Women's Asia Cup 2022 : ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਣਗੀਆਂ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ,ਸ਼ਨੀਵਾਰ ਨੂੰ ਖੇਡਿਆ ਜਾਵੇਗਾ ਫਾਈਨਲ ਮੈਚ
Women's Asia Cup 2022 Final : ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਦਾ ਸਾਹਮਣਾ ਭਾਰਤ ਨਾਲ ਹੋਵੇਗਾ।

Women's Asia Cup 2022 Final : ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਵੀਰਵਾਰ ਨੂੰ ਭਾਰਤ ਨੇ ਪਹਿਲੇ ਸੈਮੀਫਾਈਨਲ ਮੈਚ 'ਚ ਥਾਈਲੈਂਡ ਨੂੰ ਹਰਾਇਆ, ਜਦਕਿ ਦੂਜੇ ਸੈਮੀਫਾਈਨਲ ਮੈਚ 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 1 ਦੌੜਾਂ ਨਾਲ ਹਰਾਇਆ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸ਼ਨੀਵਾਰ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ-ਸ਼੍ਰੀਲੰਕਾ ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਨੇ 20 ਓਵਰਾਂ 'ਚ 6 ਵਿਕਟਾਂ 'ਤੇ 122 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੂੰ 20 ਓਵਰਾਂ 'ਚ ਛੇ ਵਿਕਟਾਂ 'ਤੇ 121 ਦੌੜਾਂ 'ਤੇ ਰੋਕ ਦਿੱਤਾ।
ਇਹ ਵੀ ਪੜ੍ਹੋ :China Lockdown Protest : ਚੀਨ 'ਚ ਕੋਰੋਨਾ ਨੇ ਫ਼ਿਰ ਦਿੱਤੀ ਦਸਤਕ ? Shanghai 'ਚ ਸਕੂਲ ,ਦੁਕਾਨਾਂ ,ਜਿੰਮ, ਪਾਰਕ ਅਤੇ ਥੀਏਟਰ ਬੰਦ
ਰੋਮਾਂਚਕ ਮੈਚ 'ਚ 1 ਦੌੜਾਂ ਨਾਲ ਹਾਰਿਆ ਪਾਕਿਸਤਾਨ
ਪਾਕਿਸਤਾਨ ਨੂੰ ਆਖਰੀ ਗੇਂਦ 'ਤੇ ਜਿੱਤ ਲਈ ਤਿੰਨ ਦੌੜਾਂ ਦੀ ਲੋੜ ਸੀ ਪਰ ਨਿਦਾ ਡਾਰ ਦੂਜਾ ਰਨ ਲੈਣ ਦੀ ਕੋਸ਼ਿਸ਼ 'ਚ ਰਨ ਆਊਟ ਹੋ ਗਈ। ਨਿਦਾ ਡਾਰ ਨੇ 26 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਲਈ ਬਿਸਮਾਹ ਮਾਰੂਫ ਨੇ 41 ਗੇਂਦਾਂ ਵਿੱਚ 42 ਅਤੇ ਸਲਾਮੀ ਬੱਲੇਬਾਜ਼ ਮੁਨੀਬਾ ਅਲੀ ਨੇ 10 ਗੇਂਦਾਂ ਵਿੱਚ 18 ਦੌੜਾਂ ਬਣਾਈਆਂ। ਪਾਕਿਸਤਾਨ ਦੇ ਸਕੋਰ 'ਚ 12 ਵਾਧੂ ਦੌੜਾਂ ਦਾ ਵੀ ਯੋਗਦਾਨ ਰਿਹਾ ਪਰ ਪਾਕਿਸਤਾਨੀ ਟੀਮ ਨੂੰ ਜਿੱਤ ਨਹੀਂ ਦਿਲਾ ਸਕੀ। ਇਸ ਬੇਹੱਦ ਰੋਮਾਂਚਕ ਮੈਚ 'ਚ ਪਾਕਿਸਤਾਨੀ ਟੀਮ ਨੂੰ 1 ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਫਾਈਨਲ ਵਿੱਚ ਭਾਰਤ ਦੇ ਸਾਹਮਣੇ ਸ਼੍ਰੀਲੰਕਾ
ਇਸ ਦੇ ਨਾਲ ਹੀ ਸ਼੍ਰੀਲੰਕਾ ਲਈ ਇਨੋਕਾ ਰਣਵੀਰ ਨੇ ਚਾਰ ਓਵਰਾਂ ਵਿੱਚ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਰਣਵੀਰ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ। ਇਸ ਤੋਂ ਪਹਿਲਾਂ ਸ਼੍ਰੀਲੰਕਾ ਲਈ ਹਰਸ਼ਿਤਾ ਸਮਰਵਿਕਰਮਾ ਨੇ 41 ਗੇਂਦਾਂ ਵਿੱਚ 35 ਅਤੇ ਅਨੁਸ਼ਕਾ ਸੰਜੀਵਨੀ ਨੇ 21 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਪਾਕਿਸਤਾਨ ਲਈ ਨਾਸ਼ਰਾ ਸੰਧੂ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜ਼ਿਕਰਯੋਗ ਹੈ ਕਿ ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਮੈਚ 'ਚ ਸ਼ਨੀਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਮਹਿਲਾ ਟੀਮ ਨੇ ਥਾਈਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ।




















