ਮਾਂ ਬਣਨ ਤੋਂ ਬਾਅਦ ਸਾਨੀਆ ਮਿਰਜ਼ਾ ਦੀ ਸ਼ਾਨਦਾਰ ਵਾਪਸੀ
ਭਾਰਤ ਦੀ ਸਟਾਰ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਡਬਲਯੂਟੀਏ ਸਰਕਟ 'ਚ ਸ਼ਾਨਦਾਰ ਵਾਪਸੀ ਕੀਤੀ ਹੈ। ਸਾਨੀਆ ਮਿਰਜ਼ਾ ਨੇ ਅੱਜ ਹੋਬਾਰਟ ਇੰਟਰਨੈਸ਼ਨਲ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦਾ ਫਾਈਨਲ ਜਿੱਤਿਆ। ਸਾਨੀਆ ਜੋ ਦੋ ਸਾਲਾਂ ਬਾਅਦ ਕੋਰਟ 'ਚ ਪਰਤੀ ਨੇ ਆਪਣੀ ਯੁਕਰੇਨੀ ਸਾਥੀ ਨਾਦੀਆ ਕਿਚੇਨੋਕ ਨਾਲ ਚੀਨੀ ਜੋੜੀ ਝਾਂਗ ਸ਼ੂਈ ਅਤੇ ਪੇਂਗ ਸ਼ੂਈ ਨੂੰ 6-4, 6-4 ਨਾਲ ਹਰਾਇਆ।
ਹੋਬਾਰਟ: ਭਾਰਤ ਦੀ ਸਟਾਰ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਡਬਲਯੂਟੀਏ ਸਰਕਟ 'ਚ ਸ਼ਾਨਦਾਰ ਵਾਪਸੀ ਕੀਤੀ ਹੈ। ਸਾਨੀਆ ਮਿਰਜ਼ਾ ਨੇ ਅੱਜ ਹੋਬਾਰਟ ਇੰਟਰਨੈਸ਼ਨਲ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦਾ ਫਾਈਨਲ ਜਿੱਤਿਆ। ਸਾਨੀਆ ਜੋ ਦੋ ਸਾਲਾਂ ਬਾਅਦ ਕੋਰਟ 'ਚ ਪਰਤੀ ਨੇ ਆਪਣੀ ਯੁਕਰੇਨੀ ਸਾਥੀ ਨਾਦੀਆ ਕਿਚੇਨੋਕ ਨਾਲ ਚੀਨੀ ਜੋੜੀ ਝਾਂਗ ਸ਼ੂਈ ਅਤੇ ਪੇਂਗ ਸ਼ੂਈ ਨੂੰ 6-4, 6-4 ਨਾਲ ਹਰਾਇਆ।
ਸਾਲ 2017 ਤੋਂ ਬਾਅਦ ਸਾਨੀਆ ਦਾ ਇਹ ਪਹਿਲਾ ਟੂਰਨਾਮੈਂਟ ਹੈ। ਸਾਨੀਆ ਨੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਕੋਰਟ ਤੋਂ ਦੂਰ ਰਹੀ ਸੀ। ਇਸ ਤੋਂ ਪਹਿਲਾਂ ਸਾਨੀਆ ਅਤੇ ਨਾਦੀਆ ਕਿਚੇਨੋਕ ਨੇ ਸੈਮੀਫਾਈਨਲ 'ਚ ਜੈਕ ਗਣਰਾਜ ਦੀ ਮੈਰੀ ਬਾਜ਼ਕੋਵਾ ਅਤੇ ਸਲੋਵੇਨੀਆ ਦੀ ਤਮਾਰਾ ਜ਼ਿਦਾਨਸੇਕ ਦੀ ਜੋੜੀ ਨੂੰ 7-6(3), 6-2 ਨਾਲ ਹਰਾਇਆ ਸੀ।
ਸਾਨੀਆ ਅਤੇ ਕਿਚੇਨੋਕ ਦੀ ਜੋੜੀ ਨੇ ਇਹ ਮੈਚ ਇੱਕ ਘੰਟੇ ਅਤੇ 24 ਮਿੰਟ 'ਚ ਆਪਣੇ ਨਾਂ ਕੀਤਾ। ਇਸ ਜੋੜੀ ਨੇ ਮੈਚ 'ਚ 15 ਬਰੇਕ ਪੁਆਇੰਟ ਹਾਸਲ ਕੀਤੇ, ਪਰ ਉਨ੍ਹਾਂ ਚੋਂ ਸਿਰਫ ਚਾਰ ਹੀ ਆਪਣੇ ਹੱਕ 'ਚ ਬਦਲ ਸਕੇ।
ਸੈਮੀਫਾਈਨਲ 'ਚ ਥਾਂ ਬਣਾਉਣ ਲਈ ਸਾਨੀਆ ਅਤੇ ਨਾਦੀਆ ਨੇ ਫਾਈਨਲ 4 'ਚ ਵੈਨਿਆ ਕਿੰਗ ਅਤੇ ਕ੍ਰਿਸ਼ਚੀਅਨ ਮੈਕਹੈਲ ਦੀ ਜੋੜੀ ਨੂੰ 6-2, 4-6, (10-4) ਨਾਲ ਹਰਾਇਆ ਸੀ। ਦੱਸ ਦਈਏ ਕਿ ਉਸਦਾ ਬੇਟਾ ਇਜ਼ਾਨ ਵੀ ਇਸ ਮੈਚ ਨੂੰ ਵੇਖਣ ਪਹੁੰਚਿਆ।