(Source: ECI/ABP News)
ਸੁਮਿਤ ਮਲਿਕ ਦੇ ਓਲੰਪਿਕ ਵਿਚ ਹਿੱਸਾ ਲੈਣ ਦੀ ਉਮੀਦ ਖ਼ਤਮ, ਲੱਗਿਆ ਦੋ ਸਾਲ ਦਾ ਬੈਨ
ਭਾਰਤੀ ਪਹਿਲਵਾਨ ਸੁਮਿਤ ਮਲਿਕ ਦੀ ਓਲੰਪਿਕ ਵਿਚ ਹਿੱਸਾ ਲੈਣ ਦੀ ਉਮੀਦ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ ਜਦੋਂ ਯੂਡਬਲਯੂਡਬਲਯੂ ਨੇ ਉਸ ਦੇ ਬੀ ਸੈਂਪਲ ਵਿਚ ਪਾਬੰਦੀਸ਼ੁਦਾ ਪਦਾਰਥ ਦੇ ਨਿਸ਼ਾਨ ਪਾਏ ਜਾਣ ਤੋਂ ਬਾਅਦ ਦੋ ਸਾਲਾਂ ਲਈ ਪਾਬੰਦੀ ਲਗਾਈ।
![ਸੁਮਿਤ ਮਲਿਕ ਦੇ ਓਲੰਪਿਕ ਵਿਚ ਹਿੱਸਾ ਲੈਣ ਦੀ ਉਮੀਦ ਖ਼ਤਮ, ਲੱਗਿਆ ਦੋ ਸਾਲ ਦਾ ਬੈਨ Sumit Malik: Expectations to participate in Olympics over, ban imposed for two years, 7 days for appeal ਸੁਮਿਤ ਮਲਿਕ ਦੇ ਓਲੰਪਿਕ ਵਿਚ ਹਿੱਸਾ ਲੈਣ ਦੀ ਉਮੀਦ ਖ਼ਤਮ, ਲੱਗਿਆ ਦੋ ਸਾਲ ਦਾ ਬੈਨ](https://feeds.abplive.com/onecms/images/uploaded-images/2021/06/04/c1136ae6a9e5c5b5e3af47fee8492769_original.jpg?impolicy=abp_cdn&imwidth=1200&height=675)
ਭਾਰਤੀ ਪਹਿਲਵਾਨ ਸੁਮਿਤ ਮਲਿਕ ਦੀ ਓਲੰਪਿਕ ਵਿਚ ਹਿੱਸਾ ਲੈਣ ਦੀ ਉਮੀਦ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ ਜਦੋਂ ਯੂਡਬਲਯੂਡਬਲਯੂ ਨੇ ਉਸ ਦੇ ਬੀ ਸੈਂਪਲ ਵਿਚ ਪਾਬੰਦੀਸ਼ੁਦਾ ਪਦਾਰਥ ਦੇ ਨਿਸ਼ਾਨ ਪਾਏ ਜਾਣ ਤੋਂ ਬਾਅਦ ਦੋ ਸਾਲਾਂ ਲਈ ਪਾਬੰਦੀ ਲਗਾਈ। ਮਲਿਕ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਜਾਂ ਤਾਂ ਉਹ ਇਸ ਫੈਸਲੇ ਵਿਰੁੱਧ ਅਪੀਲ ਕਰੇ ਜਾਂ ਇਸ ਨੂੰ ਸਵੀਕਾਰ ਕਰੇ। ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ, ‘ਸੁਮਿਤ ਮਲਿਕ ਦਾ ਬੀ ਸੈਂਪਲ ਵੀ ਸਕਾਰਾਤਮਕ ਆਇਆ ਹੈ।
ਯੂਡਬਲਯੂਡਬਲਯੂਏ ਨੇ ਉਸ 'ਤੇ 3 ਜੂਨ ਤੋਂ ਦੋ ਸਾਲਾਂ ਲਈ ਪਾਬੰਦੀ ਲਗਾਈ ਹੈ। ਉਨ੍ਹਾਂ ਕੋਲ ਜਵਾਬ ਦੇਣ ਲਈ ਇਕ ਹਫ਼ਤਾ ਹੈ। ਉਹ ਸੁਣਵਾਈ ਦੀ ਮੰਗ ਕਰ ਸਕਦਾ ਹੈ ਜਾਂ ਸਜ਼ਾ ਨੂੰ ਸਵੀਕਾਰ ਕਰ ਸਕਦਾ ਹੈ। ਉਸ ਦੇ ਬੀ ਸੈਂਪਲ ਦੀ ਜਾਂਚ 30 ਜੂਨ ਨੂੰ ਕੀਤੀ ਗਈ ਸੀ ਅਤੇ ਉਸੇ ਪਾਬੰਦੀਸ਼ੁਦਾ ਪਦਾਰਥ ਦੇ ਨਿਸ਼ਾਨ ਮਿਲੇ ਸਨ।
ਰਾਸ਼ਟਰਮੰਡਲ ਖੇਡਾਂ 2018 ਦੇ ਸੋਨ ਤਗਮਾ ਜੇਤੂ ਮਲਿਕ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਸ ਦੇ ਸੱਜੇ ਗੋਡੇ ਵਿੱਚ ਦਰਦ ਹੋਣ ਕਾਰਨ ਉਸ ਨੇ ਦਰਦ ਨਿਵਾਰਕ ਦਵਾਈਆਂ ਲਈਆਂ ਸਨ। ਉਥੇ ਹੀ ਮਲਿਕ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਉਹ ਜਲਦੀ ਹੀ ਕੋਈ ਫੈਸਲਾ ਲੈਣਗੇ ਅਤੇ ਆਪਣੇ ਵਕੀਲ ਨਾਲ ਗੱਲ ਕਰ ਰਹੇ ਹਨ।
ਸੋਫੀਆ ਵਿਚ ਵਿਸ਼ਵ ਓਲੰਪਿਕ ਕੁਆਲੀਫਾਇਰ ਵਿਚ ਡੋਪ ਟੈਸਟ ਵਿਚ ਅਸਫਲ ਹੋਣ ਤੋਂ ਬਾਅਦ ਉਸ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਇਸੇ ਟੂਰਨਾਮੈਂਟ ਵਿਚ, ਉਸਨੇ 125 ਕਿਲੋ ਵਰਗ ਵਿਚ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ। ਇਸ ਮਾਮਲੇ ਦੀ ਸੁਣਵਾਈ ਅਤੇ ਫੈਸਲਾ ਆਉਣ ਵਿਚ ਸਮਾਂ ਲੱਗੇਗਾ ਅਤੇ ਉਹ ਓਲੰਪਿਕ ਵਿਚ ਨਹੀਂ ਜਾ ਸਕੇਗਾ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)