ਕੈਨੇਡਾ-ਮੈਕਸੀਕੋ 'ਤੇ 25% ਟੈਰਿਫ ਅੱਜ ਤੋਂ ਲਾਗੂ... ਕੈਨੇਡੀਆਈ ਲੋਕਾਂ ਨੇ ਕਿਹਾ- ਇਹ ਟਰੰਪ ਦਾ ਪਾਗਲਪਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਕਸੀਕੋ ਅਤੇ ਕੈਨੇਡਾ 'ਤੇ 25% ਟੈਰਿਫ 4 ਮਾਰਚ ਤੋਂ ਲਾਗੂ ਹੋਏਗਾ। ਜਿਸ ਤੋਂ ਬਾਅਦ ਕੈਨੇਡਾ ਦੇ ਲੋਕਾਂ ਨੇ ਟਰੰਪ ਦੇ ਇਸ ਫੈਸਲੇ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਇਸਨੂੰ ਪਾਗਲਪਨ ਕਰਾਰ ਦਿੱਤਾ ਹੈ।

25% Tariff on Canada-Mexico Effective from Today: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਕਸੀਕੋ ਅਤੇ ਕੈਨੇਡਾ 'ਤੇ 25% ਟੈਰਿਫ ਮੰਗਲਵਾਰ ਯਾਨੀਕਿ 4 ਮਾਰਚ ਤੋਂ ਲਾਗੂ ਹੋਣਗੇ। ਟਰੰਪ ਨੇ ਟੈਰਿਫ ਲਾਗੂ ਕਰਨ ਵਿੱਚ ਹੋਰ ਸਮਾਂ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਹੁਣ ਇਹ ਫੈਸਲਾ ਲਾਗੂ ਹੋ ਕੇ ਹੀ ਰਹੇਗਾ। ਇਸ ਨਾਲ ਤਸਕਰੀ ਅਤੇ ਗੈਰਕਾਨੂੰਨੀ ਇਮੀਗ੍ਰੇਸ਼ਨ 'ਤੇ ਰੋਕ ਲੱਗੇਗੀ। ਟਰੰਪ ਦੇ ਇਸ ਫੈਸਲੇ ਤੋਂ ਬਾਅਦ ਅਮਰੀਕੀ ਸ਼ੇਅਰ ਮਾਰਕੀਟ ਵਿੱਚ ਭਾਰੀ ਗਿਰਾਵਟ ਦੇਖੀ ਗਈ। ਨਾਲ ਹੀ ਮੈਕਸੀਕੋ ਅਤੇ ਕੈਨੇਡਾ ਵਿੱਚ ਵੀ ਬਾਜ਼ਾਰ ਸੁਸਤ ਦਿਖਾਈ ਦਿੱਤਾ। ਹਾਲਾਂਕਿ, ਅਰਥਸ਼ਾਸਤਰੀਆਂ ਅਤੇ ਕੈਨੇਡਾ ਦੇ ਲੋਕਾਂ ਨੇ ਟਰੰਪ (donald trump) ਦੇ ਇਸ ਫੈਸਲੇ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਇਸਨੂੰ ਪਾਗਲਪਨ ਕਰਾਰ ਦਿੱਤਾ ਹੈ।
ਹੋਰ ਪੜ੍ਹੋ : Dhananjay Munde ਛੱਡਣਗੇ ਮੰਤਰੀ ਪਦ, CM ਦੇਵੇਂਦਰ ਫੜਨਵੀਸ ਨੇ ਮੰਗਿਆ ਅਸਤੀਫਾ- ਸੂਤਰ
ਰਾਇਟਰਜ਼ ਦੀ ਰਿਪੋਰਟ ਮੁਤਾਬਕ, ਇੱਕ ਕੈਨੇਡੀਆਈ ਵਪਾਰੀ ਨੇ ਕਿਹਾ, 'ਇਹ ਸੱਚਮੁੱਚ ਪਾਗਲਪਨ ਵਰਗਾ ਹੈ। ਦੋਵੇਂ ਦੇਸ਼ ਇੱਕ-ਦੂਜੇ ਤੋਂ ਬਹੁਤ ਲਾਭ ਲੈਂਦੇ ਹਨ। ਪਰ ਇਹ ਬਹੁਤ ਹੀ ਨਿਰਾਸ਼ਾਜਨਕ ਹੈ।'
ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਆਯਾਤ 'ਤੇ 25% ਟੈਰਿਫ਼
ਦੱਸ ਦਈਏ ਕਿ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਆਯਾਤ 'ਤੇ 25% ਟੈਰਿਫ਼ ਅਤੇ ਚੀਨ ਤੋਂ ਆਉਣ ਵਾਲੇ ਸਮਾਨ 'ਤੇ 10% ਵਾਧੂ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਨੂੰ ਰਾਹਤ ਦਿੰਦੇ ਹੋਏ ਟੈਰਿਫ਼ ਨੂੰ 30 ਦਿਨਾਂ ਲਈ ਰੋਕ ਦਿੱਤਾ ਸੀ।
ਫਰਵਰੀ ਵਿੱਚ ਟਰੰਪ ਨੇ ਕਿਹਾ ਸੀ, 'ਮੈਕਸੀਕੋ ਅਤੇ ਕੈਨੇਡਾ ਤੋਂ ਅਜੇ ਵੀ ਸਾਡੇ ਦੇਸ਼ ਵਿੱਚ ਬਹੁਤ ਵੱਧ ਅਤੇ ਅਸਵੀਕਾਰਯੋਗ ਪੱਧਰ 'ਤੇ ਨਸ਼ੀਲੇ ਪਦਾਰਥ ਆ ਰਹੇ ਹਨ। ਇਨ੍ਹਾਂ ਨਸ਼ੀਲੇ ਪਦਾਰਥਾਂ ਦਾ ਵੱਡਾ ਹਿੱਸਾ, ਜਿਹਨਾਂ ਵਿੱਚ ਜ਼ਿਆਦਾਤਰ ਫੈਂਟੈਨਾਈਲ ਹੁੰਦੀ ਹੈ, ਚੀਨ ਵਿੱਚ ਬਣਦੇ ਹਨ ਅਤੇ ਚੀਨ ਵੱਲੋਂ ਸਪਲਾਈ ਕੀਤੇ ਜਾਂਦੇ ਹਨ।'
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ ਵਿੱਚ ਆਉਣ ਤੋਂ ਬਾਅਦ ਕਈ ਵਾਰ ਕੈਨੇਡਾ ਨੂੰ ਅਮਰੀਕਾ ਵਿੱਚ ਸ਼ਾਮਲ ਕਰਨ ਦੀ ਗੱਲ ਕਹਿ ਚੁੱਕੇ ਹਨ। ਉਨ੍ਹਾਂ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਦਾ ਪ੍ਰਸਤਾਵ ਦਿੱਤਾ ਹੈ ਅਤੇ ਉਹ ਟਰੂਡੋ ਨੂੰ 'ਗਵਰਨਰ' ਵੀ ਕਹਿ ਚੁੱਕੇ ਹਨ। ਟਰੰਪ ਕੈਨੇਡਾ 'ਤੇ 25% ਟੈਰਿਫ ਵੀ ਲਗਾਉਣ ਵਾਲੇ ਹਨ।






















