Sports News : ਬਲਾਕ ਪੱਧਰੀ ਖੇਡਾਂ 'ਚ ਭਾਗ ਲੈਣ ਲਈ ਅੱਜ ਆਖਰੀ ਦਿਨ, ਇੰਝ ਕਰੋ ਰਜਿਸਟਰੇਸ਼ਨ
Amritsar ਪੰਜਾਬ ਸਰਕਾਰ ਦੁਆਰਾ ਵੱਲੋਂ ਖੇਡਾਂ ਵਤਨ ਪੰਜਾਬ 2023 ਅੰਮ੍ਰਿਤਸਰ ਦੇ 9 ਬਲਾਕਾਂ ਵਿੱਚ 2 ਸਤੰਬਰ ਤੋਂ 10 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਸ੍ਰੀ ਸੁਖਚੈਨ ਸਿੰਘ ਜਿਲ੍ਹਾ ਖੇਡ ਅਫਸਰ ..
Sports News - ਪੰਜਾਬ ਸਰਕਾਰ ਦੁਆਰਾ ਵੱਲੋਂ ਖੇਡਾਂ ਵਤਨ ਪੰਜਾਬ 2023 ਅੰਮ੍ਰਿਤਸਰ ਦੇ 9 ਬਲਾਕਾਂ ਵਿੱਚ 2 ਸਤੰਬਰ ਤੋਂ 10 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਸ੍ਰੀ ਸੁਖਚੈਨ ਸਿੰਘ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੀ ਆਨ ਲਾਈਨ ਰਜਿਸਟਰੇਸ਼ਨ www.khedanwatanpunjab.com ਲੰਕ ਤੇ 30 ਅਗਸਤ, 2023 ਤੱਕ ਹੋਵੇਗੀ।
ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਐਥਲੈਟਿਕਸ, ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਖੋਹ ਖੋਹ, ਰੱਸਾ ਕੱਸੀ, ਵਾਲੀਬਾਲ (ਸਮੈਸਿੰਗ) ਅਤੇ ਵਾਲੀਬਾਲ (ਸ਼ੂਟਿੰਗ) ਆਦਿ ਗੇਮਾਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਬਲਾਕ ਅਜਨਾਲਾ ਕੀਰਤਨ ਦਰਬਾਰ ਸੁਸਾਇਟੀ ਗਰਾਉਂਡ ਅਤੇ ਸਰਕਾਰੀ ਕਾਲਜ ਅਜਨਾਲਾ ਵਿਖੇ 2 ਸਤੰਬਰ ਨੂੰ ਅੰਡਰ –14 ਲੜਕੇ, ਲੜਕੀਆਂ; ਬਲਾਕ ਹਰਸ਼ਾ ਛੀਨਾ ਦੇ ਖੇਡ ਸਟੇਡੀਅਮ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ ਵਿਖੇ 3 ਸਤੰਬਰ ਅੰਡਰ 17 ਲੜਕੇ, ਲੜਕੀਆਂ; ਬਲਾਕ ਅਟਾਰੀ ਉਲੰਪੀਅਨ ਸ਼ਮਸ਼ੇਰ ਸਿੰਘ ਸ:ਸੀ:ਸੈ:ਸਕੂਲ ਵਿਖੇ 4 ਸਤੰਬਰ ਨੂੰ ਅੰਡਰ –21 ਲੜਕੇ, ਲੜਕੀਆਂ; ਬਲਾਕ ਵੇਰਕਾ ਸਰਦਾਰ ਜਗੀਰ ਸਿੰਘ ਸੰਧੂ ਸਟੇਡੀਅਮ ਮਾਨਾਂਵਾਲਾ ਕਲਾਂ ਅਤੇ ਬਲਾਕ ਜੰਡਿਆਲਾ ਗੁਰੂ ਸ:ਸੀ:ਸੈ:ਸਕੂਲ ਬੰਡਾਲਾ ਵਿਖੇ ਅੰਡਰ 21-30, 31-40, 41-55, 56 ਤੋਂ 65 ਅਤੇ 65 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ।
ਸੁਖਚੈਨ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ 7 ਸਤੰਬਰ ਬਲਾਕ ਰਈਆ ਸ:ਸੀ:ਸੈ:ਸਕੂਲ ਖਿਲਚੀਆਂ ਅੰਡਰ 14 ਲੜਕੇ, ਲੜਕੀਆਂ; 8 ਸਤੰਬਰ ਨੂੰ ਬਲਾਕ ਮਜੀਠਾ ਸ੍ਰੀ ਦਸ਼ੇਮਸ਼ ਪਬਲਿਕ ਸੀ:ਸੈ:ਸਕੂਲ ਮਜੀਠਾ ਕੋਟਲਾ ਸੁਲਤਾਨ ਸਿੰਘ ਵਿਖੇ ਅੰਡਰ 17 ਲੜਕੇ, ਲੜਕੀਆਂ; 9 ਸਤੰਬਰ ਨੂੰ ਬਲਾਕ ਤਰਸਿੱਕਾ ਦੇ ਸ:ਸੀ:ਸੈ:ਸਕੂਲ ਵਿਖੇ ਅੰਡਰ –21 ਲੜਕੇ, ਲੜਕੀਆਂ ਅਤੇ 10 ਸਤੰਬਰ ਨੂੰ ਅੰਡਰ 21 ਤੋਂ 30, 31-40, 41-55, 56 ਤੋਂ 65 ਅਤੇ 65 ਸਾਲ ਤੋਂ ਵਧੇਰੇ ਉਮਰ ਵਾਲੇ ਖਿਡਾਰੀਆਂ ਦੀਆਂ ਖੇਡਾਂ ਬਲਾਕ ਚੌਗਾਵਾਂ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਅਤੇ ਮਿਊਂਸਪਲ ਕਾਰਪੋਰੇਸ਼ਨ ਦੇ ਖਾਲਸਾ ਕਾਲਜੀਏਟ ਸੀ:ਸੈ:ਸ:ਸਕੂਲ ਅਤੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਣਗੀਆਂ। ਉਨ੍ਹਾਂ ਦੱਸਿਆ ਕਿ ਜੇਕਰ ਉਕਤ ਮਿਤੀਆਂ ਨੂੰ ਕਿਸੇ ਵਰਗ ਦੇ ਮੈਚ ਪੂਰੇ ਨਹੀਂ ਹੁੰਦੇ ਤਾਂ ਮੈਚ ਅਗਲੇ ਦਿਨ ਕਰਵਾਇਆ ਜਾ ਸਕਦਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial