PCB: ਪਾਕਿਸਤਾਨ ਕ੍ਰਿਕੇਟ 'ਚ ਫਿਰ ਵੱਡਾ ਹੰਗਾਮਾ, ਪੀਸੀਬੀ 'ਚ ਉਲਟਫੇਰ, ਨਵੇਂ ਚੇਅਰਮੈਨ ਦਾ ਕੀਤਾ ਗਿਆ ਐਲਾਨ
PCB Chairman: ਸਈਦ ਮੋਹਸਿਨ ਰਜ਼ਾ ਨਕਵੀ ਪਾਕਿਸਤਾਨ ਕ੍ਰਿਕਟ ਬੋਰਡ ਦੇ 37ਵੇਂ ਚੇਅਰਮੈਨ ਹੋਣਗੇ। ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਲਾਹੌਰ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਚ ਹੋਈ। ਇਸ ਮੀਟਿੰਗ ਚ ਸਈਅਦ ਮੋਹਸਿਨ ਰਜ਼ਾ ਦੇ ਨਾਂ ਨੂੰ ਪ੍ਰਵਾਨਗੀ ਦਿੱਤੀ
Syed Mohsin Raza Naqvi: ਪਾਕਿਸਤਾਨ ਕ੍ਰਿਕਟ ਬੋਰਡ 'ਚ ਬਦਲਾਅ ਦੀ ਪ੍ਰਕਿਰਿਆ ਬੇਰੋਕ ਜਾਰੀ ਹੈ। ਦਰਅਸਲ ਰਮੀਜ਼ ਰਜ਼ਾ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਾਕਿਸਤਾਨ ਬੋਰਡ 'ਚ ਹੰਗਾਮਾ ਮਚਿਆ ਹੋਇਆ ਹੈ। ਹਾਲਾਂਕਿ ਸਈਅਦ ਮੋਹਸਿਨ ਰਜ਼ਾ ਨਕਵੀ ਨੂੰ ਸਰਬਸੰਮਤੀ ਅਤੇ ਬਿਨਾਂ ਵਿਰੋਧ ਪਾਕਿਸਤਾਨ ਕ੍ਰਿਕਟ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। ਸਈਦ ਮੋਹਸਿਨ ਰਜ਼ਾ ਨਕਵੀ ਪਾਕਿਸਤਾਨ ਕ੍ਰਿਕਟ ਬੋਰਡ ਦੇ 37ਵੇਂ ਚੇਅਰਮੈਨ ਹੋਣਗੇ। ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਲਾਹੌਰ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਹੋਈ। ਇਸ ਬੈਠਕ 'ਚ ਸਈਅਦ ਮੋਹਸਿਨ ਰਜ਼ਾ ਨਕਵੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ।
ਬੋਰਡ ਆਫ ਗਵਰਨਰਜ਼ ਦੀ ਬੈਠਕ 'ਚ ਸਈਦ ਮੋਹਸਿਨ ਰਜ਼ਾ ਨਕਵੀ ਦੇ ਨਾਂ ਨੂੰ ਦਿੱਤੀ ਗਈ ਮਨਜ਼ੂਰੀ
ਪੀਸੀਬੀ ਦੇ ਚੇਅਰਮੈਨ ਸ਼ਾਹ ਖਵਾਰ ਨੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸ਼ਾਹ ਖਵਾਰ ਪੀਸੀਬੀ ਚੇਅਰਮੈਨ ਦੀ ਚੋਣ ਲਈ ਚੋਣ ਕਮਿਸ਼ਨਰ ਅਤੇ ਅੰਤਰਿਮ ਪੀਸੀਬੀ ਚੇਅਰਮੈਨ ਵਜੋਂ ਕੰਮ ਕਰ ਰਹੇ ਹਨ। ਇਸ ਤਰ੍ਹਾਂ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਪਿਛਲੇ ਇੱਕ ਸਾਲ ਵਿੱਚ ਚੌਥੀ ਵਾਰ ਚੇਅਰਮੈਨ ਮਿਲਿਆ ਹੈ। ਇਸ ਦੇ ਨਾਲ ਹੀ ਪੀਸੀਬੀ ਨੂੰ ਰਮੀਜ਼ ਰਾਜਾ ਤੋਂ ਬਾਅਦ ਹੁਣ ਸਥਾਨਕ ਚੇਅਰਮੈਨ ਮਿਲ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਈਦ ਮੋਹਸਿਨ ਰਜ਼ਾ ਨਕਵੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਹਨ।
Mr Syed Mohsin Raza Naqvi has been elected unanimously and unopposed as the Pakistan Cricket Board’s 37th Chairman today. pic.twitter.com/caa01d8XZu
— Pakistan Cricket (@TheRealPCB) February 6, 2024
ਰਮੀਜ਼ ਰਜ਼ਾ ਤੋਂ ਬਾਅਦ ਸ਼ੁਰੂ ਹੋਈ ਤਬਦੀਲੀ ਦੀ ਪ੍ਰਕਿਰਿਆ...
ਜ਼ਿਕਰਯੋਗ ਹੈ ਕਿ ਦਸੰਬਰ 2022 'ਚ ਰਮੀਜ਼ ਰਜ਼ਾ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰਮੀਜ਼ ਦੇ ਅਸਤੀਫੇ ਤੋਂ ਬਾਅਦ ਨਜਮ ਸੇਠੀ ਨੂੰ ਚੇਅਰਮੈਨ ਦੀ ਕੁਰਸੀ ਮਿਲ ਗਈ ਹੈ। ਪਰ ਬਦਲਾਅ ਦੀ ਪ੍ਰਕਿਰਿਆ ਇੱਥੇ ਹੀ ਨਹੀਂ ਰੁਕੀ... ਪਿਛਲੇ ਸਾਲ ਜੁਲਾਈ ਵਿੱਚ ਜ਼ਕਾ ਅਸ਼ਰਫ਼ ਨਜਮ ਸੇਠੀ ਦੀ ਥਾਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਬਣੇ ਸਨ। ਪਰ ਹੁਣ ਸਈਅਦ ਮੋਹਸਿਨ ਰਜ਼ਾ ਨਕਵੀ ਪਾਕਿਸਤਾਨ ਕ੍ਰਿਕਟ ਬੋਰਡ ਦੇ 37ਵੇਂ ਚੇਅਰਮੈਨ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।