Tokyo Olympics ਭਾਰਤੀ ਨਿਸ਼ਾਨੇਬਾਜ਼ਾਂ ਨੇ ਓਲੰਪਿਕ 'ਚ ਕੀਤਾ ਨਿਰਾਸ਼, ਏਲਾਵੇਨਿਲ ਅਤੇ ਅਪੂਰਵੀ ਕੁਆਲੀਫਿਕੇਸਨ ਰਾਊਂਡ ਚੋਂ ਬਾਹਰ
ਓਲੰਪਿਕ ਵਿੱਚ ਭਾਰਤ ਦੇ ਨਿਸ਼ਾਨੇਬਾਜ਼ ਅਪੂਰਵੀ ਅਤੇ ਏਲਾਵੇਨਿਲ ਨੂੰ 10 ਮੀਟਰ ਏਅਰ ਰਾਈਫਲ ਦੇ ਸ਼ੁਰੂਆਤੀ ਦੌਰ ਤੋਂ ਬਾਹਰ ਕਰ ਦਿੱਤਾ ਗਿਆ। ਏਲਾਵੇਨਿਲ 626.5 ਦੇ ਸਕੋਰ ਨਾਲ 16ਵੇਂ ਅਤੇ ਅਪੂਰਵੀ 621.9 ਦੇ ਸਕੋਰ ਨਾਲ 36ਵੇਂ ਸਥਾਨ 'ਤੇ ਰਹੀ।
ਨਵੀਂ ਦਿੱਲੀ ਭਾਰਤ ਨੇ ਸ਼ਨੀਵਾਰ ਨੂੰ ਓਲੰਪਿਕ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਖ਼ਰਾਬ ਸ਼ੁਰੂਆਤ ਕੀਤੀ। ਏਲਾਵੇਨੀਲ ਵਾਲਾਰਿਵਨ ਅਤੇ ਤਗਮਾ ਦੀ ਦਾਅਵੇਦਾਰ ਮੰਨੀ ਜਾਣ ਵਾਲੀ ਅਪੂਰਵੀ ਚੰਦੇਲਾ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਵਿਚ ਥਾਂ ਨਹੀਂ ਬਣਾ ਸਕੀ। ਓਲੰਪਿਕ ਖੇਡਾਂ ਵਿਚ ਪਹਿਲੀ ਵਾਰ ਖੇਡਦੇ ਹੋਏ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਏਲਾਵੇਨਿਲ 626.5 ਦੇ ਸਕੋਰ ਨਾਲ 16ਵੇਂ ਸਥਾਨ 'ਤੇ ਅਤੇ ਚੰਦੇਲਾ 621.9 ਦੇ ਸਕੋਰ ਨਾਲ 50 ਨਿਸ਼ਾਨੇਬਾਜ਼ਾਂ ਚੋਂ 36ਵੇਂ ਸਥਾਨ 'ਤੇ ਰਹੀਆਂ।
ਹਰ ਨਿਸ਼ਾਨੇਬਾਜ਼ ਨੂੰ 10 ਸ਼ੌਟ ਦੀ ਛੇ ਸੀਰੀਜ਼ ਖੇਡਣੀਆਂ ਸੀ। ਟੌਪ ਦੇ ਅੱਠ ਨਿਸ਼ਾਨੇਬਾਜ਼ਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ, ਨਾਰਵੇ ਦੀ ਡੁਏਸਟਾਡ ਜੇਨੇਟ ਹੇਗ ਨੇ 632.9 ਦੇ ਸਕੋਰ ਨਾਲ ਨਵਾਂ ਓਲੰਪਿਕ ਕਵਾਲੀਫਿਕੇਸ਼ਨ ਦਾ ਨਵਾਂ ਰਿਕਾਰਡ ਕਾਇਮ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਕੋਰੀਆ ਦਾ ਪਾਰਕ ਹੀਮੂਨ (631.7) ਦੂਜੇ ਅਤੇ ਅਮਰੀਕਾ ਦੀ ਮੈਰੀ ਟੱਕਰ (631.4) ਤੀਜੇ ਸਥਾਨ 'ਤੇ ਰਹੀ।
ਦੋਵਾਂ ਦੀ ਸੀ ਬੁਰੀ ਸ਼ੁਰੂਆਤ
ਏਲਾਵੇਨਿਲ ਅਤੇ ਚੰਦੇਲਾ ਦੀ ਖ਼ਰਾਬ ਸ਼ੁਰੂਆਤ ਸੀ ਅਤੇ ਦੋਵੇਂ ਇਸ ਤੋਂ ਉੱਭਰ ਨਹੀਂ ਸਕੀਆਂ। ਇਸ ਸਾਲ ਦਿੱਲੀ ਵਿੱਚ ਹੋਏ ਆਈਐਸਐਸਐਫ ਵਰਲਡ ਕੱਪ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਏਲਾਵੇਨਿਲ ਨੇ ਪਹਿਲੀ ਦੋ ਸੀਰੀਜ਼ ਵਿੱਚ 9.5 ਅਤੇ 9.9 ਅੰਕ ਬਣਾ ਕੇ ਤੀਜੀ ਸੀਰੀਜ਼ ਵਿੱਚ 10.9 ਸਕੋਰ ਬਣਾਇਆ ਸੀ। ਉਹ ਅਗਲੀਆਂ ਤਿੰਨ ਸੀਰੀਜ਼ ਲਈ ਇਸ ਫਾਰਮ ਨੂੰ ਕਾਇਮ ਨਹੀਂ ਰੱਖ ਸਕੀ ਅਤੇ ਨੌਂ ਦੇ ਸਕੋਰ ਨਾਲ ਯੋਗਤਾ ਦਰਜਾਬੰਦੀ ਵਿਚ ਅੱਗੇ ਗਈ।
ਅਪੂਰਵੀ ਚੰਦੇਲਾ ਨਹੀਂ ਦਿਖੀ ਅੰਦਾਜ਼ 'ਚ
ਇਸ ਦੇ ਨਾਲ ਹੀ ਰੀਓ ਓਲੰਪਿਕ ਵਿਚ 34ਵੇਂ ਨੰਬਰ 'ਤੇ ਰਹਿਣ ਵਾਲੀ ਚੰਦੇਲਾ ਬਿਲਕੁਲ ਵੀ ਆਪਣੇ ਅੰਦਾਜ਼ 'ਚ ਨਜ਼ਰ ਨਹੀਂ ਆਈ। ਚੰਦੇਲਾ ਨੇ ਸਾਲ 2019 ਵਿਚ ਦੋ ਵਿਸ਼ਵ ਕੱਪਾਂ ਵਿਚ ਸੋਨ ਤਮਗਾ ਜਿੱਤਿਆ ਸੀ।
ਭਾਰਤ ਨੇ ਟੋਕਿਓ ਓਲੰਪਿਕ ਵਿੱਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਸ਼ੂਟਿੰਗ ਦਾ ਆਪਣਾ ਪਹਿਲਾ ਕੋਟਾ ਹਾਸਲ ਕੀਤਾ ਸੀ। ਅੰਜੁਮ ਮੁਦਗਿਲ ਅਤੇ ਅਪੂਰਵੀ ਚੰਦੇਲਾ ਨੇ ਕੋਰੀਆ ਵਿਚ ਆਯੋਜਿਤ 2018 ਵਿਸ਼ਵ ਚੈਂਪੀਅਨਸ਼ਿਪ ਵਿਚ ਇਹ ਕੋਟਾ ਜਿੱਤਿਆ ਸੀ। ਮੁਦਗਿਲ ਦਾ ਕੋਟਾ ਮੌਜੂਦਾ ਫਾਰਮ ਦੇ ਅਧਾਰ 'ਤੇ ਏਲਾਵੇਨਿਲ ਨੂੰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਟੋਕਿਓ ਓਲੰਪਿਕਸ ‘ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਜੇਤੂ ਸ਼ੁਰੂਆਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin