ਪੜਚੋਲ ਕਰੋ
Advertisement
ਭਾਰਤ ਦੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਕੋਰੋਨਾ ਪੌਜ਼ੇਟਿਵ, ਥਾਈਲੈਂਡ ਓਪਨ 'ਚ ਖੇਡਣਾ ਮੁਸ਼ਕਲ
ਭਾਰਤ ਦਾ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਗਈ ਹੈ। ਸਾਇਨਾ ਨੂੰ ਯੋਨੈਕਸ ਥਾਈਲੈਂਡ ਓਪਨ ਸੁਪਰ 1000 ਟੂਰਨਾਮੈਂਟ ਵਿਚ ਹਿੱਸਾ ਲੈਣਾ ਹੈ ਪਰ ਇਸ ਖ਼ਬਰ ਤੋਂ ਬਾਅਦ ਉਸ ਦਾ ਖੇਡਣਾ ਮੁਸ਼ਕਲ ਹੈ।
ਨਵੀਂ ਦਿੱਲੀ: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ (Saina Nehwal) ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਗਈ ਹੈ। ਦੱਸ ਦਈਏ ਕਿ ਕੋਰੋਨਾ ਮਹਾਮਾਰੀ (Corona Positive) ਕਰਕੇ ਅੰਤਰਰਾਸ਼ਟਰੀ ਕੈਲੇਂਡਰ ਲੰਬੇ ਸਮੇਂ ਤੋਂ ਪ੍ਰਭਾਵਿਤ ਹੋ ਰਿਹਾ ਸੀ ਤੇ ਹੁਣ ਸਾਇਨਾ ਯੋਨੈਕਸ ਥਾਈਲੈਂਡ ਓਪਨ ਸੁਪਰ 1000 ਟੂਰਨਾਮੈਂਟ (Yonex Thailand Open Super 1000 Tournament) ਵਿੱਚ ਹਿੱਸਾ ਲੈਣ ਜਾ ਰਹੀ ਹੈ। ਟੂਰਨਾਮੈਂਟ 12 ਤੋਂ 17 ਜਨਵਰੀ ਤੱਕ ਚੱਲਣਾ ਹੈ, ਪਰ ਹੁਣ ਸਾਇਨਾ ਲਈ ਖੇਡਣਾ ਮੁਸ਼ਕਲ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਲੰਡਨ ਓਲੰਪਿਕ (2012) ਦੇ ਕਾਂਸੀ ਦੇ ਤਗਮਾ ਜੇਤੂ ਨੇ ਕੋਵਿਡ-19 ਪ੍ਰੋਟੋਕੋਲ ਤਹਿਤ ਬੀਡਬਲਯੂਐਫ ਵੱਲੋਂ ਲਾਈਆਂ ਗਈਆਂ ਪਾਬੰਦੀਆਂ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਈ ਟਵੀਟ ਕੀਤੇ ਸੀ।
ਸਾਇਨਾ ਨੇ ਟਵੀਟ ਕੀਤਾ, “ਹਰ ਕੋਈ ਜਾਂਚ ਵਿੱਚ ਨੈਗਟਿਵ ਹੋਣ ਦੇ ਬਾਵਜੂਦ ਵੀ ਡਾਕਟਰ ਤੇ ਕੋਚ ਸਾਨੂੰ ਨਹੀਂ ਮਿਲ ਸਕਦੇ? ਅਸੀਂ ਆਪਣੇ ਆਪ ਨੂੰ ਚਾਰ ਹਫ਼ਤਿਆਂ ਲਈ ਤੰਦਰੁਸਤ ਕਿਵੇਂ ਰੱਖਾਂਗੇ। ਅਸੀਂ ਟੂਰਨਾਮੈਂਟ ਬਿਹਤਰ ਸਥਿਤੀ ਵਿੱਚ ਖੇਡਣਾ ਚਾਹੁੰਦੇ ਹਾਂ। ਕਿਰਪਾ ਕਰਕੇ ਇਸ ਦਾ ਹੱਲ ਕਰੋ।"The physios and trainers cannot meet us during the entire tour after all of us have tested negative ? @bwfmedia @bwf_ac 4 weeks of this 🤷♀️🤷♀️ how is it possible to maintain ourselves . We want to play the tournament in good condition. Please sort this @bwfmedia .
— Saina Nehwal (@NSaina) January 5, 2021
ਭਾਰਤੀ ਟੀਮ ਥਾਈਲੈਂਡ ਵਿੱਚ ਬੀਬੀਡਬਲਯੂਐਫ ਵਰਲਡ ਟੂਰ ਫਾਈਨਲਜ਼ ਦੇ ਦੋ ਸੁਪਰ 1000 ਮੁਕਾਬਲੇਾਂ ਵਿਚ ਹਿੱਸਾ ਲੈਣ ਲਈ ਪੂਰਾ ਭਾਰਤੀ ਟੁਕੜੀ ਥਾਈਲੈਂਡ ਦੀ ਰਾਜਧਾਨੀ ਵਿਚ ਹੈ। ਸਾਇਨਾ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, “ਸਾਨੂੰ ਵਰਮ ਅੱਪ/ਕੂਲ ਡਾਉਨ/ਸਟ੍ਰੇਚਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਅਸੀਂ ਇੱਥੇ ਵਿਸ਼ਵ ਦੇ ਸਰਬੋਤਮ ਖਿਡਾਰੀਆਂ ਵਿਚਾਲੇ ਮੁਕਾਬਲੇ ਬਾਰੇ ਗੱਲ ਕਰ ਰਹੇ ਹਾਂ।” ਉਨ੍ਹਾਂ ਕਿਹਾ,“ ਅਸੀਂ ਫਿਜ਼ੀਓ ਅਤੇ ਟ੍ਰੇਨਰ ਨੂੰ ਇੱਥੇ ਲਿਆਉਣ ਲਈ ਕਾਫ਼ੀ ਖ਼ਰਚ ਕੀਤਾ ਹੈ। ਜੇ ਉਹ ਸਾਡੀ ਮਦਦ ਨਹੀਂ ਕਰ ਸਕਦੇ ਤਾਂ ਪਹਿਲਾਂ ਸਾਨੂੰ ਇਹ ਕਿਉਂ ਨਹੀਂ ਦੱਸਿਆ ਗਿਆ?" ਦੱਸ ਦੇਈਏ ਕਿ ਸਾਇਨਾ ਨੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਮਾਰਚ ਤੱਕ ਦਾ ਸਮਾਂ ਲਿਆ ਹੈ, ਅਜਿਹੀ ਸਥਿਤੀ ਵਿੱਚ ਸਾਇਨਾ ਨੂੰ ਚਿੰਤਾ ਸੀ ਕਿ ਢੁਕਵੀਂ ਟ੍ਰੇਨਿੰਗ ਦੀ ਘਾਟ ਉਸ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਵਿਸ਼ਵ ਦੇ ਪਹਿਲੇ ਨੰਬਰ ਦੇ ਖਿਡਾਰੀ ਨੇ ਇਸ ਮੁੱਦੇ 'ਤੇ ਬੀਡਬਲਯੂਐਫ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ, “ਪੂਰੀ ਟੀਮ ਨੂੰ ਅਭਿਆਸ ਲਈ ਸਿਰਫ ਇੱਕ ਘੰਟਾ ਮਿਲ ਰਿਹਾ ਹੈ। ਇਕੋ ਸਮੇਂ ਜਿਮ ਕਰਨਾ ਹੈ। ਮਾਰਚ ਤੱਕ ਓਲੰਪਿਕ ਦੀ ਯੋਗਤਾ ਦਾ ਸਮਾਂ ਹੈ, ਅਜਿਹੇ 'ਚ ਫਿੱਟਨੈਸ ਲਈ ਇਹ ਚੰਗਾ ਨਹੀਂ।” ਇਹ ਵੀ ਪੜ੍ਹੋ: ਜਾਨ੍ਹਵੀ ਕਪੂਰ ਕਿਸਾਨ ਅੰਦੋਲਨ ਦੇ ਹੱਕ 'ਚ ਡਟੀ, ਕਿਹਾ 'ਦੇਸ਼ ਦੇ ਦਿਲ 'ਚ ਅੰਨਦਾਤਾ' ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904 ਇੰਡੀਅਨ ਬੈਡਮਿੰਟਨ ਖਿਡਾਰੀ, ਸਾਇਨਾ ਨੇਹਵਾਲ, ਸਾਇਨਾ ਨੇਹਵਾਲ ਕੋਰੋਨਾ ਪੌਜ਼ੇਟਿਵ, ਯੋਨੈਕਸ ਥਾਈਲੈਂਡ ਓਪਨ ਟੂਰਨਾਮੈਂਟThailand open 2021 👍 #bangkok #badminton #tournament 😊 pic.twitter.com/kHDYbhOtZo
— Parupalli Kashyap (@parupallik) January 8, 2021
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement