ਪੜਚੋਲ ਕਰੋ
(Source: ECI/ABP News)
ਵਿਰਾਟ ਕੋਹਲੀ ਨੂੰ ਇਸ ਸਾਬਕਾ ਖਿਡਾਰੀ ਨੇ ਦੱਸਿਆ ICC ਦੇ ਦਹਾਕੇ ਦੇ ਸਰਬੋਤਮ ਖਿਡਾਰੀ ਐਵਾਰਡ ਦਾ ਮਜ਼ਬੂਤ ਦਾਅਵੇਦਾਰ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵਨਡੇ ਮੈਚਾਂ ਵਿੱਚ ਵਿਸ਼ਵ ਦੇ ਨੰਬਰ 1 ਬੱਲੇਬਾਜ਼ ਹਨ। ਕੋਹਲੀ ਨੇ ਆਪਣੇ ਕੈਰੀਅਰ 'ਚ ਹੁਣ ਤਕ 251 ਵਨਡੇ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ 43 ਸੈਂਕੜੇ ਦੀ ਮਦਦ ਨਾਲ 12,040 ਦੌੜਾਂ ਬਣਾ ਕੇ ਰਿਕਾਰਡ ਬਣਾਇਆ ਹੈ। ਉਨ੍ਹਾਂ ਅੰਤਰਰਾਸ਼ਟਰੀ ਕ੍ਰਿਕੇਟ 'ਚ ਡੈਬਿਊ ਸਾਲ 2008 'ਚ ਕੀਤਾ ਸੀ।
![ਵਿਰਾਟ ਕੋਹਲੀ ਨੂੰ ਇਸ ਸਾਬਕਾ ਖਿਡਾਰੀ ਨੇ ਦੱਸਿਆ ICC ਦੇ ਦਹਾਕੇ ਦੇ ਸਰਬੋਤਮ ਖਿਡਾਰੀ ਐਵਾਰਡ ਦਾ ਮਜ਼ਬੂਤ ਦਾਅਵੇਦਾਰ The former cricketer has described Virat Kohli as a strong contender for the ICC Player of the Year award. ਵਿਰਾਟ ਕੋਹਲੀ ਨੂੰ ਇਸ ਸਾਬਕਾ ਖਿਡਾਰੀ ਨੇ ਦੱਸਿਆ ICC ਦੇ ਦਹਾਕੇ ਦੇ ਸਰਬੋਤਮ ਖਿਡਾਰੀ ਐਵਾਰਡ ਦਾ ਮਜ਼ਬੂਤ ਦਾਅਵੇਦਾਰ](https://static.abplive.com/wp-content/uploads/sites/5/2020/11/05132123/Virat-Kohli.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵਨਡੇ ਮੈਚਾਂ ਵਿੱਚ ਵਿਸ਼ਵ ਦੇ ਨੰਬਰ 1 ਬੱਲੇਬਾਜ਼ ਹਨ। ਕੋਹਲੀ ਨੇ ਆਪਣੇ ਕੈਰੀਅਰ 'ਚ ਹੁਣ ਤਕ 251 ਵਨਡੇ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ 43 ਸੈਂਕੜੇ ਦੀ ਮਦਦ ਨਾਲ 12,040 ਦੌੜਾਂ ਬਣਾ ਕੇ ਰਿਕਾਰਡ ਬਣਾਇਆ ਹੈ। ਉਨ੍ਹਾਂ ਅੰਤਰਰਾਸ਼ਟਰੀ ਕ੍ਰਿਕੇਟ 'ਚ ਡੈਬਿਊ ਸਾਲ 2008 'ਚ ਕੀਤਾ ਸੀ। ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਦਹਾਕੇ 'ਚ ਵਨ ਡੇ ਮੈਚਾਂ 'ਚ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀ ਹਨ। ਕੋਹਲੀ ਨੂੰ ਆਈਸੀਸੀ ਨੇ ਦਹਾਕੇ ਦੇ ਸਰਬੋਤਮ ਪੁਰਸ਼ ਖਿਡਾਰੀ ਲਈ ਨਾਮਜ਼ਦ ਕੀਤਾ ਹੈ।
ਆਮਿਰ ਖਾਨ ਦਾ ਬੇਟਾ ਜਲਦ ਹੀ ਬਾਲੀਵੁੱਡ 'ਚ ਕਰੇਗਾ ਡੈਬਿਊ
ਗਾਵਸਕਰ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ, "ਮੈਨੂੰ ਲਗਦਾ ਹੈ ਕਿ ਜੇਕਰ ਉਹ ਨਿੱਜੀ ਤੌਰ 'ਤੇ ਖਿਡਾਰੀ ਦੀ ਗੱਲ ਕਰਦੇ ਹਨ ਤਾਂ ਇਹ ਨਿਸ਼ਚਤ ਰੂਪ ਵਿੱਚ ਕੋਹਲੀ ਹੈ। ਕਿਉਂਕਿ ਉਸ ਨੇ ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਲਈ ਬਹੁਤ ਸਾਰੇ ਮੈਚ ਜਿੱਤੇ ਹਨ।" ਉਨ੍ਹਾਂ ਕਿਹਾ, “ਮੈਂ ਵੇਖ ਸਕਦਾ ਹਾਂ ਕਿ ਉਸ ਖਿਡਾਰੀ ਦਾ ਕੀ ਪ੍ਰਭਾਵ ਰਿਹਾ ਹੈ, ਸਿਰਫ ਇਹ ਹੀ ਨਹੀਂ ਕਿ ਉਸ ਨੇ ਕਿੰਨੀਆਂ ਦੌੜਾਂ ਬਣਾਈਆਂ ਹਨ। ਜੇ ਇਸ ਤਰ੍ਹਾਂ ਵੇਖੀਏ ਤਾਂ ਵਿਰਾਟ ਕੋਹਲੀ ਦਾ ਇਸ ਦਹਾਕੇ 'ਚ ਅਜਿਹਾ ਪ੍ਰਭਾਵ ਪਿਆ ਹੈ, ਉਸ ਨੇ ਭਾਰਤ ਲਈ ਬਹੁਤ ਸਾਰੇ ਮੈਚ ਜਿੱਤੇ ਹਨ।
ਅਜੇ ਦੇਵਗਨ ਲਈ ਅਮਿਤਾਭ ਦੀ ਭਵਿਖਵਾਣੀ ਹੋਈ ਸੱਚ
ਕੋਹਲੀ ਨੂੰ ਆਈਸੀਸੀ ਨੇ ਦਹਾਕੇ ਦੇ ਸਰਬੋਤਮ ਪੁਰਸ਼ ਖਿਡਾਰੀ ਲਈ ਨਾਮਜ਼ਦ ਕੀਤਾ ਹੈ। ਕੋਹਲੀ ਦੇ ਨਾਲ ਰਵੀਚੰਦਰਨ ਅਸ਼ਵਿਨ, ਜੋਈ ਰੂਟ (ਇੰਗਲੈਂਡ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਸਟੀਵ ਸਮਿਥ (ਆਸਟਰੇਲੀਆ), ਅਬ੍ਰਾਹਿਮ ਡੀਵਿਲੀਅਰਜ਼ (ਦੱਖਣੀ ਅਫਰੀਕਾ) ਅਤੇ ਕੁਮਾਰ ਸੰਗਾਕਾਰਾ (ਸ੍ਰੀਲੰਕਾ) ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਹਲੀ ਨੂੰ ਇਸ ਦਹਾਕੇ ਦਾ ਸਰਵਸ੍ਰੇਸ਼ਠ ਟੈਸਟ ਪਲੇਅਰ, ਇਸ ਦਹਾਕੇ ਦਾ ਸਰਬੋਤਮ ਵਨਡੇ ਅਤੇ ਇਸ ਦਹਾਕੇ ਦਾ ਸਰਬੋਤਮ ਟੀ -20 ਖਿਡਾਰੀ ਵੀ ਨਾਮਜ਼ਦ ਕੀਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)