(Source: ECI/ABP News/ABP Majha)
ਯੁਗਾਂਡਾ 'ਚ ਹੋਏ ਪੈਰਾ ਬੈਡਮਿੰਟਨ ਮੁਕਾਬਲਿਆਂ 'ਚ ਪੰਜਾਬ ਦੇ ਖਿਡਾਰੀ ਨੇ ਜਿੱਤੇ 3 ਮੈਡਲ
Para badminton in Uganda : ਬੀ.ਡਬਲਯੂ.ਐੱਫ ਯੂਗਾਂਡਾ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 3 ਤੋਂ 9 ਜੁਲਾਈ 2023 ਕੰਪਾਲਾ ਯੂਗਾਂਡਾ ਵਿੱਚ ਹੋਈ ਜਿਸ ਵਿੱਚ ਸੰਜੀਵ ਕੁਮਾਰ ਨੇ ਭਾਰਤ ਲਈ 3 ਮੈਡਲ ਜਿੱਤੇ। ਪੁਰਸ਼ ਸਿੰਗਲ ਵਿੱਚ 1 ਚਾਂਦੀ
ਫਾਜ਼ਿਲਕਾ : ਯੁਗਾਂਡਾ ਵਿੱਚ ਪੈਰਾ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ ਦੇ ਨੌਜਵਾਨ ਨੂੰ ਦੇਸ਼ ਦਾ ਮਾਣ ਵਧਾ ਦਿੱਤਾ ਹੈ। ਫਾਜ਼ਿਲਕਾ ਜ਼ਿਲ੍ਹੇ ਦੀ ਤਹੀਸੀਲ ਅਬੋਹਰ ਦੇ ਪਿੰਡ ਤੇਲੂਪੁਰਾ ਦੇ ਵਸਨੀਕ ਸੰਜੀਵ ਕੁਮਾਰ ਜੋ ਕਿ ਵੀਲ੍ਹਚੇਅਰ ਪੈਰਾ ਬੈਡਮਿੰਟਨ ਖਿਡਾਰੀ ਹੈ ਨੇ 3 ਤਗ਼ਮੇ ਜਿੱਤ ਕੇ ਆਪਣੇ ਆਪ ਵਿੱਚ ਹੀ ਇਕ ਮਿਸਾਲ ਕਾਇਮ ਨਹੀਂ ਕੀਤੀ ਸਗੋਂ ਦੇਸ਼ ਅਤੇ ਜ਼ਿਲ੍ਹੇ ਦੇ ਹੋਰਨਾਂ ਬੱਚਿਆਂ ਲਈ ਵੀ ਮਿਸਾਲ ਕਾਇਮ ਕੀਤੀ ਹੈ।
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦਾ ਹੁਨਰ ਕਾਬਲੇ ਤਾਰੀਫ ਹੈ। ਜਿਸ ਨੇ ਇਹ 3 ਮੈਡਲ ਜਿੱਤ ਕੇ ਨਾ ਕੇਵਲ ਜ਼ਿਲ੍ਹੇ ਦਾ ਸਗੋਂ ਆਪਣੇ ਮਾਤਾ ਪਿਤਾ ਦਾ ਵੀ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਸੰਜੀਵ ਕੁਮਾਰ ਦੇ ਚੰਗੇ ਭਵਿੱਖ ਲਈ ਕਾਮਨਾਵਾਂ ਵੀ ਕੀਤੀਆਂ।
ਜਿਕਰਯੋਗ ਹੈ ਕਿ ਬੀ.ਡਬਲਯੂ.ਐੱਫ ਯੂਗਾਂਡਾ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 3 ਤੋਂ 9 ਜੁਲਾਈ 2023 ਕੰਪਾਲਾ ਯੂਗਾਂਡਾ ਵਿੱਚ ਹੋਈ ਜਿਸ ਵਿੱਚ ਸੰਜੀਵ ਕੁਮਾਰ ਨੇ ਭਾਰਤ ਲਈ 3 ਮੈਡਲ ਜਿੱਤੇ। ਪੁਰਸ਼ ਸਿੰਗਲ ਵਿੱਚ 1 ਚਾਂਦੀ, ਪੁਰਸ਼ ਡਬਲਜ਼ ਵਿੱਚ 1 ਚਾਂਦੀ ਤੇ ਮਿਕਸਡ ਡਬਲਜ਼ ਵਿੱਚ 1 ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਹੀ ਨਹੀਂ ਸਗੋਂ ਆਪਣੇ ਜ਼ਿਲ੍ਹੇ ਦਾ ਵੀ ਨਾਮ ਰੌਂਸ਼ਨ ਕੀਤਾ।
ਇਹ ਵੀ ਪੜ੍ਹੋ : - ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ : ਮੋਗਾ ਦੀ ਧੀ ਨੇ ਜਿੱਤੇ ਦੋ ਸੋਨ ਤਗਮੇ
ਖਿਡਾਰੀਆਂ ਲਈ ਖ਼ੁਸ਼ਖ਼ਬਰੀ ! ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਦਾ ਖਰੜਾ ਤਿਆਰ, ਜਾਣੋ ਕੀ ਮਿਲਣਗੇ ਫ਼ਾਇਦੇ
ਬੰਗਲਾਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਕ੍ਰਿਕਟਰ ਹਰਲੀਨ ਦਿਓਲ ਨੇ ਖੇਡ ਮੰਤਰੀ ਮੀਤ ਹੇਅਰ ਨਾਲ ਕੀਤੀ ਮੁਲਾਕਾਤ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial