ਪਹਿਲਵਾਨਾਂ ਲਈ ਖੁਸ਼ਖਬਰੀ! ਖੇਡ ਮੰਤਰਾਲੇ ਨੇ 16 ਮਹੀਨਿਆਂ ਮਗਰੋਂ WFI ਤੋਂ ਹਟਾਈ ਪਾਬੰਦੀ
WFI: ਖੇਡ ਮੰਤਰਾਲੇ ਨੇ ਅੱਜ ਭਾਵ ਕਿ ਮੰਗਲਵਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ‘ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ।

WFI: ਖੇਡ ਮੰਤਰਾਲੇ ਨੇ ਅੱਜ ਭਾਵ ਕਿ ਮੰਗਲਵਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ‘ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਘਰੇਲੂ ਟੂਰਨਾਮੈਂਟਾਂ ਦੇ ਆਯੋਜਨ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਲਈ ਰਾਸ਼ਟਰੀ ਟੀਮਾਂ ਦੀ ਚੋਣ ਦਾ ਰਸਤਾ ਸਾਫ਼ ਹੋ ਗਿਆ।
24 ਦਸੰਬਰ 2023 ਨੂੰ ਲੱਗੀ ਸੀ ਪਾਬੰਦੀ
ਤੁਹਾਨੂੰ ਦੱਸ ਦਈਏ, ਖੇਡ ਮੰਤਰਾਲੇ ਨੇ ਅੰਡਰ-15 (U-15) ਅਤੇ ਅੰਡਰ-20 (U-20) ਰਾਸ਼ਟਰੀ ਚੈਂਪੀਅਨਸ਼ਿਪਾਂ ਦਾ ਐਲਾਨ ਕਰਨ ਲਈ 24 ਦਸੰਬਰ, 2023 ਨੂੰ WFI ਨੂੰ ਮੁਅੱਤਲ ਕਰ ਦਿੱਤਾ ਸੀ। ਸੰਜੇ ਸਿੰਘ ਦੀ ਅਗਵਾਈ ਵਾਲੇ ਪੈਨਲ ਨੇ 21 ਦਸੰਬਰ, 2023 ਨੂੰ ਚੋਣਾਂ ਜਿੱਤੀਆਂ ਸਨ, ਪਰ ਸਾਬਕਾ WFI ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਗੜ੍ਹ ਗੋਂਡਾ ਦੇ ਨੰਦਿਨੀ ਨਗਰ ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਲਈ ਸਥਾਨ ਦੀ ਚੋਣ ਨੇ ਸਰਕਾਰ ਨੂੰ ਨਾਰਾਜ਼ ਕਰ ਦਿੱਤਾ ਸੀ। ਖੇਡ ਮੰਤਰਾਲੇ ਨੇ ਆਪਣੇ ਹੁਕਮ ‘ਚ ਕਿਹਾ ਕਿ WFI ਨੇ ਸੁਧਾਰਾਤਮਕ ਕਦਮ ਚੁੱਕੇ ਹਨ, ਇਸ ਲਈ ਉਸ ਨੇ ਮੁਅੱਤਲੀ ਹਟਾਉਣ ਦਾ ਫੈਸਲਾ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਸੱਤ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਾਬਕਾ WFI ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 2023 ਵਿੱਚ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਦਸੰਬਰ 2023 ਵਿੱਚ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਈਆਂ ਚੋਣਾਂ ਨੂੰ ਰੱਦ ਕਰਨ ਅਤੇ ਉਨ੍ਹਾਂ ਨੂੰ ਗੈਰ-ਕਾਨੂੰਨੀ ਕਰਾਰ ਦੇਣ ਲਈ ਇਸ ਸਾਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਬ੍ਰਿਜ ਭੂਸ਼ਣ ਦੇ ਵਫ਼ਾਦਾਰ ਸੰਜੇ ਸਿੰਘ ਨੂੰ 21 ਦਸੰਬਰ 2023 ਨੂੰ ਹੋਈਆਂ ਚੋਣਾਂ ਵਿੱਚ WFI ਦਾ ਨਵਾਂ ਮੁਖੀ ਚੁਣਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















