The Great Khali Birthday: 'ਦ ਗ੍ਰੇਟ ਖਲੀ' ਅੱਜ ਮਨਾ ਰਹੇ ਜਨਮਦਿਨ, ਪਰਿਵਾਰ ਨਾਲ ਸਾਂਝੇ ਕੀਤੇ ਖਾਸ ਪਲ
The Great Khali Birthday: ਭਾਰਤੀ ਵਰਲਡ ਹੈਵੀਵੇਟ ਚੈਂਪੀਅਨ 'ਦਿ ਗ੍ਰੇਟ ਖਲੀ' ਭਾਰਤ ਦਾ ਮਾਣ ਹੈ। ਉਨ੍ਹਾਂ WWE ਦੇ ਮੈਦਾਨ ਵਿੱਚ ਆਪਣੀ ਤਾਕਤ ਦਾ ਜਲਵਾ ਦਿਖਾਇਆ ਹੈ। ਜੇਕਰ ਰਿੰਗ 'ਚ ਕਿਸੇ ਪਹਿਲਵਾਨ ਨੂੰ ਦੇਖ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ
The Great Khali Birthday: ਭਾਰਤੀ ਵਰਲਡ ਹੈਵੀਵੇਟ ਚੈਂਪੀਅਨ 'ਦਿ ਗ੍ਰੇਟ ਖਲੀ' ਭਾਰਤ ਦਾ ਮਾਣ ਹੈ। ਉਨ੍ਹਾਂ WWE ਦੇ ਮੈਦਾਨ ਵਿੱਚ ਆਪਣੀ ਤਾਕਤ ਦਾ ਜਲਵਾ ਦਿਖਾਇਆ ਹੈ। ਜੇਕਰ ਰਿੰਗ 'ਚ ਕਿਸੇ ਪਹਿਲਵਾਨ ਨੂੰ ਦੇਖ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਤਾਂ ਉਸ ਦਾ ਨਾਂ ਹੈ 'ਦਿ ਗ੍ਰੇਟ ਖਲੀ' ਹੈ। ਦੱਸ ਦੇਈਏ ਕਿ ਖਲੀ ਦਾ ਅਸਲੀ ਨਾਂ ਦਿਲੀਪ ਸਿੰਘ ਰਾਣਾ ਹੈ। ਕੁਸ਼ਤੀ ਦੀ ਦੁਨੀਆ 'ਚ 7 ਫੁੱਟ ਇਕ ਇੰਚ ਕੱਦ ਵਾਲਾ ਇਕਲੌਤਾ ਭਾਰਤੀ ਵਰਲਡ ਹੈਵੀਵੇਟ ਚੈਂਪੀਅਨ 'ਦਿ ਗ੍ਰੇਟ ਖਲੀ' ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਅੱਜ ਖਲੀ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ।
ਇਸ ਮੌਕੇ ਰੈਸਲਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਜਨਮਦਿਨ ਮਨਾਉਂਦੇ ਹੋਏ ਪੂਰੇ ਪਰਿਵਾਰ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਪਤਨੀ ਅਤੇ ਧੀ ਨਾਲ ਖਾਸ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਖਲੀ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਕਮੈਂਟ ਕਰ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਸਰ ਕੁਝ ਵੀ ਹੋਵੇ ਤੁਸੀ ਬਹੁਤ ਨਿਮਰ ਇਨਸਾਨ ਹੋ... ਇਸ ਤੋਂ ਇਲਾਵਾ ਪ੍ਰਸ਼ੰਸਕ ਕਮੈਂਟ ਕਰ ਲਗਾਤਾਰ ਵਧਾਈ ਦੇ ਰਹੇ ਹਨ।
View this post on Instagram
ਖਲੀ ਨੇ ਆਪਣੀ ਪਤਨੀ ਅਤੇ ਧੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਅੱਜ ਮੇਰਾ ਜਨਮਦਿਨ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਦੱਸ ਦੇਈਏ ਕਿ ਖਲੀ ਦਾ ਜਨਮ 1972 ਵਿੱਚ ਅੱਜ ਦੇ ਦਿਨ ਹੋਇਆ ਸੀ। ਉਹ ਅੱਜ ਜਿੱਥੇ ਹੈ, ਉੱਥੇ ਪਹੁੰਚਣਾ ਆਸਾਨ ਨਹੀਂ ਸੀ। ਖਲੀ ਨੇ ਇੱਥੇ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕੀਤਾ ਹੈ।
View this post on Instagram
ਜਾਣੋ ਕਿਵੇਂ ਪਿਆ ਖਲੀ ਨਾਂ ?
'WWE' ਦੇ ਲੋਕਾਂ ਨੂੰ ਉਸ ਦਾ ਨਾਂ ਦਲੀਪ ਸਿੰਘ ਰਾਣਾ ਯਾਦ ਨਹੀਂ ਸੀ। ਉਹ ਉਸ ਦਾ ਨਵਾਂ ਨਾਂ ਲੱਭਣ ਲੱਗੇ। ਕਈਆਂ ਨੇ ਉਸ ਨੂੰ ‘Giant Singh’ ਕਿਹਾ ਤੇ ਕਈਆਂ ਨੇ ‘ਭੀਮ’ ਦੇ ਨਾਂ ਨਾਲ ਵੀ ਪੁਕਾਰਿਆ। ਮਾਂ ਕਾਲੀ ਦੇ ਸ਼ਰਧਾਲੂ ਖਲੀ ਨੂੰ ਵੀ ਕੁਝ ਲੋਕਾਂ ਵੱਲੋਂ 'ਭਗਵਾਨ ਸ਼ਿਵ' ਨਾਂ ਰੱਖਣ ਦੀ ਸਲਾਹ ਦਿੱਤੀ ਗਈ, ਪਰ ਉਨ੍ਹਾਂ ਨੇ ਭਾਰਤੀਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਇਸ ਨੂੰ ਠੁਕਰਾ ਦਿੱਤਾ। ਇਸ ਦੇ ਨਾਲ ਹੀ ਕੁਝ ਲੋਕਾਂ ਨੇ 'ਮਾਂ ਕਾਲੀ' ਦਾ ਨਾਮ ਸੁਝਾਇਆ ਅਤੇ ਉਸ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਬਾਰੇ ਵੀ ਦੱਸਿਆ ਅਤੇ ਸਾਰਿਆਂ ਨੂੰ ਇਹ ਨਾਮ ਬਹੁਤ ਪਸੰਦ ਆਇਆ ਅਤੇ ਬਾਅਦ ਵਿੱਚ 'ਦਿ ਗ੍ਰੇਟ ਖਲੀ' ਦੇ ਨਾਮ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ।