ਪੜਚੋਲ ਕਰੋ
ਸਚਿਨ ਤੇਂਦੁਲਕਰ ਨੂੰ ਮਿਲਿਆ ਵੱਡਾ ਸਨਮਾਨ
ਸਾਬਕਾ ਕਪਤਾਨ ਸਚਿਨ ਤੇਂਦੁਲਕਰ, ਦੱਖਣ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਐਲਨ ਡੋਨਾਲਡ ਤੇ ਆਸਟ੍ਰੇਲੀਆ ਦੀ ਸਾਬਕਾ ਮਹਿਲਾ ਕ੍ਰਿਕੇਟਰ ਕੈਥਰੀਨ ਫੈਟਜ਼ਪੈਟਰਿਕ ਨੂੰ ਆਈਸੀਸੀ ਹਾਲ ਆਫ ਫੇਮ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਤਿੰਨਾਂ ਖਿਡਾਰੀਆਂ ਨੂੰ ਲੰਦਨ ਵਿੱਚ ਵੀਰਵਾਰ ਨੂੰ ਸਨਮਾਨਿਤ ਕੀਤਾ ਗਿਆ।

ਚੰਡੀਗੜ੍ਹ: ਸਾਬਕਾ ਕਪਤਾਨ ਸਚਿਨ ਤੇਂਦੁਲਕਰ, ਦੱਖਣ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਐਲਨ ਡੋਨਾਲਡ ਤੇ ਆਸਟ੍ਰੇਲੀਆ ਦੀ ਸਾਬਕਾ ਮਹਿਲਾ ਕ੍ਰਿਕੇਟਰ ਕੈਥਰੀਨ ਫੈਟਜ਼ਪੈਟਰਿਕ ਨੂੰ ਆਈਸੀਸੀ ਹਾਲ ਆਫ ਫੇਮ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਤਿੰਨਾਂ ਖਿਡਾਰੀਆਂ ਨੂੰ ਲੰਦਨ ਵਿੱਚ ਵੀਰਵਾਰ ਨੂੰ ਸਨਮਾਨਿਤ ਕੀਤਾ ਗਿਆ। ਸਚਿਨ ਆਈਸੀਸੀ ਹਾਲ ਆਫ ਫੇਮ ਵਿੱਚ ਸ਼ਾਮਲ ਹੋਣ ਵਾਲੇ ਛੇਵੇਂ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਸੁਨੀਲ ਗਾਵਸਕਰ, ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਅਨਿਲ ਕੁੰਬਲੇ ਤੇ ਰਾਹੁਲ ਦ੍ਰਾਵਿੜ ਨੂੰ ਇਹ ਸਨਮਾਨ ਮਿਲ ਚੁੱਕਿਆ ਹੈ। ਆਈਸੀਸੀ ਹਾਲ ਆਫ ਫੇਮ ਕਿਸੇ ਖਿਡਾਰੀ ਨੂੰ ਸੰਨਿਆਸ ਲੈਣ ਦੇ ਪੰਜ ਸਾਲ ਬਾਅਦ ਸ਼ਾਮਲ ਕੀਤਾ ਜਾਂਦਾ ਹੈ। ਸਚਿਨ ਨੇ ਨਵੰਬਰ 2013 ਵਿੱਚ ਸੰਨਿਆਸ ਲਿਆ ਸੀ। ਉਹ 200 ਟੈਸਟ ਕ੍ਰਿਕੇਟ ਖੇਡਣ ਵਾਲੇ ਇਕਲੌਤੇ ਕ੍ਰਿਕੇਟਰ ਹਨ। ਇਸ ਬਾਰੇ ਸਚਿਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਸਾਰੇ ਖਿਡਾਰੀਆਂ ਨੇ ਕ੍ਰਿਕੇਟ ਨੂੰ ਵਧਾਉਣ ਤੇ ਇਸ ਦੀ ਲੋਕਪ੍ਰਿਯਤਾ ਵਿੱਚ ਯੋਗਦਾਨ ਦਿੱਤਾ ਹੈ। ਉਨ੍ਹਾਂ ਖ਼ੁਸ਼ੀ ਜਤਾਈ ਕਿ ਉਨ੍ਹਾਂ ਆਪਣਾ ਕੰਮ ਕੀਤਾ ਹੈ।
ਦੱਸ ਦੇਈਏ ਆਈਸੀਸੀ ਕ੍ਰਿਕੇਟ ਹਾਲ ਆਫ ਫੇਮ ਅਜਿਹੀ ਸੂਚੀ ਹੈ ਜਿਸ ਜ਼ਰੀਏ ਕ੍ਰਿਕੇਟ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਜਾਂਦਾ ਹੈ। ICC ਨੇ ਫੈਡਰੇਸ਼ਨ ਆਫ ਇੰਟਰਨੈਸ਼ਨਲ ਕ੍ਰਿਕੇਟਰਸ ਐਸੋਸੀਏਸ਼ਨ ਨਾਲ ਇਸ ਨੂੰ ਸ਼ੁਰੂ ਕੀਤਾ ਸੀ। ਹੁਣ ਤਕ 90 ਖਿਡਾਰੀਆਂ ਨੂੰ ਆਈਸੀਸੀ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਹੈ।A 🤳 with the three ICC Hall of Fame inductees 😄 #ICCHallOfFame pic.twitter.com/cXnL1Ln6W2
— ICC (@ICC) July 18, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















