(Source: ECI/ABP News/ABP Majha)
Shikhar Dhawan: ਸ਼ਿਖਰ ਧਵਨ ਜਲਦ ਕਰਨਗੇ ਵਿਆਹ ? 'Mystery Girl' ਨਾਲ ਵਾਇਰਲ ਵੀਡੀਓ ਨੂੰ ਲੈ ਰਿਸ਼ਤੇ 'ਤੇ ਛਿੜੀ ਚਰਚਾ
Shikhar Dhawan With Mystery Girl: ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ
Shikhar Dhawan With Mystery Girl: ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਮਜ਼ਾਕੀਆ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਿਚਾਲੇ ਕ੍ਰਿਕਟਰ ਦਾ ਇੱਕ ਵੀਡੀਓ ਤੇਜ਼ੀ ਨਾਲ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਪ੍ਰਸ਼ੰਸਕ ਵੀ ਖੁਸ਼ ਨਜ਼ਰ ਆ ਰਹੇ ਹਨ।
ਹੁਣ ਸ਼ਿਖਰ (Shikhar Dhawan) ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੱਡਾ ਖੁਲਾਸਾ ਹੋਇਆ ਹੈ।
ਸ਼ਿਖਰ ਧਵਨ ਜ਼ਿੰਦਗੀ ਦੀ ਨਵੀਂ ਪਾਰੀ ਦੀ ਕਰਨਗੇ ਸ਼ੁਰੂਆਤ
ਸ਼ਿਖਰ ਧਵਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਆਇਸ਼ਾ ਮੁਖਰਜੀ ਨੂੰ ਪਿਛਲੇ ਸਾਲ ਅਕਤੂਬਰ 'ਚ ਅਦਾਲਤ ਨੇ ਤਲਾਕ ਦੇ ਦਿੱਤਾ ਸੀ। ਅਜਿਹੇ 'ਚ ਸ਼ਿਖਰ ਜਲਦ ਹੀ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦਾ ਇਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਇਕ ਮਿਸਟ੍ਰੀ ਗਰਲ ਨਾਲ ਨਜ਼ਰ ਆ ਰਹੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਇੱਕ-ਦੂਜੇ ਨਾਲ ਗੰਭੀਰ ਰਿਸ਼ਤੇ ਵਿੱਚ ਹਨ ਅਤੇ ਜਲਦੀ ਹੀ ਵਿਆਹ ਕਰ ਸਕਦੇ ਹਨ।
ਧਵਨ ਆਪਣੇ ਬੇਟੇ ਤੋਂ ਦੂਰ ਰਹਿੰਦਾ
ਦੱਸ ਦੇਈਏ ਕਿ ਭਾਵੇਂ ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ ਨੂੰ ਤਲਾਕ ਦੀ ਮਨਜ਼ੂਰੀ ਮਿਲ ਗਈ ਹੈ ਪਰ ਅਜੇ ਤੱਕ ਉਨ੍ਹਾਂ ਦੇ ਬੇਟੇ ਜ਼ੋਰਾਵਰ ਦੀ ਕਸਟਡੀ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਅਜਿਹੇ 'ਚ ਫਿਲਹਾਲ ਉਨ੍ਹਾਂ ਦਾ ਬੇਟਾ ਜ਼ੋਰਾਵਰ ਆਪਣੀ ਮਾਂ ਨਾਲ ਆਸਟ੍ਰੇਲੀਆ 'ਚ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਆਇਸ਼ਾ ਦਾ ਜਨਮ ਭਾਰਤ 'ਚ ਹੋਇਆ ਸੀ। ਉਸਦੇ ਪਿਤਾ ਭਾਰਤੀ ਅਤੇ ਮਾਂ ਬ੍ਰਿਟਿਸ਼ ਮੂਲ ਦੀ ਸੀ। ਪਰ ਉਸ ਕੋਲ ਆਸਟ੍ਰੇਲੀਆ ਦੀ ਨਾਗਰਿਕਤਾ ਹੈ। ਇਸ ਤੋਂ ਇਲਾਵਾ ਆਇਸ਼ਾ ਸ਼ਿਖਰ ਤੋਂ 10 ਸਾਲ ਵੱਡੀ ਹੈ।
Cricketer Shikhar Dhawan spotted at the airport today with a mystery girl.
— HT City (@htcity) November 4, 2024
📸: Pallav Paliwal#shikhar #shikhardhawan #cricketer pic.twitter.com/Vl4K2HCUPc
ਹਾਲ ਹੀ ਵਿੱਚ ਲਿਆ ਸੰਨਿਆਸ
38 ਸਾਲਾ ਦੇ ਸ਼ਿਖਰ ਧਵਨ ਨੇ 24 ਅਗਸਤ 2024 ਨੂੰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਹ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਸਰਵੋਤਮ ਸਲਾਮੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ। ਧਵਨ ਨੇ ਭਾਰਤ ਲਈ 35 ਟੈਸਟ ਮੈਚਾਂ ਵਿੱਚ 40.61 ਦੀ ਔਸਤ ਨਾਲ 2315 ਦੌੜਾਂ ਬਣਾਈਆਂ, ਜਿਸ ਵਿੱਚ 7 ਸੈਂਕੜੇ ਸ਼ਾਮਲ ਹਨ। ਇਸ ਦੇ ਨਾਲ ਹੀ ਉਸ ਨੇ 167 ਵਨਡੇ ਮੈਚਾਂ 'ਚ 44.11 ਦੀ ਔਸਤ ਨਾਲ 6793 ਦੌੜਾਂ ਅਤੇ 68 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 1759 ਦੌੜਾਂ ਬਣਾਈਆਂ ਹਨ।