ਪੜਚੋਲ ਕਰੋ
Advertisement
ਭਾਰਤੀ ਟੀਮ ਦੀ ਚੋਣ ਸਾਬਕਾ ਕਪਤਾਨ ਨੂੰ ਨਹੀਂ ਪਸੰਦ, ਰਹਾਣੇ ਤੇ ਗਿੱਲ ਨੂੰ ਬਾਹਰ ਰੱਖਣ 'ਤੇ ਹੈਰਾਨ
ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵੈਸਟਇੰਡੀਜ਼ ਦੇ ਦੌਰੇ ਲਈ ਚੁਣੀ ਟੀਮ ਨੂੰ ਲੈ ਕੇ ਚੋਣ ਕਮੇਟੀ ‘ਤੇ ਸਵਾਲ ਚੁੱਕੇ ਹਨ। ਗਾਂਗੁਲੀ ਨੇ ਵਨਡੇ ਟੀਮ ‘ਚ ਅਜਿੰਕੀਆ ਰਹਾਣੇ ਤੇ ਸ਼ੁਭਮਨ ਗਿੱਲ ਦੇ ਨਾ ਹੋਣ ‘ਤੇ ਹੈਰਾਨੀ ਜਤਾਈ ਹੈ।
ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵੈਸਟਇੰਡੀਜ਼ ਦੇ ਦੌਰੇ ਲਈ ਚੁਣੀ ਟੀਮ ਨੂੰ ਲੈ ਕੇ ਚੋਣ ਕਮੇਟੀ ‘ਤੇ ਸਵਾਲ ਚੁੱਕੇ ਹਨ। ਗਾਂਗੁਲੀ ਨੇ ਵਨਡੇ ਟੀਮ ‘ਚ ਅਜਿੰਕੀਆ ਰਹਾਣੇ ਤੇ ਸ਼ੁਭਮਨ ਗਿੱਲ ਦੇ ਨਾ ਹੋਣ ‘ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਟੀਮ ‘ਚ ਕੁਝ ਅਜਿਹੇ ਖਿਡਾਰੀ ਹਨ ਜੋ ਸਾਰੇ ਫਾਰਮੈੱਟ ‘ਚ ਖੇਡ ਸਕਦੇ ਹਨ।
ਗਾਂਗੁਲੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ, ‘ਸਮਾਂ ਆ ਗਿਆ ਹੈ ਕਿ ਭਾਰਤੀ ਸਿਲੈਕਸ਼ਨ ਕਮੇਟੀ ਲੈਅ ਤੇ ਆਤਮਵਿਸ਼ਵਾਸ ਲਈ ਸਾਰੇ ਫਾਰਮੈੱਟ ‘ਚ ਸਮਾਨ ਖਿਡਾਰੀਆਂ ਨੂੰ ਚੁਣੇ। ਕੁਝ ਖਿਡਾਰੀ ਸਾਰੇ ਫਾਰਮੈੱਟ ‘ਚ ਖੇਡਦੇ ਹਨ। ਦੁਨੀਆ ਦੀਆਂ ਬਿਹਤਰ ਟੀਮਾਂ ‘ਚ ਲਗਾਤਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹਨ। ਇੱਥੇ ਸਭ ਨੂੰ ਖੁਸ਼ ਕਰਨ ਲਈ ਨਹੀਂ, ਪਰ ਦੇਸ਼ ਲਈ ਸਭ ਤੋਂ ਚੰਗੇ ਖਿਡਾਰੀਆਂ ਨੂੰ ਚੁਣਨਾ ਹੈ। ਟੀਮ ‘ਚ ਕਈ ਅਜਿਹੇ ਖਿਡਾਰੀ ਹਨ ਜੋ ਸਾਰੇ ਫਾਰਮੈੱਟ ‘ਚ ਖੇਡ ਸਕਦੇ ਹਨ। ਸ਼ੁਭਮਨ ਗਿੱਲ ਤੇ ਰਹਾਣੇ ਨੂੰ ਵਨਡੇ ਟੀਮ ‘ਚ ਨਾ ਦੇਖ ਕੇ ਹੈਰਾਨੀ ਹੋਈ।”
ਸ਼ੁਭਮਨ ਨੇ ਵੈਸਟਇੰਡੀਜ਼ ਏ ਖਿਲਾਫ ਪੰਜ ਮੈਚਾਂ ‘ਚ 212 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਤਿੰਨ ਅਰਧ ਸੈਂਕੜੇ ਜੜੇ। ਇੰਡੀਆ ਏ ਲਈ ਉਸ ਨੇ 38 ਮੈਚਾਂ ‘ਚ 1545 ਦੌੜਾਂ ਬਣਾਈਆਂ। ਆਈਪੀਐਲ ਦੇ ਪਿਛਲੇ ਸੀਜ਼ਨ ‘ਚ ਉਹ ਅਮੇਜ਼ਿੰਗ ਪਲੇਅਰ ਆਫ਼ ਦ ਟੂਰਨਾਮੈਂਟ ਰਿਹਾ। ਸ਼ੁਭਮਨ ਨੇ ਕਿਹਾ, “ਮੈਂ ਐਤਵਾਰ ਨੂੰ ਭਾਰਤੀ ਟੀਮ 'ਚ ਚੁਣੇ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ। ਮੈਨੂੰ ਉਮੀਦ ਸੀ ਕਿ ਮੈਂ ਕਿਸੇ ਇੱਕ ਟੀਮ ‘ਚ ਚੁਣਿਆ ਜਾਵਾਂਗਾ। ਮੇਰੀ ਚੋਣ ਨਾ ਹੋਣਾ ਨਿਰਾਸ਼ਾਜਨਕ ਹੈ ਪਰ ਮੈਂ ਇਸ ‘ਤੇ ਹੋਰ ਨਹੀਂ ਸੋਚਣ ਵਾਲਾ।” ਟੈਸਟ ਟੀਮ ਦੇ ਉਪ ਕਪਤਾਨ ਰਹਾਣੇ 17 ਮਹੀਨੇ ਤੋਂ ਵਨਡੇ ਮੈਚ ਤੋਂ ਬਾਹਰ ਹਨ। ਰਹਾਣੇ ਦੀ ਵਰਲਡ ਕੱਪ ‘ਚ ਚੋਣ ਨਾ ਕਰਨ ‘ਤੇ ਕਾਫੀ ਆਲੋਚਨਾ ਕੀਤੀ ਗਈ ਸੀ। ਰਹਾਣੇ ਤਕਨੀਕੀ ਤੌਰ ‘ਤੇ ਮਜਬੂਤ ਖਿਡਾਰੀ ਹਨ ਤੇ ਗਾਂਗੁਲੀ ਉਸ ਨੂੰ ਟੀਮ ‘ਚ ਦੇਖਣਾ ਚਾਹੁੰਦੇ ਹਨ।Time has come for indian selectors to pick same players in all formats of the game for rhythm and confidence.. too few are playing in all formats ..great teams had consistent players ..it’s not about making all happy but picking the best for the country and be consistent..@bcci
— Sourav Ganguly (@SGanguly99) 24 July 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement