ਪੜਚੋਲ ਕਰੋ

ODI World Cup 2023: ਵਰਲਡ ਕੱਪ 'ਚ ਅਜਿਹਾ ਹੈ ਪਾਕਿਸਤਾਨ ਦਾ ਪੂਰਾ ਸ਼ਡਿਊਲ, ਜਾਣੋ ਕਦੋਂ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ

World Cup 2023: ਪਾਕਿਸਤਾਨ ਕ੍ਰਿਕੇਟ ਟੀਮ ਇੱਕ ਰੋਜ਼ਾ ਵਿਸ਼ਵ ਕੱਪ 2023 ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਸ਼ੁੱਕਰਵਾਰ, 6 ਅਕਤੂਬਰ ਨੂੰ ਨੀਦਰਲੈਂਡ ਦੇ ਖਿਲਾਫ ਖੇਡੇਗੀ।

Pakistan Cricket Team World Cup Schedule 2023: ਪਾਕਿਸਤਾਨੀ ਕ੍ਰਿਕਟ ਟੀਮ ਵਨਡੇ ਵਿਸ਼ਵ ਕੱਪ 2023 ਲਈ 27 ਸਤੰਬਰ ਨੂੰ ਹੈਦਰਾਬਾਦ (ਭਾਰਤ) ਪਹੁੰਚੀ। ਪਾਕਿਸਤਾਨ ਨੇ ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ 6 ਅਕਤੂਬਰ ਸ਼ੁੱਕਰਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਨੀਦਰਲੈਂਡ ਦੇ ਖਿਲਾਫ ਖੇਡਣਾ ਹੈ। ਇਸ ਤੋਂ ਪਹਿਲਾਂ ਟੀਮ ਨੂੰ ਦੋਵੇਂ ਅਭਿਆਸ ਮੈਚ ਹੈਦਰਾਬਾਦ 'ਚ ਹੀ ਖੇਡਣੇ ਸਨ। ਆਓ ਜਾਣਦੇ ਹਾਂ ਵਿਸ਼ਵ ਕੱਪ 'ਚ ਪਾਕਿਸਤਾਨ ਦਾ ਸ਼ਡਿਊਲ ਕਿਵੇਂ ਹੈ ਅਤੇ ਟੀਮ ਕਿੱਥੇ ਖੇਡੇਗੀ। 

ਇਹ ਵੀ ਪੜ੍ਹੋ: ਵਰਲਡ ਕੱਪ ਲਈ ਫਾਈਨ ਕਾਊਂਟਡਾਊਨ ਸ਼ੁਰੂ, ਜਾਣੋ ਕਿਵੇਂ, ਕਿੱਥੇ ਤੇ ਕਿਸ ਤਰ੍ਹਾਂ ਦੇਖ ਸਕਦੇ ਹੋ ਸਾਰੇ ਮੈਚਾਂ ਦੀ ਲਾਈਵ ਸਟ੍ਰੀਮਿੰਗ

ਪਾਕਿਸਤਾਨ ਦੀ ਟੀਮ ਨੇ 2016 ਤੋਂ ਭਾਰਤ ਦਾ ਦੌਰਾ ਕੀਤਾ ਹੈ। 2016 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਨੇ ਕੀਤੀ ਸੀ। ਇਸ ਦੇ ਨਾਲ ਹੀ ਭਾਰਤ ਇਸ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਵਿਸ਼ਵ ਕੱਪ 'ਚ ਹੈਦਰਾਬਾਦ 'ਚ ਪਹਿਲੇ ਦੋ ਮੈਚ ਖੇਡਣ ਤੋਂ ਬਾਅਦ ਪਾਕਿਸਤਾਨ ਅਹਿਮਦਾਬਾਦ ਰਵਾਨਾ ਹੋਵੇਗਾ, ਜਿੱਥੇ ਉਸ ਨੇ 14 ਅਕਤੂਬਰ ਨੂੰ ਭਾਰਤ ਖਿਲਾਫ ਖੇਡਣਾ ਹੈ। ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਸ ਤੋਂ ਪਹਿਲਾਂ ਏਸ਼ੀਆ ਕੱਪ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ, ਜਿਸ 'ਚ ਭਾਰਤ ਨੇ ਜਿੱਤ ਦਰਜ ਕੀਤੀ ਸੀ।

ਇਨ੍ਹਾਂ ਥਾਵਾਂ 'ਤੇ ਹੋਣਗੇ ਪਾਕਿਸਤਾਨ ਦੇ ਸਾਰੇ ਲੀਗ ਮੈਚ
ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ- ਹੈਦਰਾਬਾਦ
ਨਰਿੰਦਰ ਮੋਦੀ ਸਟੇਡੀਅਮ- ਅਹਿਮਦਾਬਾਦ
ਐਮ ਚਿੰਨਾਸਵਾਮੀ ਸਟੇਡੀਅਮ- ਬੈਂਗਲੁਰੂ
ਐੱਮਐੱਸ ਚਿਦੰਬਰਮ ਸਟੇਡੀਅਮ- ਚੇਨਈ
ਈਡਨ ਗਾਰਡਨ- ਕੋਲਕਾਤਾ।

ਵਿਸ਼ਵ ਕੱਪ ਲਈ ਪਾਕਿਸਤਾਨ ਦਾ ਸ਼ਡਿਊਲ
06 ਅਕਤੂਬਰ, ਸ਼ੁੱਕਰਵਾਰ: ਪਾਕਿਸਤਾਨ ਬਨਾਮ ਨੀਦਰਲੈਂਡ - ਹੈਦਰਾਬਾਦ
10 ਅਕਤੂਬਰ, ਮੰਗਲਵਾਰ: ਪਾਕਿਸਤਾਨ ਬਨਾਮ ਸ਼੍ਰੀਲੰਕਾ - ਹੈਦਰਾਬਾਦ
14 ਅਕਤੂਬਰ, ਸ਼ੁੱਕਰਵਾਰ: ਭਾਰਤ ਬਨਾਮ ਪਾਕਿਸਤਾਨ- ਅਹਿਮਦਾਬਾਦ
20 ਅਕਤੂਬਰ, ਸ਼ੁੱਕਰਵਾਰ: ਪਾਕਿਸਤਾਨ ਬਨਾਮ ਆਸਟ੍ਰੇਲੀਆ - ਬੈਂਗਲੁਰੂ
23 ਅਕਤੂਬਰ, ਸੋਮਵਾਰ: ਪਾਕਿਸਤਾਨ ਬਨਾਮ ਅਫਗਾਨਿਸਤਾਨ- ਚੇਨਈ
27 ਅਕਤੂਬਰ, ਸ਼ੁੱਕਰਵਾਰ: ਪਾਕਿਸਤਾਨ ਬਨਾਮ ਦੱਖਣੀ ਅਫਰੀਕਾ - ਚੇਨਈ
31 ਅਕਤੂਬਰ, ਮੰਗਲਵਾਰ: ਪਾਕਿਸਤਾਨ ਬਨਾਮ ਬੰਗਲਾਦੇਸ਼- ਕੋਲਕਾਤਾ
04 ਨਵੰਬਰ, ਸ਼ਨੀਵਾਰ: ਪਾਕਿਸਤਾਨ ਬਨਾਮ ਨਿਊਜ਼ੀਲੈਂਡ - ਬੈਂਗਲੁਰੂ
11 ਨਵੰਬਰ, ਸ਼ਨੀਵਾਰ: ਪਾਕਿਸਤਾਨ ਬਨਾਮ ਇੰਗਲੈਂਡ - ਕੋਲਕਾਤਾ।
ਵਨਡੇ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ

ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ, ਫਖਰ ਜ਼ਮਾਨ, ਇਮਾਮ ਉਲ ਹੱਕ, ਅਬਦੁੱਲਾ ਸ਼ਫੀਕ, ਮੁਹੰਮਦ ਰਿਜ਼ਵਾਨ, ਸੌਦ ਸ਼ਕੀਲ, ਇਫਤਿਖਾਰ ਅਹਿਮਦ, ਸਲਮਾਨ ਅਲੀ ਆਗਾ, ਮੁਹੰਮਦ ਨਵਾਜ਼, ਉਸਾਮਾ ਮੀਰ, ਹਰਿਸ ਰਾਊਫ, ਹਸਨ ਅਲੀ, ਸ਼ਾਹੀਨ ਅਫਰੀਦੀ, ਮੁਹੰਮਦ ਵਸੀਮ।

ਇਹ ਵੀ ਪੜ੍ਹੋ: ਅਰਜੁਨ ਤੇ ਸੁਨੀਲ ਸਿੰਘ ਨੇ ਦਿਵਾਇਆ 10ਵੇਂ ਦਿਨ ਪਹਿਲਾ ਮੈਡਲ, ਕੈਨੋ ਡਬਲ 1000 ਮੀਟ 'ਚ ਜਿੱਤਿਆ ਕਾਂਸੀ ਦਾ ਮੈਡਲ

ਟਾਪ ਹੈਡਲਾਈਨ

ਟੈਸਟ ਮੈਚਾਂ ਵਿੱਚ ਬਿਨਾਂ ਸੈਂਕੜੇ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 3 ਬੱਲੇਬਾਜ਼
ਟੈਸਟ ਮੈਚਾਂ ਵਿੱਚ ਬਿਨਾਂ ਸੈਂਕੜੇ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 3 ਬੱਲੇਬਾਜ਼
ਭਾਰਤ ਨੇ ਆਜ਼ਾਦੀ ਦਿਵਸ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
ਭਾਰਤ ਨੇ ਆਜ਼ਾਦੀ ਦਿਵਸ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ।
Harbhajan Singhs Statement : ‘ODI ਕ੍ਰਿਕਟ ਨੂੰ ਲੈ ਕੇ ਹਰਭਜਨ ਸਿੰਘ ਦਾ ਵੱਡਾ ਬਿਆਨ , ਮਚਿਆ ਹੰਗਾਮਾ
Harbhajan Singhs Statement : ‘ODI ਕ੍ਰਿਕਟ ਨੂੰ ਲੈ ਕੇ ਹਰਭਜਨ ਸਿੰਘ ਦਾ ਵੱਡਾ ਬਿਆਨ , ਮਚਿਆ ਹੰਗਾਮਾ
ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ
ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Embed widget