ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ : ਮੋਗਾ ਦੀ ਧੀ ਨੇ ਜਿੱਤੇ ਦੋ ਸੋਨ ਤਗਮੇ
National Kickboxing Championship: ਮਿਤੀ 1 ਤੋਂ 5 ਜੁਲਾਈ ਤੱਕ ਪੰਜਾਬ ਕਿੱਕ ਬੌਕਸਿੰਗ ਐਸੋਸੀਏਸ਼ਨ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਕੌਮੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ ਸੀ। ਇਸ ਚੈਂਪੀਅਨਸ਼ਪਿ ਵਿੱਚ ਜ਼ਿਲ੍ਹਾ
ਮੋਗਾ : ਮੋਗਾ ਦੇ ਪਿੰਡਾਂ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਅਜਿਹੇ ਬਹੁਤ ਸਾਰੇ ਖਿਡਾਰੀ ਹਨ ਜੋ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿੱਚ ਵੀ ਮੱਲਾਂ ਮਾਰਨ ਦੇ ਰਾਹਾਂ ਉੱਪਰ ਤੁਰੇ ਹੋਏ ਹਨ। ਡਿਪਟੀ ਕਮਿਸ਼ਨਰ ਮੋਗਾ ਦਾ ਮੰਨਣਾ ਹੈ ਕਿ ਬੁਲੰਦ ਜਾਂ ਸਫ਼ਲ ਹੋਏ ਵਿਅਕਤੀ ਨਾਲ ਤਾਂ ਹਰ ਕੋਈ ਖੜ੍ਹ ਕੇ ਫੋਟੋਆਂ ਖਿਚਵਾ ਲੈਂਦਾ ਹੈ ਪ੍ਰੰਤੂ ਕਿਸੇ ਵੀ ਖੇਤਰ ਵਿੱਚ ਬੁਲੰਦ ਹੋਣ ਲਈ ਸਿਰਤੋੜ ਮਿਹਨਤ ਕਰਨ ਵਾਲੇ ਵਿਅਕਤੀ ਨਾਲ ਖੜ੍ਹਨਾ, ਉਸਦੀ ਬਣਦੀ ਮੱਦਦ ਕਰਨਾ, ਉਸਦੀ ਕਾਮਯਾਬੀ ਦੇ ਰਾਹਾਂ ਵਿਚ ਬਣ ਰਹੇ ਰੋੜ੍ਹਿਆਂ ਨੂੰ ਹਟਾਉਣਾ ਹੀ ਸਭ ਤੋਂ ਨੇਕ ਉਪਰਾਲਿਆਂ ਦੀ ਗਿਣਤੀ ਵਿੱਚ ਆਉਂਦਾ ਹੈ।
ਇਸੇ ਤਰ੍ਹਾਂ ਦੇ ਤਾਜਾ ਕੇਸ ਦੀ ਗੱਲ ਕਰੀਏ ਤਾਂ ਮਿਤੀ 1 ਤੋਂ 5 ਜੁਲਾਈ ਤੱਕ ਪੰਜਾਬ ਕਿੱਕ ਬੌਕਸਿੰਗ ਐਸੋਸੀਏਸ਼ਨ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਕੌਮੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ ਸੀ। ਇਸ ਚੈਂਪੀਅਨਸ਼ਪਿ ਵਿੱਚ ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਖੁਰਦ ਦੀ ਖੁਸ਼ਪ੍ਰੀਤ ਕੌਰ ਨੇ ਦੂਜੀ ਵਾਰ ਸੋਨ ਤਗਮਾ ਜਿੱਤ ਕੇ ਜ਼ਿਲ੍ਹਾ ਮੋਗਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਮੋਗਾ ਕਲਵੰਤ ਸਿੰਘ ਨੇ ਉਸਨੂੰ ਸਨਮਾਨਿਤ ਕਰਕੇ ਹੌਂਸਲਾ ਅਫ਼ਜਾਈ ਕੀਤੀ।
ਇਸ ਕੌਮੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਦੇ ਦੋ ਈਵੈਂਟਸ ਵਿੱਚ ਖੁਸ਼ਪ੍ਰੀਤ ਨੇ ਸੋਨ ਤਗਮਾ ਪ੍ਰਾਪਤ ਕੀਤਾ ਹੈ। ਖੁਸ਼ਪ੍ਰੀਤ ਕੌਰ ਪਿਛਲੇ 10 ਸਾਲਾਂ ਤੋਂ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈ ਰਹੀ ਹੈ ਅਤੇ ਉਸਨੇ ਹੁਣ ਤੱਕ ਇਨ੍ਹਾਂ ਤਗਮਿਆਂ ਸਮੇਤ 23 ਸੋਨ ਤਗਮੇ ਜਿੱਤੇ ਹਨ।
ਰਣਸੀਂਹ ਕਲਾਂ ਦੀ ਖੁਸ਼ਪ੍ਰੀਤ ਦਾ ਕਹਿਣਾ ਹੈ ਕਿ ਉਸਦੀ ਇਸ ਉਪਲੱਬਧੀ ਲਈ ਜਿੰਨਾਂ ਉਸਦਾ ਸਾਥ ਉਸਦੇ ਮਾਪਿਆਂ, ਕੋਚ ਸਾਹਿਬਨਾਂ ਨੇ ਦਿੱਤਾ ਉਨਾਂ ਸਾਥ ਹੀ ਮਾਨਯੋਗ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਿੱਤਾ। ਉਸਨੇ ਦੱਸਿਆ ਕਿ ਪਿਛਲੇ ਸਾਲ ਦੀ ਇਸ ਚੈਂਪੀਅਨਸ਼ਿਪ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੀ ਦਿਲ ਖੋਲ੍ਹ ਕੇ ਆਰਥਿਕ ਸਹਾਇਤਾ ਕੀਤੀ ਅਤੇ ਇਸ ਖੇਤਰ ਵਿੱਖ ਹੋਰ ਵੀ ਅੱਗੇ ਵਧਣ ਲਈ ਪ੍ਰੇਰਿਆ। ਉਸਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਨੱਜੀ ਤੌਰ ਤੇ ਜਾਂ ਪ੍ਰਸ਼ਾਸ਼ਨਿਕ ਤੌਰ ਉੱਪਰ ਉਨ੍ਹਾਂ ਦੇ ਨਾਲ ਹਮੇਸ਼ਾ ਖੜ੍ਹੇ ਹਨ ਅਤੇ ਅੱਗੇ ਤੋਂ ਵੀ ਉਨ੍ਹਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਹਮੇਸ਼ਾ ਹਾਜ਼ਰ ਹਨ।