![ABP Premium](https://cdn.abplive.com/imagebank/Premium-ad-Icon.png)
PV Sindhu Loses Badminton Semifinals: ਪੀਵੀ ਸਿੰਧੂ ਦੀ ਹਾਰ ਨਾਲ ਭਾਰਤ ਨੂੰ ਵੱਡਾ ਝਟਕਾ, ਗੋਲਡ ਦੀ ਰੇਸ ਚੋਂ ਸਿੰਧੂ ਬਾਹਰ
Tokyo Olympics: ਪੀਵੀ ਸਿੰਧੂ ਟੋਕੀਓ ਓਲੰਪਿਕਸ ਵਿੱਚ ਬੈਡਮਿੰਟਨ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਹਾਰ ਗਈ।
![PV Sindhu Loses Badminton Semifinals: ਪੀਵੀ ਸਿੰਧੂ ਦੀ ਹਾਰ ਨਾਲ ਭਾਰਤ ਨੂੰ ਵੱਡਾ ਝਟਕਾ, ਗੋਲਡ ਦੀ ਰੇਸ ਚੋਂ ਸਿੰਧੂ ਬਾਹਰ Tokyo Olympics, Badminton Semifinals, PV Sindhu vs Tai Tzu Ying PV Sindhu Loses Opening Game To Tai Tzu Ying PV Sindhu Loses Badminton Semifinals: ਪੀਵੀ ਸਿੰਧੂ ਦੀ ਹਾਰ ਨਾਲ ਭਾਰਤ ਨੂੰ ਵੱਡਾ ਝਟਕਾ, ਗੋਲਡ ਦੀ ਰੇਸ ਚੋਂ ਸਿੰਧੂ ਬਾਹਰ](https://feeds.abplive.com/onecms/images/uploaded-images/2021/07/31/86a07505b00154618172aca06567de42_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰਧੂ (PV Sindhu) ਟੋਕੀਓ ਓਲੰਪਿਕਸ ਵਿੱਚ ਬੈਡਮਿੰਟਨ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਹਾਰ ਗਈ। ਚੀਨੀ ਤਾਈਪੇ ਦੀ ਖਿਡਾਰਨ ਤਾਈ ਜ਼ੂ ਯਿੰਗ ਨੇ ਉਸ ਨੂੰ ਸਿੱਧੇ ਗੇਮ ਵਿੱਚ ਹਰਾਇਆ। ਸਿੰਧੂ ਨੇ ਪਹਿਲਾ ਗੇਮ 18-21 ਨਾਲ ਗੁਆਇਆ। ਦੂਜੀ ਗੇਮ ਵਿੱਚ ਤਾਈ ਜ਼ੂ ਨੇ ਪੀਵੀ ਸਿੰਧੂ 'ਤੇ ਦਬਾਅ ਵਧਾ ਦਿੱਤਾ ਅਤੇ ਦੂਜੀ ਗੇਮ 21-12 ਨਾਲ ਆਸਾਨੀ ਨਾਲ ਜਿੱਤ ਕੇ ਫਾਈਨਲ ਵਿੱਚ ਥਾਂ ਬਣਾ ਲਈ।
ਦੱਸ ਦੇਈਏ ਕਿ ਦੁਨੀਆ ਦੀ ਨੰਬਰ ਇੱਕ ਖਿਡਾਰੀ ਤਾਈ ਜ਼ੂ ਨੂੰ ਪੀਵੀ ਸਿੰਧੂ ਦੀ ਸਭ ਤੋਂ ਵੱਡੀ ਚੁਣੌਤੀ ਮੰਨਿਆ ਜਾਂਦਾ ਸੀ। ਕਿਉਂਕਿ ਇਸ ਮੈਚ ਤੋਂ ਪਹਿਲਾਂ ਉਸਨੇ ਸਿੰਧੂ ਨੂੰ 13 ਮੈਚਾਂ ਵਿੱਚ ਹਰਾਇਆ ਸੀ ਅਤੇ ਉਹ ਸਿਰਫ 7 ਮੈਚਾਂ ਵਿੱਚ ਹਾਰ ਗਈ ਸੀ। ਸਿੰਧੂ ਪਿਛਲੇ ਤਿੰਨ ਮੈਚਾਂ ਵਿੱਚ ਤਾਈ ਜ਼ੂ ਤੋਂ ਹਾਰੀ ਸੀ। ਹਾਲਾਂਕਿ, ਸਿੰਧੂ ਤਾਈਵਾਨ ਦੀ ਸ਼ਟਲਰ ਨੂੰ 2016 ਦੇ ਰੀਓ ਓਲੰਪਿਕਸ, 2019 ਵਿਸ਼ਵ ਚੈਂਪੀਅਨਸ਼ਿਪ ਅਤੇ 2018 ਵਿਸ਼ਵ ਟੂਰ ਫਾਈਨਲਸ ਵਰਗੇ ਪ੍ਰਮੁੱਖ ਟੂਰਨਾਮੈਂਟਾਂ ਵਿੱਚ ਹਰਾਉਣ ਵਿੱਚ ਸਫਲ ਰਹੀ ਸੀ।
ਟੋਕਿਓ ਓਲੰਪਿਕਸ ਦਾ 9ਵਾਂ ਦਿਨ
ਟੋਕੀਓ ਓਲੰਪਿਕਸ ਦਾ ਅੱਜ 9 ਵਾਂ ਦਿਨ ਹੈ। ਭਾਰਤ ਦੀ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਕਮਲਪ੍ਰੀਤ ਭਾਰਤ ਨੂੰ ਮੈਡਲ ਦਿਵਾਉਣ ਦੇ ਬਹੁਤ ਨੇੜੇ ਹੈ। ਉਸ ਨੇ ਤੀਜੀ ਕੋਸ਼ਿਸ਼ ਵਿੱਚ ਡਿਸਕਸ ਥ੍ਰੋ 64 ਮੀਟਰ ਸੁੱਟਿਆ।
ਇਸ ਦੇ ਨਾਲ ਹੀ ਭਾਰਤ ਨੂੰ ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿੱਚ ਨਿਰਾਸ਼ਾ ਮਿਲੀ ਹੈ। ਤੀਰਅੰਦਾਜ਼ ਅਤਨੂ ਦਾਸ ਅਤੇ ਮੁੱਕੇਬਾਜ਼ ਅਮਿਤ ਪੰਘਾਲ ਹਾਰਨ ਤੋਂ ਬਾਅਦ ਬਾਹਰ ਹੋ ਗਏ ਹਨ। ਦੋਵੇਂ ਪ੍ਰੀ-ਕੁਆਰਟਰ ਫਾਈਨਲ ਮੈਚ ਹਾਰ ਗਏ ਹਨ।
ਇਹ ਵੀ ਪੜ੍ਹੋ: ਭਾਜਪਾ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ - ਚਿਕਨ, ਮਟਨ ਅਤੇ ਮੱਛੀ ਨਾਲੋਂ ਜ਼ਿਆਦਾ ਖਾਓ ਬੀਫ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)