ਟੀਮ ਇੰਡੀਆ ਵੱਲੋਂ ਨਜ਼ਰਅੰਦਾਜ਼ ਕੀਤੇ ਗਏ ਖਿਡਾਰੀ ਨੇ ਚੁੱਕਿਆ ਵੱਡਾ ਕਦਮ, ਇਸ ਟੀਮ ਲਈ ਖੇਡਣ ਦਾ ਕੀਤਾ ਫੈਸਲਾ
Team India : 34 ਸਾਲਾ ਚਾਹਲ ਨੇ ਭਾਰਤ ਲਈ ਹੁਣ ਤੱਕ 72 ਵਨਡੇ ਅਤੇ 80 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ ਦੋਵਾਂ ਫਾਰਮੈਟਾਂ ਵਿੱਚ 217 ਵਿਕਟਾਂ ਲਈਆਂ ਹਨ।
ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ (Yuzvendra Chahal) ‘ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ ਟੁ’ ਦੇ ਬਾਕੀ ਪੰਜ ਮੈਚ ਅਤੇ ਵਨ ਡੇ ਕੱਪ ਦੇ ਫਾਈਨਲ ਮੈਚ ਖੇਡਣ ਲਈ ਨੌਰਥੈਂਪਟਨਸ਼ਾਇਰ ਨਾਲ ਜੁੜ ਗਿਆ ਹੈ। 34 ਸਾਲਾ ਚਾਹਲ ਨੇ ਭਾਰਤ ਲਈ ਹੁਣ ਤੱਕ 72 ਵਨਡੇ ਅਤੇ 80 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ ਦੋਵਾਂ ਫਾਰਮੈਟਾਂ ਵਿੱਚ 217 ਵਿਕਟਾਂ ਲਈਆਂ ਹਨ। ਉਸ ਨੇ ਭਾਰਤ ਲਈ ਇੱਕ ਵੀ ਟੈਸਟ ਮੈਚ ਨਹੀਂ ਖੇਡਿਆ ਹੈ। ਉਹ ਕਰੀਬ ਇੱਕ ਸਾਲ ਤੋਂ ਟੀਮ ਇੰਡੀਆ ਲਈ ਨਹੀਂ ਖੇਡਿਆ ਹੈ।
ਨੌਰਥੈਂਪਟਨਸ਼ਾਇਰ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤਣ ਦੀ ਮੁਹਿੰਮ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਚਾਹਲ ਕੈਂਟ ਖਿਲਾਫ ਮੈਚ ਲਈ ਕੈਂਟਰਬਰੀ ਦੀ ਯਾਤਰਾ ਤੋਂ ਪਹਿਲਾਂ ਬੁੱਧਵਾਰ ਨੂੰ ਟੀਮ ਨਾਲ ਜੁੜ ਜਾਣਗੇ। ਨੌਰਥੈਂਪਟਨਸ਼ਾਇਰ ਨੇ ਇਕ ਬਿਆਨ 'ਚ ਕਿਹਾ, ''ਨੌਰਥੈਂਪਟਨਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਯੁਜਵੇਂਦਰ ਚਾਹਲ ਕੈਂਟ 'ਚ ਆਖਰੀ ਵਨਡੇ ਕੱਪ ਮੈਚ ਅਤੇ ਬਾਕੀ ਪੰਜ ਕਾਊਂਟੀ ਚੈਂਪੀਅਨਸ਼ਿਪ ਮੈਚਾਂ ਲਈ ਕਲੱਬ ਨਾਲ ਜੁੜ ਜਾਵੇਗਾ।''
ਨੌਰਥੈਂਪਟਨਸ਼ਾਇਰ ਵਰਤਮਾਨ ਵਿੱਚ ਅੱਠ ਟੀਮਾਂ ਦੇ ਕਾਉਂਟੀ ਡਿਵੀਜ਼ਨ 2 ਵਿੱਚ ਸੱਤ ਡਰਾਅ ਅਤੇ ਦੋ ਹਾਰਾਂ ਨਾਲ ਸੱਤਵੇਂ ਸਥਾਨ 'ਤੇ ਹੈ। ਵਨਡੇ ਕੱਪ 'ਚ ਵੀ ਕਲੱਬ ਹੁਣ ਤੱਕ ਇਕ ਜਿੱਤ ਅਤੇ ਛੇ ਹਾਰਾਂ ਨਾਲ ਤਾਲਿਕਾ 'ਚ ਅੱਠਵੇਂ ਸਥਾਨ 'ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਯੁਜਵੇਂਦਰ ਚਾਹਲ ਭਾਰਤ ਲਈ ਹੁਣ ਤੱਕ ਕੁੱਲ 72 ਵਨਡੇ ਅਤੇ 80 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਚਾਹਲ ਨੇ ਕ੍ਰਮਵਾਰ 121 ਅਤੇ 96 ਵਿਕਟਾਂ ਲਈਆਂ ਹਨ।
ਦਲੀਪ ਟਰਾਫੀ ਲਈ ਟੀਮਾਂ ਦਾ ਐਲਾਨ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨਹੀਂ ਖੇਡਣਗੇ, ਸ਼ੁਭਮਨ ਗਿੱਲ ਕਰਨਗੇ ਕਪਤਾਨੀ
ਪਿਛਲੇ ਕੁਝ ਦਿਨਾਂ ਤੋਂ ਦਲੀਪ ਟਰਾਫੀ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਸੀ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਟੂਰਨਾਮੈਂਟ 'ਚ ਖੇਡਣਗੇ ਜਾਂ ਨਹੀਂ ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਬੀਸੀਸੀਆਈ ਨੇ ਬੁੱਧਵਾਰ ਨੂੰ ਸਾਰੀਆਂ ਟੀਮਾਂ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਨੂੰ ਟੀਮ ਏ ਦੀ ਕਪਤਾਨੀ ਸੌਂਪੀ ਗਈ ਹੈ ਜਦਕਿ ਸ਼੍ਰੇਅਸ ਅਈਅਰ ਟੀਮ ਡੀ ਦੀ ਕਮਾਨ ਸੰਭਾਲਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਕਿਹਾ, "ਜਿਨ੍ਹਾਂ ਖਿਡਾਰੀਆਂ ਨੂੰ ਬੰਗਲਾਦੇਸ਼ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ ਲਈ ਭਾਰਤੀ ਟੀਮ 'ਚ ਚੁਣਿਆ ਜਾਵੇਗਾ, ਉਨ੍ਹਾਂ ਦੀ ਜਗ੍ਹਾ ਦਲੀਪ ਟਰਾਫੀ 'ਚ ਕਿਸੇ ਹੋਰ ਨੂੰ ਸ਼ਾਮਲ ਕੀਤਾ ਜਾਵੇਗਾ।"