![ABP Premium](https://cdn.abplive.com/imagebank/Premium-ad-Icon.png)
Ind vs Pak, T20 WC LIVE: ਭਾਰਤ ਨੇ ਪਾਕਿਸਤਾਨ ਅੱਗੇ ਰੱਖਿਆ 152 ਦੋੜਾਂ ਦਾ ਟੀਚਾ
T20 World Cup, Ind vs Pak LIVE: ਭਾਰਤ ਤੇ ਪਾਕਿਸਤਾਨ ਅੱਜ ਲੰਬੇ ਸਮੇਂ ਮਗਰੋਂ ਆਹਮੋ-ਸਾਹਮਣੇ ਹੋਣਗੇ। ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਰਵਾਇਤੀ ਵਿਰੋਧ ਟੀਮਾਂ ਆਪਸ ਵਿੱਚ ਭਿੜਨਗੀਆਂ।
LIVE
![Ind vs Pak, T20 WC LIVE: ਭਾਰਤ ਨੇ ਪਾਕਿਸਤਾਨ ਅੱਗੇ ਰੱਖਿਆ 152 ਦੋੜਾਂ ਦਾ ਟੀਚਾ Ind vs Pak, T20 WC LIVE: ਭਾਰਤ ਨੇ ਪਾਕਿਸਤਾਨ ਅੱਗੇ ਰੱਖਿਆ 152 ਦੋੜਾਂ ਦਾ ਟੀਚਾ](https://cdn.abplive.com/imagebank/default_16x9.png)
Background
T20 World Cup, Ind vs Pak LIVE: ਭਾਰਤ ਤੇ ਪਾਕਿਸਤਾਨ ਅੱਜ ਲੰਬੇ ਸਮੇਂ ਮਗਰੋਂ ਆਹਮੋ-ਸਾਹਮਣੇ ਹੋਣਗੇ। ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਰਵਾਇਤੀ ਵਿਰੋਧ ਟੀਮਾਂ ਆਪਸ ਵਿੱਚ ਭਿੜਨਗੀਆਂ। ਭਾਰਤ ਤੇ ਪਾਕਿਸਤਾਨ ਦੇ ਨਾਲ-ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੈਚ ਉੱਪਰ ਹਨ। ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਛ ਤਣਾਅ ਕਰਕੇ ਇਹ ਮੈਚ ਕਾਫੀ ਸਮੇਂ ਬਾਅਦ ਖੇਡਿਆ ਜਾ ਰਿਹਾ ਹੈ।
ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਨਾਲ ਇੱਕ ਹਾਈ ਪ੍ਰੋਫਾਈਲ ਮੈਚ ਨਾਲ ਕਰੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਹਾਈ ਪ੍ਰੋਫਾਈਲ ਮੈਚ ਦੁਬਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ, ਦੋਵੇਂ ਟੀਮਾਂ ਗਰੁੱਪ ਬੀ 'ਚ ਹਨ।
ਵਿਸ਼ਵ ਕੱਪ ਟੂਰਨਾਮੈਂਟ ਵਿੱਚ ਭਾਰਤ ਅੱਜ ਤੱਕ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ। ਅੱਜ ਦੇ ਮੈਚ ਵਿੱਚ ਭਾਰਤ ਉੱਤੇ ਇਸ ਰਿਕਾਰਡ ਨੂੰ ਬਚਾਉਣ ਦਾ ਦਬਾਅ ਰਹੇਗਾ। ਭਾਰਤ ਲਈ ਖੇਡਣ ਵਾਲੀ ਟੀਮ ਦੀ ਰਚਨਾ ਦੀ ਗੱਲ ਕਰੀਏ ਤਾਂ ਕਾਗਜ਼ 'ਤੇ ਭਾਰਤੀ ਟੀਮ ਬਹੁਤ ਸੰਤੁਲਿਤ ਦਿਖਾਈ ਦੇ ਰਹੀ ਹੈ। ਟੀਮ 'ਚ ਪੰਜ ਬੱਲੇਬਾਜ਼, ਇੱਕ ਵਿਕਟਕੀਪਰ, ਤਿੰਨ ਆਲਰਾਊਂਡਰ, ਤਿੰਨ ਸਪਿਨਰ ਤੇ ਤਿੰਨ ਤੇਜ਼ ਗੇਂਦਬਾਜ਼ ਹਨ। ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਕਿਹਾ, ਅਸੀਂ ਆਪਣੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਸਕਾਰਾਤਮਕ ਹਾਂ।
ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਆਈਸੀਸੀ ਦੇ ਕਿਸੇ ਵੀ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਹੁੰਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਖੇਡ ਮੁਕਾਬਲੇ ਕਾਫ਼ੀ ਘੱਟ ਹੁੰਦੇ ਹਨ। ਇਸ ਮੁਕਾਬਲੇ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਬੁਲੰਦੀਆਂ ਉਤੇ ਹੈ। ਜੇਕਰ ਆਈਸੀਸੀ ਦੇ ਇਕ ਰੋਜ਼ਾ ਤੇ ਟੀ20 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿ ਵਿਰੁੱਧ ਸਾਰੇ 12 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਵਿਰਾਟ ਕੋਹਲੀ ਦੀ ਟੀਮ ਇਸ ਜੇਤੂ ਮੁਹਿੰਮ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ।
ਭਾਰਤ ਦਾ ਸਕੋਰ 151/7
ਭਾਰਤੀ ਟੀਮ ਨੇ 7 ਵਿਕਟਾਂ ਗੁਆ ਕੇ 151 ਦੋੜਾਂ ਬਣਾਈਆਂ ਹਨ। ਪਾਕਿਸਤਾਨ ਨੂੰ 152 ਦੋੜਾਂ ਦਾ ਟੀਚਾ।
ਭਾਰਤ ਨੂੰ ਵੱਡਾ ਝਟਕਾ
ਵਿਰਾਟ ਕੋਹਲੀ 49 ਗੇਂਦਾ 'ਚ 57 ਦੋੜਾਂ ਬਣਾ ਕੇ ਹੋਏ ਆਊਟ
18 ਓਵਰਾਂ ਮਗਰੋਂ ਭਾਰਤ ਦਾ ਸਕੋਰ 127
ਕੋਹਲੀ 57 ਦੋੜਾਂ 'ਤੇ ਨਾਬਾਦ ਹਨ।ਜਡੇਜਾ ਮਗਰੋਂ ਹਾਰਦਿਕ ਪਾਂਡਿਆ ਕਰੀਜ਼ 'ਤੇ ਹਨ।ਟੀਮ ਇੰਡੀਆ ਹੁਣ ਆਖਰੀ ਓਵਰਾਂ 'ਚ ਵੱਡੇ ਸ਼ਾਟ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ।
ਭਾਰਤ ਨੂੰ ਇੱਕ ਹੋਰ ਝਟਕਾ, ਕੋਹਲੀ ਨੇ ਮਾਰਿਆ ਅਰਧ ਸੈਂਕੜਾ
ਵਿਰਾਟ ਕੋਹਲੀ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ।ਇਸ ਦੇ ਨਾਲ ਹੀ ਭਾਰਤ ਨੂੰ ਇੱਕ ਹੋਰ ਝਟਕਾ ਲੱਗਾ ਹੈ।ਜਡੇਜਾ ਕੈਚ ਆਊਟ ਹੋ ਕਿ ਪਵੇਲੀਅਨ ਪਰਤ ਚੁੱਕੇ ਹਨ।
16 ਓਵਰ ਮਗਰੋਂ ਭਾਰਤ ਦਾ ਸਕੋਰ 100/4
ਭਾਰਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 100 ਦਾ ਅੰਕੜਾ ਪਾਰ ਕਰ ਲਿਆ ਹੈ।ਭਾਰਤ ਦੀ ਕੋਸ਼ਿਸ਼ ਰਹੇਗੀ ਕਿ ਪਾਕਿਸਤਾਨ ਨੂੰ 150 ਤੋਂ ਵੱਧ ਦਾ ਟੀਚਾ ਦਿੱਤਾ ਜਾਵੇ।ਕਪਤਾਨ ਵਿਰਾਟ ਕੋਹਲੀ ਸ਼ਾਨਦਾਰ ਪਾਰੀ ਖੇਡ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)