ਮਹਾਨ ਫੁੱਟਬਾਲਰ ਪੇਲੇ ਦਾ ਹੋਇਆ ਦੇਹਾਂਤ, 82 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Pele Death: ਮਹਾਨ ਫੁੱਟਬਾਲਰ ਪੇਲੇ ਦਾ ਦਿਹਾਂਤ ਹੋ ਗਿਆ ਹੈ। ਨਿਊਜ਼ ਏਜੰਸੀ ਏਐਫਪੀ ਨੂੰ ਉਸ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ। ਪੇਲੇ ਨੇ 82 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ।
Pele Death: ਮਹਾਨ ਫੁੱਟਬਾਲਰ ਪੇਲੇ ਦਾ ਦਿਹਾਂਤ ਹੋ ਗਿਆ ਹੈ। ਨਿਊਜ਼ ਏਜੰਸੀ ਏਐਫਪੀ ਨੂੰ ਉਸ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ। ਪੇਲੇ ਨੇ 82 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। 1958, 1962 ਅਤੇ 1970 ਵਿੱਚ ਖੇਡ ਦੀ ਸਭ ਤੋਂ ਵੱਕਾਰੀ ਟਰਾਫੀ, ਫੀਫਾ ਵਿਸ਼ਵ ਕੱਪ ਜਿੱਤਣ ਵਾਲੇ ਐਡਸਨ ਅਰਾਂਟੇਸ ਡੋ ਨਾਸੀਮੈਂਟੋ (ਪੇਲੇ) ਵਿਸ਼ਵ ਕੱਪ ਤਿੰਨ ਵਾਰ ਜਿੱਤਣ ਵਾਲਾ ਇੱਕੋ ਇੱਕ ਖਿਡਾਰੀ ਹੈ।
ਪੇਲੇ ਦੀ ਧੀ ਕੇਲੀ ਕ੍ਰਿਸਟੀਨਾ ਨਾਸੀਮੈਂਟੋ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਪੇਲੇ ਦੇ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੰਦੇ ਨਜ਼ਰ ਆ ਰਹੇ ਹਨ।
ਇਸ ਤਸਵੀਰ 'ਚ ਪੇਲੇ ਹਸਪਤਾਲ ਦੇ ਬੈੱਡ 'ਤੇ ਹੈ ਅਤੇ ਡ੍ਰਿੱਪ 'ਤੇ ਹੈ। ਕੇਲੀ ਨੇ ਤਸਵੀਰ ਦੇ ਨਾਲ ਲਿਖਿਆ, "ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੇ।" ਤੁਸੀਂ ਹੁਣ ਤੱਕ ਸਾਡੇ ਲਈ ਜੋ ਵੀ ਕੀਤਾ ਹੈ ਉਸ ਲਈ ਧੰਨਵਾਦੀ ਹਾਂ।
ਪੇਲੇ ਨੂੰ ਸਾਹ ਦੀ ਲਾਗ ਅਤੇ ਕੀਮੋਥੈਰੇਪੀ ਦੇ ਇਲਾਜ ਲਈ ਪਿਛਲੇ ਮਹੀਨੇ 29 ਨਵੰਬਰ ਨੂੰ ਸਾਓ ਪਾਓਲੋ ਦੇ ਅਲਬਰਟ ਆਈਨਸਟਾਈਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲ ਹੀ ਦੇ ਸਾਲਾਂ ਵਿੱਚ, ਉਸਨੂੰ ਉਸਦੀ ਰੀੜ੍ਹ ਦੀ ਹੱਡੀ, ਕਮਰ, ਗੋਡੇ ਅਤੇ ਗੁਰਦੇ ਸਮੇਤ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਪੇਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਿਆਨ ਜਾਰੀ ਕੀਤਾ ਹੈ।
A inspiração e o amor marcaram a jornada de Rei Pelé, que faleceu no dia de hoje.
— Pelé (@Pele) December 29, 2022
Amor, amor e amor, para sempre.
.
Inspiration and love marked the journey of King Pelé, who peacefully passed away today.
Love, love and love, forever. pic.twitter.com/CP9syIdL3i
ਪੇਲੇ ਦੀ ਮੌਤ ਫੁੱਟਬਾਲ ਪ੍ਰੇਮੀਆਂ ਲਈ ਸਦਮੇ ਵਾਂਗ ਹੈ। ਸੋਸ਼ਲ ਮੀਡੀਆ 'ਤੇ ਸਾਰੇ ਪ੍ਰਸ਼ੰਸਕ ਫੁੱਟਬਾਲ ਦੇ ਹੀਰੋ ਨੂੰ ਅੰਤਿਮ ਵਿਦਾਈ ਦੇ ਰਹੇ ਹਨ। ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਮਿਲੀ ਹਾਰ ਦੇ ਬਾਵਜੂਦ ਮੈਚ ਨੂੰ ਯਾਦਗਾਰ ਬਣਾਉਣ ਵਾਲੇ ਫਰਾਂਸੀਸੀ ਫੁੱਟਬਾਲਰ ਕਾਇਲੀਅਨ ਐਮਬਾਪੇ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੌਤ ਦੀ ਖਬਰ ਮਿਲਦੇ ਹੀ ਮੇਸੀ ਨੇ ਵੀ ਪੇਲੇ ਦੀ ਮੌਤ 'ਤੇ ਸੋਗ ਜਤਾਇਆ।
The king of football has left us but his legacy will never be forgotten.
— Kylian Mbappé (@KMbappe) December 29, 2022
RIP KING 💔👑… pic.twitter.com/F55PrcM2Ud
ਉਸ ਨੇ ਲਿਖਿਆ, "ਫੁੱਟਬਾਲ ਦਾ ਰਾਜਾ ਭਾਵੇਂ ਸਾਨੂੰ ਛੱਡ ਗਿਆ ਹੋਵੇ ਪਰ ਉਸ ਦੀ ਵਿਰਾਸਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।"
ਉਹ ਭ੍ਰਿਸ਼ਟਾਚਾਰ, ਫੌਜੀ ਤਖਤਾਪਲਟ, ਸੈਂਸਰਸ਼ਿਪ ਅਤੇ ਦਮਨਕਾਰੀ ਸਰਕਾਰਾਂ ਨਾਲ ਘਿਰੇ ਦੇਸ਼ ਵਿੱਚ ਪੈਦਾ ਹੋਇਆ ਸੀ। 17 ਸਾਲ ਦੇ ਪੇਲੇ ਨੇ 1958 ਵਿੱਚ ਆਪਣੇ ਪਹਿਲੇ ਵਿਸ਼ਵ ਕੱਪ ਵਿੱਚ ਬ੍ਰਾਜ਼ੀਲ ਦੀ ਤਸਵੀਰ ਬਦਲ ਦਿੱਤੀ ਸੀ।