National Sports Awards 2021: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੀਰਜ ਚੋਪੜਾ-ਰਵੀ ਕੁਮਾਰ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਰਾਸ਼ਟਰੀ ਖੇਡ ਪੁਰਸਕਾਰਾਂ ਨਾਲ ਕਰਨਗੇ ਸਨਮਾਨਿਤ
ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਰੋਹ 'ਚ ਰਾਸ਼ਟਰੀ ਖੇਡ ਪੁਰਸਕਾਰ 2021 ਪ੍ਰਦਾਨ ਕਰਨ ਜਾ ਰਹੇ ਹਨ। 2 ਨਵੰਬਰ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ ਕੀਤਾ ਸੀ।
ਨਵੀਂ ਦਿੱਲੀ: ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਰੋਹ ਵਿੱਚ ਰਾਸ਼ਟਰੀ ਖੇਡ ਪੁਰਸਕਾਰ 2021 ਪ੍ਰਦਾਨ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ 2021 ਨੀਰਜ ਚੋਪੜਾ ਨੂੰ ਐਥਲੈਟਿਕਸ, ਰਵੀ ਕੁਮਾਰ (ਕੁਸ਼ਤੀ), ਲਵਲੀਨਾ ਬੋਰਗੋਹੇਨ (ਬਾਕਸਿੰਗ), ਸ਼੍ਰੀਜੇਸ਼ ਪੀਆਰ (ਹਾਕੀ), ਸੁਮਿਤ ਅੰਤਿਲ (ਪੈਰਾ-ਐਥਲੈਟਿਕਸ), ਅਵਨੀ ਲੇਖਰਾ (ਪੈਰਾ ਸ਼ੂਟਿੰਗ) ਸਮੇਤ ਹੋਰਨਾਂ 12 ਖਿਡਾਰੀ ਨੂੰ ਦਿੱਤਾ ਜਾਵੇਗਾ।
President Kovind will give away the National Sports Awards 2021 at Rashtrapati Bhavan today.
— ANI (@ANI) November 13, 2021
Major Dhyan Chand Khel Ratna Award will be given to 12 sportspersons incl Neeraj Chopra (Athletics), Ravi Kumar (Wrestling), Lovlina Borgohain (Boxing) and Sreejesh PR (Hockey) pic.twitter.com/I82T53q53Y
ਇਸ ਦੇ ਨਾਲ ਹੀ ਟੋਕੀਓ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ 'ਚ ਪੀਆਰ ਸ਼੍ਰੀਜੇਸ਼ ਅਤੇ ਮਨਪ੍ਰੀਤ ਸਿੰਘ ਨੂੰ ਛੱਡ ਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਾਰਿਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕਰਨਗੇ।
ਨੀਰਜ ਚੋਪੜਾ-ਰਵੀ ਕੁਮਾਰ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਅੱਜ ਰਾਸ਼ਟਰੀ ਖੇਡ ਪੁਰਸਕਾਰ ਮਿਲੇਗਾ-
ਇਹ ਵੀ ਪੜ੍ਹੋ: Shiromani Akaali Dal: ਅਕਾਲੀ ਦਲ ਨੇ ਐਲਾਨੇ ਆਪਣੇ ਤਿੰਨ ਹੋਰ ਉਮੀਦਵਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: