Vinesh Phogat: 'ਛਲ ਦਾ ਫਲ ਛਲ', ਗੀਤਾ ਫੋਗਾਟ ਨੇ ਵਿਨੇਸ਼ ਦੀ ਰਿਟਾਇਰਮੈਂਟ ਤੋਂ ਯੂ-ਟਰਨ ਤੋਂ ਬਾਅਦ ਕਿਸ 'ਤੇ ਸਾਧਿਆ ਨਿਸ਼ਾਨਾ?
Vinesh Phogat Retirement Back: ਅਪੀਲ ਖਾਰਜ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਪਹਿਲੀ ਵਾਰ ਦਿੱਤੀ ਪ੍ਰਤੀਕਿਰਿਆ, ਉਨ੍ਹਾਂ ਨੇ ਅੱਜ ਲੰਬੀ ਚੌੜੀ ਇੱਕ ਪੱਤਰ ਸਾਂਝਾ ਕੀਤਾ। ਜਿਸ ਤੋਂ ਬਾਅਦ ਹੁਣ ਗੀਤਾ ਫੋਗਾਟ ਨੇ ਐਕਸ 'ਤੇ 'ਛਲ ਦਾ ਫਲ ਛਲ',
Vinesh Phogat Retirement Back: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਸੀ, ਕਿਉਂਕਿ ਉਨ੍ਹਾਂ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਸੀ। ਵਿਨੇਸ਼ ਨੇ ਇਸ ਮੁੱਦੇ 'ਤੇ ਅਪੀਲ ਵੀ ਕੀਤੀ ਸੀ। ਪਰ ਉਸ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ। ਉਸ ਨੇ ਚਾਂਦੀ ਦੇ ਤਗਮੇ ਲਈ ਅਪੀਲ ਕੀਤੀ ਸੀ।
ਅਪੀਲ ਖਾਰਜ ਹੋਣ ਤੋਂ ਬਾਅਦ ਹੁਣ ਵਿਨੇਸ਼ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਚਿੱਠੀ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਰਿਟਾਇਰਮੈਂਟ ਦੀ ਗੱਲ ਵੀ ਕੀਤੀ ਹੈ। ਵਿਨੇਸ਼ ਨੇ ਕਿਹਾ ਕਿ ਉਹ ਵੀ ਵਾਪਸੀ ਕਰ ਸਕਦੀ ਹੈ। ਵਿਨੇਸ਼ ਦੇ ਇਸ ਪੱਤਰ ਤੋਂ ਬਾਅਦ ਉਸ ਦੀ ਭੈਣ ਗੀਤਾ ਫੋਗਾਟ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ।
ਗੀਤਾ ਨੇ X 'ਤੇ ਲਿਖਿਆ, “ਕਰਮਾਂ ਦਾ ਫਲ ਸਿੱਧਾ ਹੁੰਦਾ ਹੈ... ਛਲ ਦਾ ਫਲ ਛਲ ਹੁੰਦਾ ਹੈ, ਅੱਜ ਨਹੀਂ ਤਾਂ ਕੱਲ।'' ਉਸ ਦੇ ਪਤੀ ਅਤੇ ਵਿਨੇਸ਼ ਦੇ ਜੀਜਾ ਪਵਨ ਸਰੋਹਾ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਐਕਸ 'ਤੇ ਵਿਨੇਸ਼ 'ਤੇ ਸਿੱਧਾ ਨਿਸ਼ਾਨਾ ਸਾਧਿਆ। ਪਵਨ ਨੇ ਲਿਖਿਆ, ''ਵਿਨੇਸ਼, ਤੁਸੀਂ ਬਹੁਤ ਵਧੀਆ ਲਿਖਿਆ ਹੈ। ਪਰ ਸ਼ਾਇਦ ਅੱਜ ਤੁਸੀਂ ਆਪਣੇ ਤਾਓ ਮਹਾਵੀਰ ਪੋਗਾਟ ਨੂੰ ਭੁੱਲ ਗਏ ਹੋ। ਉਨ੍ਹਾਂ ਨੇ ਤੁਹਾਡੀ ਕੁਸ਼ਤੀ ਦਾ ਜੀਵਨ ਸ਼ੁਰੂ ਕੀਤਾ। ਪ੍ਰਮਾਤਮਾ ਤੁਹਾਨੂੰ ਸ਼ੁੱਧ ਅਕਲ ਦੇਵੇ।
ਜ਼ਿਕਰਯੋਗ ਹੈ ਕਿ ਵਿਨੇਸ਼ ਨੇ ਪੈਰਿਸ ਓਲੰਪਿਕ 'ਚ ਚਾਂਦੀ ਦਾ ਤਗਮਾ ਆਪਣੇ ਆਪ ਨੂੰ ਯਕੀਨੀ ਬਣਾਇਆ ਸੀ। ਪਰ ਉਸ ਨੂੰ ਸੋਨ ਤਗਮੇ ਦੇ ਮੈਚ ਤੋਂ ਪਹਿਲਾਂ ਹੀ ਅਯੋਗ ਕਰਾਰ ਦੇ ਦਿੱਤਾ ਗਿਆ। ਵਿਨੇਸ਼ ਦਾ ਭਾਰ ਸਿਰਫ 100 ਗ੍ਰਾਮ ਜ਼ਿਆਦਾ ਸੀ। ਵਿਨੇਸ਼ ਨੇ ਭਾਰ ਘਟਾਉਣ ਲਈ ਸਖ਼ਤ ਮਿਹਨਤ ਕੀਤੀ ਸੀ। ਇੱਥੋਂ ਤੱਕ ਕਿ ਉਨ੍ਹਾਂ ਦੇ ਵਾਲ ਵੀ ਕੱਟ ਦਿੱਤੇ ਗਏ ਸਨ।
ਪਰ ਭਾਰ 100 ਗ੍ਰਾਮ ਵਾਧੂ ਰਿਹਾ। ਉਸ ਦਾ ਭਾਰ ਕਾਫੀ ਘੱਟ ਗਿਆ ਸੀ। ਵਿਨੇਸ਼ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਹ ਕਾਫੀ ਬੁਰੀ ਤਰ੍ਹਾਂ ਟੁੱਟ ਗਈ ਸੀ ਜਿਸ ਦੇ ਚੱਲਦੇ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।
कर्मों का फल सीधा सा है
— geeta phogat (@geeta_phogat) August 16, 2024
'छल का फल छल '
आज नहीं तो कल
विनेश आपने बहुत ही बढ़िया लिखा है लेकिन शायद आज आप अपने ताऊ जी महावीर फोगाट को भूल गए हैं। जिन्होनें आपकी कुश्ती जीवन को शुरू किया था भगवान आपको शुद्ध बुद्धि दे ❤️🙏 https://t.co/BtQai2lcEp
— Pawan Saroha (@pawankumar86kg) August 16, 2024
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।