ਸਹਿਵਾਗ ਨੇ ਕੀਤੀ ਸ਼ਾਹਰੁਖ਼ ਖ਼ਾਨ ਦੀ ਸ਼ਲਾਘਾ, ਪੋਲਾਰਡ ਵਾਂਗ ਖੇਡਦਾ, ਲਾ ਸਕਦਾ ਸੈਂਕੜਾ
ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਪੰਜਾਬ ਕਿੰਗਜ਼ ਦੇ ਖਿਡਾਰੀ ਸ਼ਾਹਰੁਖ਼ ਖ਼ਾਨ ਦੀ ਸ਼ਲਾਘਾ ਕੀਤੀ ਹੈ। ਸਹਿਵਾਗ ਨੇ ਕਿਹਾ ਕਿ ਸ਼ਾਹਰੁਖ਼ ਉਨ੍ਹਾਂ ਨੂੰ ਨੌਜਵਾਨ ਕਿਰੋਨ ਪੋਲਾਰਡ ਦੀ ਯਾਦ ਦਿਵਾਉਂਦੇ ਹਨ। ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2021 ਦੀ ਨੀਲਾਮੀ ’ਚ ਸ਼ਾਹਰੁਖ਼ ਨੂੰ 5.25 ਕਰੋੜ ਰੁਪਏ ’ਚ ਚੁਣਿਆ ਸੀ। ਕੋਰੋਨਾ ਕਾਰਨ ਟੂਰਨਾਮੈਂਟ ਮੁਲਤਵੀ ਹੋਣ ਤੋਂ ਪਹਿਲਾਂ ਸ਼ਾਹਰੁਖ਼ ਨੇ ਆਪਣੇ ਹਿਟਿੰਗ ਹੁਨਰ ਦੀ ਝਲਕ ਵੀ ਵਿਖਾਈ ਹੈ।
IPL 2021: ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਪੰਜਾਬ ਕਿੰਗਜ਼ ਦੇ ਖਿਡਾਰੀ ਸ਼ਾਹਰੁਖ਼ ਖ਼ਾਨ ਦੀ ਸ਼ਲਾਘਾ ਕੀਤੀ ਹੈ। ਸਹਿਵਾਗ ਨੇ ਕਿਹਾ ਕਿ ਸ਼ਾਹਰੁਖ਼ ਉਨ੍ਹਾਂ ਨੂੰ ਨੌਜਵਾਨ ਕਿਰੋਨ ਪੋਲਾਰਡ ਦੀ ਯਾਦ ਦਿਵਾਉਂਦੇ ਹਨ। ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2021 ਦੀ ਨੀਲਾਮੀ ’ਚ ਸ਼ਾਹਰੁਖ਼ ਨੂੰ 5.25 ਕਰੋੜ ਰੁਪਏ ’ਚ ਚੁਣਿਆ ਸੀ। ਕੋਰੋਨਾ ਕਾਰਨ ਟੂਰਨਾਮੈਂਟ ਮੁਲਤਵੀ ਹੋਣ ਤੋਂ ਪਹਿਲਾਂ ਸ਼ਾਹਰੁਖ਼ ਨੇ ਆਪਣੇ ਹਿਟਿੰਗ ਹੁਨਰ ਦੀ ਝਲਕ ਵੀ ਵਿਖਾਈ ਹੈ।
ਆਈਪੀਐਲ 2021 ’ਚ ਭਾਵੇਂ ਸ਼ਾਹਰੁਖ਼ ਖ਼ਾਨ ਨੇ ਵੱਡੀ ਪਾਰੀ ਨਹੀਂ ਖੇਡੀ ਪਰ ਸਹਿਵਾਗ ਦਾ ਮੰਨਣਾ ਹੈ ਕਿ ਉਹ ਵੱਡੀ ਪਾਰੀ ਵੀ ਖੇਡ ਸਕਦਾ ਹੈ। ਸਹਿਵਾਗ ਨੇ ‘ਕ੍ਰਿਕਬਜ਼’ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਹ ਸਾਨੂੰ ਇੱਕ ਨੌਜਵਾਨ ਪੋਲਾਰਡ ਦੀ ਯਾਦ ਦਿਵਾਉਂਦਾ ਹੈ, ਜਦੋਂ ਉਹ ਆਈਪੀਐਲ ’ਚ ਆਏ ਸਨ, ਹਰ ਕੋਈ ਉਸ ਦੇ ਪਿੱਛੇ ਦੌੜ ਰਿਹਾ ਸੀ ਕਿਉਂਕਿ ਉਹ ਖੜ੍ਹਾ ਹੋ ਕੇ ਛੱਕੇ ਲਾਉਂਦਾ ਸੀ, ਸ਼ਾਹਰੁਖ਼ ’ਚ ਵੀ ਉਹੀ ਕੁਆਲਿਟੀ ਹੈ।
ਸਹਿਵਾਗ ਨੇ ਇਹ ਵੀ ਕਿਹਾ,‘ਜੇ ਉਸ ਨੂੰ ਉੱਪਰ ਦੇ ਕ੍ਰਮ ’ਚ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਦਾ ਹੈ, ਤਾਂ ਸ਼ਾਹਰੁਖ਼ ਸੈਂਕੜਾ ਵੀ ਲਾ ਸਕਦਾ ਹੈ। ਉਹ ਅਜਿਹਾ ਖਿਡਾਰੀ ਹੈ, ਜਿਸ ਨੂੰ ਪਿਛਲੀ ਗੇਂਦ ਉੱਤੇ ਕੀ ਹੋਇਆ, ਉਸ ਤੋਂ ਕੋਈ ਫ਼ਰਕ ਨਹੀਂ ਪੈਂਦਾ। ਕਈ ਬੱਲੇਬਾਜ਼ ਸੋਚਦੇ ਹਨ,‘ਓਹ, ਮੈਂ ਬੀਟ ਹੋ ਗਿਆ। ਜੋ ਪਿਛਲੀ ਗੇਂਦ ਬਾਰੇ ਨਹੀਂ ਸੋਚਦੇ ਹਨ, ਉਨ੍ਹਾਂ ਦੀ ਸਫ਼ਲਤਾ ਰਦ ਜ਼ਿਆਦਾ ਹੁੰਦੀ ਹੈ।’
ਸ਼ਾਹਰੁਖ਼ ਨੇ ਆਈਪੀਐਲ 2021 ’ਚ ਪੰਜਾਬ ਕਿੰਗਜ਼ ਲਈ ਨੰਬਰ 6 ਉੱਤੇ ਬੱਲੇਬਾਜ਼ੀ ਕੀਤੀ ਤੇ ਆਪਣੀ ਖੇਡ ਰਾਹੀਂ ਪ੍ਰਭਾਵਿਤ ਕਰਨ ’ਚ ਸਫ਼ਲ ਰਹੇ। ਸ਼ਾਹਰੁਖ਼ ਦੇ ਸਕੋਰ ਨੇ 6*, 47, 15*, 22, 13, 0 ਅਤੇ 4 ਦੌੜਾਂ ਬਣਾਈਆਂ ਹਨ। ਚੇਨਈ ਸੁਪਰ ਕਿੰਗਜ਼ ਵਿਰੁੱਧ ਉਨ੍ਹਾਂ ਸਰਬੋਤਮ ਸਕੋਰ 36 ਗੇਂਦਾਂ ਵਿੱਚ 47 ਦੌੜਾਂ ਸੀ। ਉਨ੍ਹਾਂ ਨੇ ਸੀਜ਼ਨ ਦੇ 8 ਮੈਚਾਂ ਵਿੱਚ ਕੁੱਲ 107 ਦੌੜਾਂ ਬਣਾਈਆਂ।
ਸ਼ਾਹਰੁਖ਼ ਨੇ ਇਸ ਵਰ੍ਹੇ ਦੀ ਸ਼ੁਰੂਆਤ ’ਚ ਸਈਅਦ ਮੁਸ਼ਤਾਕ ਅਲੀ ਟ੍ਰਾਫ਼ੀ ਵਿੱਚ ਤਾਮਿਲ ਨਾਡੂ ਲਈ 200 ਤੋਂ ਵੱਧ ਦੌੜਾਂ ਬਣਾਈਆਂ ਸਨ ਤੇ ਇਸ ਤੋਂ ਬਾਅਦ ਵਿਜੇ ਹਜ਼ਾਰੇ ਟ੍ਰਾਫ਼ੀ ਵਿੱਚ ਉਨ੍ਹਾਂ 5 ਮੈਚਾਂ ਵਿੱਚ 198 ਦੌੜਾਂ ਬਣਾਈਆਂ ਸਨ।