ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪਟਿਆਲਾ ਦੀ ਧੀ ਹਰਜਿੰਦਰ ਕੌਰ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂ
ਨਾਭਾ ਬਲਾਕ ਦੇ ਪਿੰਡ ਮੈਹਸ ਦੀ ਧੀ ਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਸੂਬੇ ਦੇ ਮਾਣ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਨੈਸ਼ਨਲ ਰਿਕਾਰਡ...
![ਪਟਿਆਲਾ ਦੀ ਧੀ ਹਰਜਿੰਦਰ ਕੌਰ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂ Patiala's daughter Harjinder Kaur lit up the name of Punjab, won the National Weightlifting Championship gold medal ਪਟਿਆਲਾ ਦੀ ਧੀ ਹਰਜਿੰਦਰ ਕੌਰ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂ](https://feeds.abplive.com/onecms/images/uploaded-images/2023/01/05/3325e6a132e4e7ce9283436c3a170bfe1672901073926497_original.jpg?impolicy=abp_cdn&imwidth=1200&height=675)
ਹਰਜਿੰਦਰ ਕੌਰ
Patiala News: ਨਾਭਾ ਬਲਾਕ ਦੇ ਪਿੰਡ ਮੈਹਸ ਦੀ ਧੀ ਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਸੂਬੇ ਦੇ ਮਾਣ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਨੈਸ਼ਨਲ ਰਿਕਾਰਡ ਵੀ ਕਾਇਮ ਕੀਤਾ ਹੈ।
ਤਮਿਲਨਾਡੂ ਵਿਚ ਚੱਲ ਰਹੀ ਚੈਂਪੀਅਨਸ਼ਿਪ ਦੇ ਸੱਤਵੇਂ ਦਿਨ ਹੋਏ ਮੁਕਾਬਲਿਆਂ ਵਿਚ ਹਰਜਿੰਦਰ ਕੌਰ ਨੇ 71 ਕਿੱਲੋ ਵਰਗ ਵਿਚ ਕੁੱਲ੍ਹ 214 ਕਿੱਲੋ ਭਾਰ ਚੁੱਕਿਆ। ਉਸ ਨੇ 91 ਕਿੱਲੋ ਸਨੈਚ ਤੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਸੋਨੇ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਹਰਜਿੰਦਰ ਕੌਰ 71 ਕਿੱਲੋ ਭਾਰ ਵਰਗ ਵਿਚ 123 ਕਲੀਨ ਜਰਕ ਕਿੱਲੋ ਭਾਰ ਚੁੱਕਣ ਵਾਲੀ ਪਹਿਲੀ ਵੇਟਲਿਫਟਰ ਬਣ ਗਈ ਹੈ।
ਜ਼ਿਕਰਯੋਗ ਹੈ ਕਿ ਹਰਜਿੰਦਰ ਕੌਰ ਨੇ ਕਾਮਨਵੈਲਥ ਗੇਮਸ ਵਿੱਚ ਵੇਟ ਲਿਫਟਰ ਮੁਕਾਬਲੇ ਦੌਰਾਨ ਕਾਂਸੀ ਪਦਕ ਦੇਸ਼ ਦੇ ਨਾਮ ਕੀਤਾ ਸੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)