Team India ਬਾਰਬਾਡੋਸ 'ਚ ਬੁਰੀ ਤਰ੍ਹਾਂ ਫਸੀ, ਲਾਈਨ 'ਚ ਖੜ੍ਹ ਕੇ ਪੇਪਰ ਪਲੇਟਾਂ 'ਚ ਖਾਣਾ ਖਾਣ ਲਈ ਮਜ਼ਬੂਰ ਖਿਡਾਰੀ
Cricket Team : ਭਾਰਤੀ ਕ੍ਰਿਕਟ ਟੀਮ ਆਈਸੀਸੀ ਟੀ-20 ਵਿਸ਼ਵ ਕੱਪ ਜਿੱਤ ਕੇ ਜਲਦੀ ਤੋਂ ਜਲਦੀ ਆਪਣੇ ਦੇਸ਼ ਪਰਤਣਾ ਚਾਹੁੰਦੀ ਹੈ ਪਰ ਬਾਰਬਾਡੋਸ ਦੇ ਮੌਸਮ ਨੇ ਉਨ੍ਹਾਂ ਨੂੰ ਰੋਕ ਦਿੱਤਾ ਹੈ।
ਭਾਰਤੀ ਕ੍ਰਿਕਟ ਟੀਮ ਨੇ ਆਈਸੀਸੀ ਟੀ-20 ਵਿਸ਼ਵ ਕੱਪ ਖਿਤਾਬ ਜਿੱਤ ਕੇ ਆਪਣੇ 17 ਸਾਲਾਂ ਦੇ ਲੰਬੇ ਸੋਕੇ ਨੂੰ ਖਤਮ ਕੀਤਾ। ਰੋਹਿਤ ਸ਼ਰਮਾ ਦੀ ਟੀਮ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੈਚ 'ਚ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ। ਭਾਰਤੀ ਪ੍ਰਸ਼ੰਸਕ ਆਪਣੀ ਚੈਂਪੀਅਨ ਟੀਮ ਦਾ ਇੰਤਜ਼ਾਰ ਕਰ ਰਹੇ ਹਨ ਪਰ ਉਨ੍ਹਾਂ ਦੇ ਭਾਰਤ ਪਰਤਣ 'ਚ ਦੇਰੀ ਹੋ ਰਹੀ ਹੈ। ਬਾਰਬਾਡੋਸ, ਜਿੱਥੇ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਗਿਆ, ਖਰਾਬ ਮੌਸਮ ਕਾਰਨ ਪੂਰੀ ਭਾਰਤੀ ਟੀਮ ਬੁਰੀ ਤਰ੍ਹਾਂ ਫਸ ਗਈ ਹੈ। ਹਾਲਾਤ ਇੰਨੇ ਖਰਾਬ ਹਨ ਕਿ ਸਾਰੇ ਖਿਡਾਰੀ ਹੋਟਲ ਦੇ ਕਮਰਿਆਂ 'ਚ ਬੰਦ ਰਹਿਣ ਲਈ ਮਜਬੂਰ ਹਨ।
ਭਾਰਤੀ ਕ੍ਰਿਕਟ ਟੀਮ ਆਈਸੀਸੀ ਟੀ-20 ਵਿਸ਼ਵ ਕੱਪ ਜਿੱਤ ਕੇ ਜਲਦੀ ਤੋਂ ਜਲਦੀ ਆਪਣੇ ਦੇਸ਼ ਪਰਤਣਾ ਚਾਹੁੰਦੀ ਹੈ ਪਰ ਬਾਰਬਾਡੋਸ ਦੇ ਮੌਸਮ ਨੇ ਉਨ੍ਹਾਂ ਨੂੰ ਰੋਕ ਦਿੱਤਾ ਹੈ। ਮੌਸਮ ਵਿਭਾਗ ਨੇ ਬਾਰਬਾਡੋਸ ਵਿੱਚ ਚੱਕਰਵਾਤੀ ਤੂਫ਼ਾਨ ਆਉਣ ਦੀ ਸੰਭਾਵਨਾ ਜਤਾਈ ਹੈ ਅਤੇ ਇਸ ਸਬੰਧ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਉੱਥੋਂ ਦੇ ਸਾਰੇ ਹਵਾਈ ਅੱਡੇ ਫਿਲਹਾਲ ਬੰਦ ਹਨ। ਬਾਰਬਾਡੋਸ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਥਾਨਕ ਲੋਕਾਂ ਨੂੰ ਵੀ ਘਰੋਂ ਬਾਹਰ ਨਿਕਲਣ ਦੀ ਮਨਾਹੀ ਕਰ ਦਿੱਤੀ ਗਈ ਹੈ। ਤੂਫਾਨ ਕਾਰਨ ਪੂਰੇ ਇਲਾਕੇ 'ਚ ਕਰਫਿਊ ਵਰਗਾ ਮਾਹੌਲ ਬਣਿਆ ਹੋਇਆ ਹੈ।
11.00 PM EST: 30th June: Further Update on Hurricane Beryl
— Namma Karnataka Weather (@namma_vjy) July 1, 2024
The CAT 4 Hurricane Beryl is some ~500 KMS from Barbados currently. Its expected to get some 200KMS south of the island ~ 1.30 PM TO 3.30 PM tomorrow afternoon.
Hope and pray that all Indian Cricket Team Fans still in… https://t.co/rOnohnd7gG pic.twitter.com/2PaNZPpX6C
ਭਾਰਤੀ ਟੀਮ ਹੋਟਲ ਵਿੱਚ ਬੰਦ
ਬਾਰਬਾਡੋਸ ਦੇ ਮੌਸਮ ਕਾਰਨ ਭਾਰਤੀ ਟੀਮ ਨੂੰ ਹੋਟਲ ਦੇ ਕਮਰੇ ਤੱਕ ਹੀ ਸੀਮਤ ਰਹਿਣਾ ਪਿਆ ਹੈ। ਬਾਹਰ ਜਾਣ ਨੂੰ ਲੈ ਕੇ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ। ਤੂਫਾਨ ਦੇ ਡਰ ਨੂੰ ਦੇਖਦੇ ਹੋਏ ਟੀਮ ਇੰਡੀਆ ਦੇ ਸਾਰੇ ਖਿਡਾਰੀ ਆਪਣੇ-ਆਪਣੇ ਹੋਟਲ ਦੇ ਕਮਰਿਆਂ 'ਚ ਬੰਦ ਹਨ। ਪੀਟੀਆਈ ਦੀ ਰਿਪੋਰਟ ਦੀ ਮੰਨੀਏ ਤਾਂ ਇਸ ਸਮੇਂ ਹੋਟਲ ਵਿੱਚ 70 ਮੈਂਬਰ ਹੋਣ ਦੀ ਸੂਚਨਾ ਹੈ। ਜਿਵੇਂ ਹੀ ਮੌਸਮ ਬਦਲਦਾ ਹੈ, ਸਾਰੇ ਮੈਂਬਰਾਂ ਨੂੰ ਚਾਰਟਰ ਫਲਾਈਟ ਰਾਹੀਂ ਬਾਰਬਾਡੋਸ ਤੋਂ ਬ੍ਰਿਜਟਾਊਨ ਲਈ ਕੱਢਿਆ ਜਾਵੇਗਾ। ਇੱਥੋਂ ਭਾਰਤੀ ਟੀਮ ਸਿੱਧੀ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ।
ਪੇਪਰ ਪਲੇਟਾਂ ਵਿੱਚ ਖਾਂਦੇ ਦੇਖੇ ਗਏ ਖਿਡਾਰੀ
ਸੋਸ਼ਲ ਮੀਡੀਆ 'ਤੇ ਇਕ ਸੀਨੀਅਰ ਪੱਤਰਕਾਰ ਨੇ ਬੀ.ਸੀ.ਸੀ.ਆਈ. ਨਾਲ ਸਥਿਤੀ ਸਾਂਝੀ ਕੀਤੀ ਕਿ ਬਾਰਬਾਡੋਸ ਦੇ ਹੋਟਲ ਵਿੱਚ ਸੀਮਤ ਸਟਾਫ਼ ਹੈ ਜਿਸ ਕਾਰਨ ਭਾਰਤੀ ਟੀਮ ਦੇ ਖਿਡਾਰੀ ਕਾਗਜ਼ ਦੀਆਂ ਪਲੇਟਾਂ ਵਿੱਚ ਰਾਤ ਦਾ ਖਾਣਾ ਖਾਣ ਲਈ ਮਜਬੂਰ ਹਨ। ਇਸ ਪੋਸਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਲਾਈਨ ਵਿੱਚ ਖੜ੍ਹਾ ਹੋਣਾ ਪਿਆ।