ਜੈਵਲਿਨ ਥ੍ਰੋਅ: ਜੈਵਲਿਨ ਥ੍ਰੋਅ 'ਚ ਭਾਰਤ ਵੱਲੋਂ ਨੀਰਜ ਚੋਪੜਾ ਮੈਡਲ ਦੀ ਦਾਅਵੇਦਾਰੀ ਪੇਸ਼ ਕਰਨਗੇ। 2018 ਏਸ਼ੀਅਨ ਗੇਮਸ 'ਚ ਚੈਂਪੀਅਨ ਬਣਨ ਵਾਲੇ ਨੀਰਜ ਚੋਪੜਾ ਤੋਂ ਪੂਰਾ ਦੇਸ਼ ਮੈਡਲ ਦੀਆਂ ਉਮੀਦਾਂ ਲਾਕੇ ਬੈਠਾ ਹੈ। ਜੈਵਲਿਨ ਥ੍ਰੋਅ 'ਚ ਅਨੂ ਰਾਣੀ ਔਰਤਾਂ ਦੇ ਮੁਕਾਬਲੇ 'ਚ ਅੱਜ ਫਾਇਨਲ 'ਚ ਪਹੁੰਚਣ ਤੋਂ ਖੁੰਝ ਗਈ।
ਕੁਸ਼ਤੀ: ਸੋਨਮ ਮਲਿਕ 62 ਕਿੱਲੋਗ੍ਰਾਮ ਕੈਟਾਗਰੀ ਚ ਮੁਕਾਬਲਾ ਹਾਰ ਗਈ।