(Source: ECI/ABP News)
IPL 2024: MI vs KKR ਮੈਚ 'ਚ ਚੱਲਿਆ ਰੋਹਿਤ ਸ਼ਰਮਾ ਦਾ ਬੱਲਾ ਤਾਂ ਟੁੱਟਣਗੇ ਕਈ ਰਿਕਾਰਡ, ਜਾਣੋ ਹਰ ਜਾਣਕਾਰੀ ?
ਰੋਹਿਤ ਕੋਲ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਮੌਕਾ ਹੈ। ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਕੋਲਕਾਤਾ ਖਿਲਾਫ 32 ਮੈਚ ਖੇਡਦੇ ਹੋਏ 1040 ਦੌੜਾਂ ਬਣਾਈਆਂ ਹਨ।
![IPL 2024: MI vs KKR ਮੈਚ 'ਚ ਚੱਲਿਆ ਰੋਹਿਤ ਸ਼ਰਮਾ ਦਾ ਬੱਲਾ ਤਾਂ ਟੁੱਟਣਗੇ ਕਈ ਰਿਕਾਰਡ, ਜਾਣੋ ਹਰ ਜਾਣਕਾਰੀ ? Rohit Sharmas bat in the MI vs KKR match will break many records IPL 2024: MI vs KKR ਮੈਚ 'ਚ ਚੱਲਿਆ ਰੋਹਿਤ ਸ਼ਰਮਾ ਦਾ ਬੱਲਾ ਤਾਂ ਟੁੱਟਣਗੇ ਕਈ ਰਿਕਾਰਡ, ਜਾਣੋ ਹਰ ਜਾਣਕਾਰੀ ?](https://feeds.abplive.com/onecms/images/uploaded-images/2024/04/07/2c66f69333b3c592e9e90bf96c15d4481712484401377854_original.jpg?impolicy=abp_cdn&imwidth=1200&height=675)
IPL 2024 ਦਾ 51ਵਾਂ ਮੈਚ ਸ਼ੁੱਕਰਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਜਾਵੇਗਾ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਹੋਣ ਵਾਲੇ ਮੈਚ 'ਚ ਰੋਹਿਤ ਸ਼ਰਮਾ ਵੱਡੀ ਉਪਲੱਬਧੀ ਹਾਸਲ ਕਰ ਸਕਦੇ ਹਨ। ਰੋਹਿਤ ਕੋਲ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਮੌਕਾ ਹੈ। ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਕੋਲਕਾਤਾ ਖਿਲਾਫ 32 ਮੈਚ ਖੇਡਦੇ ਹੋਏ 1040 ਦੌੜਾਂ ਬਣਾਈਆਂ ਹਨ।
ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਡੇਵਿਡ ਵਾਰਨਰ ਦੇ ਨਾਂਅ ਹੈ, ਉਨ੍ਹਾਂ ਨੇ 28 ਮੈਚਾਂ 'ਚ 1093 ਦੌੜਾਂ ਬਣਾਈਆਂ ਹਨ। ਮੁੰਬਈ ਇੰਡੀਅਨਜ਼ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਡੇਵਿਡ ਵਾਰਨਰ ਨੂੰ ਪਿੱਛੇ ਛੱਡਣ ਲਈ ਸਿਰਫ਼ 54 ਦੌੜਾਂ ਦੀ ਲੋੜ ਹੈ। ਮੁੰਬਈ ਤੋਂ ਇਲਾਵਾ ਰੋਹਿਤ ਆਈਪੀਐਲ ਵਿੱਚ ਕੇਕੇਆਰ ਖ਼ਿਲਾਫ਼ ਡੇਕਨ ਚਾਰਜਰਜ਼ ਲਈ ਵੀ ਖੇਡ ਚੁੱਕੇ ਹਨ।
32 ਮੈਚਾਂ 'ਚ ਰੋਹਿਤ ਨੇ ਨਾਈਟ ਰਾਈਡਰਜ਼ ਖਿਲਾਫ ਇਕ ਸੈਂਕੜਾ ਅਤੇ ਛੇ ਅਰਧ ਸੈਂਕੜੇ ਲਗਾਏ ਹਨ ਅਤੇ ਦੋ ਮੌਕਿਆਂ 'ਤੇ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਉਸਨੇ 2012 ਵਿੱਚ ਕੇਕੇਆਰ ਦੇ ਖਿਲਾਫ ਸੈਂਕੜਾ ਲਗਾਇਆ ਸੀ। ਡੇਵਿਡ ਵਾਰਨਰ ਅਤੇ ਰੋਹਿਤ ਇਕੱਲੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਇੱਕ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ।
ਇਸ ਤੋਂ ਇਲਾਵਾ ਰੋਹਿਤ ਸ਼ਰਮਾ ਕੋਲ IPL 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣਨ ਦਾ ਮੌਕਾ ਹੈ। ਉਹ ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਡੇਵਿਡ ਵਾਰਨਰ ਨੂੰ ਪਿੱਛੇ ਛੱਡਣਗੇ। ਤਜ਼ਰਬੇਕਾਰ ਬੱਲੇਬਾਜ਼ ਡੇਵਿਡ ਵਾਰਨਰ ਨੇ 6564 ਦੌੜਾਂ ਬਣਾਈਆਂ ਹਨ। ਰੋਹਿਤ ਨੇ 6526 ਦੌੜਾਂ ਬਣਾਈਆਂ ਹਨ ਅਤੇ ਵਾਰਨਰ ਨੂੰ ਪਿੱਛੇ ਛੱਡਣ ਲਈ ਉਸ ਨੂੰ ਸਿਰਫ਼ 39 ਦੌੜਾਂ ਦੀ ਲੋੜ ਹੈ।
ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ
ਡੇਵਿਡ ਵਾਰਨਰ-1093
ਰੋਹਿਤ ਸ਼ਰਮਾ - 1040
ਵਿਰਾਟ ਕੋਹਲੀ- 962
ਸ਼ਿਖਰ ਧਵਨ - 907
ਸੁਰੇਸ਼ ਰੈਨਾ - 829
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)