ISSF World Cup: 2 ਭਾਰਤੀ ਨਿਸ਼ਾਨੇਬਾਜ਼ ਹੋਏ ਕੋਰੋਨਾ ਦੇ ਸ਼ਿਕਾਰ
ਇਸ ਦੇ ਨਾਲ ਹੀ ਦੱਸ ਦਈਏ ਕਿ ਇੱਕ ਹੋਰ ਵਿਦੇਸ਼ੀ ਨਿਸ਼ਾਨੇਬਾਜ਼ ਵੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ।
ਨਵੀਂ ਦਿੱਲੀ: ਭਾਰਤੀ ਟੀਮ ਦੇ ਦੋ ਨਿਸ਼ਾਨੇਬਾਜ਼ਾਂ ਨੇ ਸਮੇਤ ਇੱਕ ਇੰਟਰਨੈਸ਼ਨਲ ਨਿਸ਼ਾਨੇਬਾਜ਼ ਦਾ ਕੋਵਿਡ ਟੈਸਟ ਪੌਜ਼ੇਟਿਵ ਪਾਇਆ ਗਿਆ ਹੈ। ਦੱਸ ਦਈਏ ਕਿ ਕਰਨ ਸਿੰਘ ਦੀ ਸ਼ੂਟਿੰਗ ਰੇਂਜ, ਆਈਐਸਐਸਐਫ ਵਰਲਡ ਕੱਪ ਦੌਰਾਨ ਇਹ ਖ਼ਬਰ ਆਉਣਾ ਕਿਸੇ ਸਦਮੇ ਤੋਂ ਘੱਟ ਨਹੀਂ ਹੈ।
ਸਾਰੇ ਨਿਸ਼ਾਨੇਬਾਜ਼ਾਂ ਅਤੇ ਉਨ੍ਹਾਂ ਦੇ ਰੂਮਮੇਟਸ ਨੂੰ ਟੀਮ ਦੇ ਹੋਟਲ ਵਿੱਚ ਆਈਸੋਲੇਟ ਕਰ ਦਿੱਤਾ ਗਿਆ ਹੈ। ਕੁਲ ਮਿਲਾ ਕੇ ਮੁਕਾਬਲੇ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਚਾਰ ਨਿਸ਼ਾਨੇਬਾਜ਼ਾਂ ਨੂੰ ਵਾਇਰਸ ਨੇ ਆਪਣਾ ਸ਼ਿਕਾਰ ਬਣਾਇਆ ਹੈ।
ਦੋਵਾਂ ਰਾਸ਼ਟਰੀ ਟੀਮਾਂ ਦੇ ਟੀਮ ਮੈਂਬਰਾਂ ਦਾ ਫਿਰ ਤੋਂ ਟੈਸਟ ਕੀਤਾ ਗਿਆ। ਨਾਲ ਹੀ ਵੀਰਵਾਰ ਨੂੰ ਇੱਕ ਅੰਤਰਰਾਸ਼ਟਰੀ ਰਾਈਫਲ ਨਿਸ਼ਾਨੇਬਾਜ਼ ਨੂੰ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ। ਜਦੋਂ ਕਿ ਤਿੰਨੇ ਨਿਸ਼ਾਨੇਬਾਜ਼ਾਂ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਦੇ ਰੂਮਮੇਟ ਦੇ ਟੈਸਟ ਦੇ ਨਤੀਜੇ - ਨੈਗਟਿਵ ਆਉਣ ਦਾ ਇੰਤਜ਼ਾਰ ਹੈ। ਜੇਰਕਰ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ ਹੀ ਉਨ੍ਹਾਂ ਨੂੰ ਮੁਕਾਬਲੇ 'ਚ ਹਿੱਸਾ ਲੈਣ ਦਿੱਤਾ ਜਾਵੇਗਾ।
ਹਾਲਾਂਕਿ ਟੀਮਾਂ ਨੂੰ ਰਾਹਤ ਦੇਣ ਲਈ ਆਈਐਸਐਸਐਫ ਦੇ ਤਕਨੀਕੀ ਡੈਲੀਗੇਟ ਨੇ ਮੁੱਖ ਟੀਮ ਨੂੰ ਆਖਰੀ ਮਿੰਟਾਂ ਵਿਚ ਤਬਦੀਲੀਆਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਕੋਈ ਵੀ ਐਮਐਚਯੂ ਸ਼ੂਟਰ ਉਨ੍ਹਾਂ ਦੀ ਥਾਂ ਲੈ ਸਕਦਾ ਹੈ। ਇਸ ਬਾਰੇ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਨੇ ਕਿਹਾ, “ਅਸੀਂ ਪ੍ਰੋਟੋਕੋਲ ਮੁਤਾਬਕ ਸਾਰੇ ਜ਼ਰੂਰੀ ਕਦਮ ਚੁੱਕੇ ਹਨ।"
ਉਨ੍ਹਾਂ ਨੇ ਕਿਹਾ, "ਜਿਹੜੇ ਸ਼ੂਚਰ ਕੋਰੋਨਾ ਪੌਜ਼ੇਟਿਵ ਹਨ ਉਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੇ ਰੂਮਮੇਟ ਵੀ ਸੈਲਫ-ਆਈਸੋਲੇਟ ਕੀਤੇ ਗਏ ਹਨ। ਅਸੀਂ ਉਨ੍ਹਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ।"
ਇਹ ਵੀ ਪੜ੍ਹੋ: Delhi-Lucknow Shatabdi Train Fire: ਗਾਜ਼ੀਆਬਾਦ ਸਟੇਸ਼ਨ 'ਤੇ ਸ਼ਤਾਬਦੀ ਐਕਸਪ੍ਰੈਸ ਵਿਚ ਲੱਗੀ ਅੱਗ 'ਤੇ ਪਾਇਆ ਗਿਆ ਕਾਬੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904