ਆਖਰ ਹਾਕੀ ਖਿਡਾਰੀ ਸਿਮਰਨਜੀਤ ਦੀ ਭੈਣ ਦੀ ਗੱਲ ਹੋਈ ਸੱਚ ਸਾਬਤ!
ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੂੰ ਸੈਮੀ ਫਾਈਨਲ ਵਿੱਚ ਬੈਲਜੀਅਮ ਤੋਂ ਹਾਰ ਮਿਲੀ ਸੀ। ਇਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਕਾਂਸੀ ਤਮਗਾ ਜਿੱਤਣ 'ਤੇ ਲੱਗੀਆਂ ਹੋਈਆਂ ਸਨ। ਸਾਰਿਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ।
ਗੁਰਦਾਸਪੁਰ: ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੂੰ ਸੈਮੀ ਫਾਈਨਲ ਵਿੱਚ ਬੈਲਜੀਅਮ ਤੋਂ ਹਾਰ ਮਿਲੀ ਸੀ। ਇਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਕਾਂਸੀ ਤਮਗਾ ਜਿੱਤਣ 'ਤੇ ਲੱਗੀਆਂ ਹੋਈਆਂ ਸਨ। ਸਾਰਿਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਬੈਲਜੀਅਮ ਨਾਲ ਹੋਏ ਸੈਮੀ ਫਾਈਨਲ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਖਿਡਾਰੀ ਸਿਮਰਨਜੀਤ ਸਿੰਘ ਨਹੀਂ ਖੇਡਿਆ ਸੀ।
ਟੀਮ ਦੀ ਹਾਰ ਤੋਂ ਬਾਅਦ ਸਿਮਰਨਜੀਤ ਸਿੰਘ ਦੀ ਭੈਣ ਨੇ ਕਿਹਾ ਕਿ ਸੈਮੀ ਫਾਈਨਲ ਵਿੱਚ ਸਿਮਰਨਜੀਤ ਨਹੀਂ ਖੇਡਿਆ ਸੀ। ਜੇਕਰ ਉਸ ਦਾ ਭਰਾ ਖੇਡਦਾ ਤਾਂ ਇੰਡੀਆ ਟੀਮ ਜਿੱਤ ਸਕਦੀ ਸੀ। ਇਹ ਗੱਲ ਅੱਜ ਸੱਚ ਹੋਈ ਹੈ। ਸਿਮਰਨਜੀਤ ਨੇ ਇਸ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੋ ਗੋਲ ਕੀਤੇ ਹਨ ਤੇ ਇੰਡੀਆ ਟੀਮ ਨੂੰ ਕਾਂਸੀ ਤਮਗਾ ਜਿਤਾਇਆ ਹੈ।
ਇਸ ਮੌਕੇ ਸਿਮਰਨਜੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਇੰਡੀਆ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਜਰਮਨੀ ਨੂੰ ਹਰਾ ਕੇ ਕਾਂਸੀ ਤਮਗਾ ਇੰਡੀਆ ਦੇ ਨਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਦੇਸ਼ ਦੇ ਲੋਕ ਚਾਹੁੰਦੇ ਸੀ ਕਿ ਇੰਡੀਆ ਟੀਮ ਮੈਡਲ ਜਿੱਤੇ। ਇੰਡੀਆ ਟੀਮ ਨੇ ਦੇਸ਼ ਦਾ ਉਹ ਸੁਪਨਾ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਸ ਸੀ ਕਿ ਇੰਡੀਆ ਟੀਮ ਗੋਲਡ ਮੈਡਲ ਜਿੱਤੇਗੀ ਪਰ ਫਿਰ ਵੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਦੇ ਨਾਂ ਕਾਂਸੀ ਦਾ ਤਗਮਾ ਕੀਤਾ ਹੈ। ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸਿਮਰਨਜੀਤ ਨੇ ਦੋ ਗੋਲ ਕੀਤੇ ਹਨ।
ਇਸ ਮੌਕੇ ਤੇ ਹਾਕੀ ਖਿਡਾਰੀ ਸਿਮਰਨਜੀਤ ਦੀ ਭੈਣ ਨਵਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਸਿਮਰਨਜੀਤ ਇੰਡੀਆ ਟੀਮ ਲਈ ਬਹੁਤ ਲੱਕੀ ਹੈ ਕਿਉਂਕਿ ਸਿਮਰਨਜੀਤ ਨੇ ਦੋ ਮੈਚ ਨਹੀਂ ਖੇਡੇ ਤੇ ਉਨ੍ਹਾਂ ਦੋਨਾਂ ਮੈਚਾਂ ਵਿੱਚ ਇੰਡੀਆ ਟੀਮ ਦੀ ਹਾਰ ਹੋਈ ਹੈ। ਸੈਮੀ ਫਾਈਨਲ ਵਿੱਚ ਵੀ ਸਿਮਰਨਜੀਤ ਨਹੀਂ ਖੇਡਿਆ ਸੀ ਤੇ ਟੀਮ ਹਾਰ ਗਈ ਸੀ।
ਅੱਜ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਇਸ ਮੈਚ ਵਿੱਚ ਸਿਮਰਨਜੀਤ ਖੇਡ ਰਿਹਾ ਹੈ ਤੇ ਇੰਡੀਆ ਦੀ ਜਿੱਤ ਹੋਵੇਗੀ। ਉਨ੍ਹਾਂ ਦੇ ਭਰਾ ਨੇ ਦੋ ਗੋਲ ਕੀਤੇ ਹਨ। ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਇੰਡੀਆ ਟੀਮ ਜਿੱਤੀ ਹੈ।