ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Tokyo Olympics 2020: ਟੋਕੀਓ ਓਲੰਪਿਕ 'ਚ ਪੰਜਾਬ ਦੇ 15 ਖਿਡਾਰੀ ਲੈਣਗੇ ਹਿੱਸਾ

ਇਸ ਵਾਰ ਟੋਕੀਓ ਓਲੰਪਿਕ (Tokyo Olympics) ਵਿੱਚ ਪੰਜਾਬੀਆਂ ਦੀ ਝੰਡੀ ਹੋਏਗੀ ਕਿਉਂਕਿ ਦੇਸ਼ ਤੋਂ ਟੋਕੀਓ ਓਲੰਪਿਕ ਜਾਣ ਵਾਲੇ ਖਿਡਾਰੀਆਂ 'ਚੋਂ ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਟੀਮ ਹੈ।

ਰੌਬਟ ਦੀ ਰਿਪੋਰਟ

Tokyo Olympics 2020: ਇਸ ਵਾਰ ਟੋਕੀਓ ਓਲੰਪਿਕ (Tokyo Olympics) ਵਿੱਚ ਪੰਜਾਬੀਆਂ ਦੀ ਝੰਡੀ ਹੋਏਗੀ ਕਿਉਂਕਿ ਦੇਸ਼ ਤੋਂ ਟੋਕੀਓ ਓਲੰਪਿਕ ਜਾਣ ਵਾਲੇ ਖਿਡਾਰੀਆਂ 'ਚੋਂ ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਟੀਮ ਹੈ। 15 ਪੰਜਾਬੀ ਖਿਡਾਰੀ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਸਭ ਤੋਂ ਜ਼ਿਆਦਾ ਹਰਿਆਣਾ ਦੇ ਖਿਡਾਰੀ ਓਲੰਪਿਕ 'ਚ ਹਿੱਸਾ ਲੈਣਗੇ। ਜਪਾਨ ਦੇ ਟੋਕੀਓ 'ਚ ਇਸ ਸਾਲ 23 ਜੁਲਾਈ ਤੋਂ 8 ਅਗਸਤ ਤਕ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ।

ਜੇ ਇਕੱਲੀ ਹਾਕੀ ਦੀ ਹੀ ਗੱਲ ਕੀਤੀ ਜਾਵੇ ਤਾਂ 16 ਮੈਂਬਰੀ ਟੀਮ 'ਚੋਂ  8 ਖਿਡਾਰੀ ਪੰਜਾਬ ਦੇ ਹੀ ਹਨ। ਇਨ੍ਹਾਂ ਵਿੱਚ ਇੱਕ ਮਹਿਲਾ ਖਿਡਾਰਨ ਹੈ।

ਹਾਕੀ : ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਤੇ ਗੁਰਜੀਤ

ਕੌਰਸ਼ੂਟਿੰਗ: ਅੰਜੁਮ ਮੌਦਗਿਲ ਤੇ ਅੰਗਦ ਵੀਰ ਸਿੰਘ

ਮੁੱਕੇਬਾਜ਼ੀ: ਸਿਮਰਨਜੀਤ ਕੌਰ

ਅਥਲੈਟਿਕਸ: ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ।

ਹਾਕੀ

ਹਰਮਨਪ੍ਰੀਤ ਸਿੰਘ
ਹਰਮਨਪ੍ਰੀਤ ਸਿੰਘ ਦਾ ਜਨਮ 6 ਜਨਵਰੀ, 1996 ਨੂੰ ਹੋਇਆ। ਉਹ ਭਾਰਤੀ ਟੀਮ 'ਚ ਡਿਫੈਂਡਰ ਵਜੋਂ ਖੇਡਣਗੇ। ਹਰਮਨਪ੍ਰੀਤ ਸਿੰਘ ਓਲੰਪਿਕ 2016 ਦੀ ਟੀਮ ਦਾ ਵੀ ਹਿੱਸਾ ਰਹੇ ਸਨ। ਇਸ ਵਾਰ ਉਹ ਦੂਸਰੀ ਵਾਰ ਓਲੰਪਿਕ ਦਾ ਹਿੱਸਾ ਬਣੇ ਹਨ।

ਰੁਪਿੰਦਰ ਪਾਲ ਸਿੰਘ
ਰੁਪਿੰਦਰ ਪਾਲ ਸਿੰਘ ਦਾ ਜਨਮ 11 ਨਵੰਬਰ, 1990 ਨੂੰ ਹੋਇਆ। ਉਸ ਨੇ 2010 ਵਿਚ ਕੌਮਾਂਤਰੀ ਪੱਧਰ 'ਤੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਰਾਹੀਂ ਡੈਬਿਊ ਕੀਤਾ। 2014 'ਚ 31 ਸਾਲਾ ਖਿਡਾਰੀ ਹਾਕੀ ਟੀਮ ਦਾ ਉਪ ਕਪਤਾਨ ਰਿਹਾ ਤੇ ਰੀਓ ਤੋਂ ਬਾਅਦ ਇਸ ਵਾਰ ਟੋਕੀਓ 'ਚ ਉਹ ਦੂਸਰੀ ਵਾਰ ਓਲੰਪਿਕ 'ਚ ਖੇਡੇਗਾ।

ਹਾਰਦਿਕ ਸਿੰਘ
ਹਾਰਦਿਕ ਸਿੰਘ ਦਾ ਜਨਮ 23 ਸਤੰਬਰ, 1998 ਨੂੰ ਹੋਇਆ। ਉਹ ਵੀ ਟੀਮ ਇੰਡੀਆ ਵੱਲੋਂ ਮਿਡ ਫੀਲਡਰ ਦੇ ਤੌਰ 'ਤੇ ਓਲੰਪਿਕ 'ਚ ਖੇਡਣਗੇ। ਉਹ ਇੰਡੀਅਨ ਜੂਨੀਅਰ ਟੀਮ ਦੇ ਉਪ-ਕਪਤਾਨ ਸਨ ਤੇ ਸੀਨੀਅਰ ਨੈਸ਼ਨਲ ਟੀਮ ਵੱਲੋਂ ਏਸ਼ੀਅਨ ਮੈਨਜ਼ ਹਾਕੀ ਚੈਂਪੀਅਨਜ਼ ਟਰਾਫੀ ਲਈ 2018 'ਚ ਖੇਡੇ ਸਨ। ਇਸੇ ਸਾਲ ਉਹ ਵਿਸ਼ਵ ਕੱਪ ਲਈ ਵੀ ਖੇਡੇ ਸਨ। ਇਸ ਵਾਰ ਉਹ ਓਲੰਪਿਕ 'ਚ ਆਪਣਾ ਡੈਬਿਊ ਕਰਨਗੇ।

ਮਨਪ੍ਰੀਤ ਸਿੰਘ
ਮਨਪ੍ਰੀਤ ਸਿੰਘ ਤੀਸਰੀ ਵਾਰ ਓਲੰਪਿਕ 'ਚ ਖੇਡਣਗੇ। 26 ਜੂਨ 1992 ਨੂੰ ਜਨਮੇ ਮਨਪ੍ਰੀਤ ਸਿੰਘ ਸੰਧੂ ਟੋਕੀਓ ਓਲੰਪਿਕਸ 2021 'ਚ ਭਾਰਤੀ ਹਾਕੀ ਟੀਮ ਦੇ ਕਪਤਾਨ ਹੋਣਗੇ। ਮਨਪ੍ਰੀਤ ਨੇ 19 ਸਾਲ ਦੀ ਉਮਰ 'ਚ ਕੌਮਾਂਤਰੀ ਡੈਬਿਊ ਕੀਤਾ ਸੀ ਤੇ ਮਿਡਫੀਲਡਰ ਵਜੋਂ ਖੇਡਦੇ ਹਨ। ਉਹ ਇਸ ਤੋਂ ਪਹਿਲਾਂ 2012 ਤੇ 2016 ਓਲੰਪਿਕਸ 'ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਸ਼ਮਸ਼ੇਰ ਸਿੰਘ
29 ਜੁਲਾਈ 1997 ਨੂੰ ਪੈਦਾ ਹੋਏ ਸ਼ਮਸ਼ੇਰ ਸਿੰਘ ਫਾਰਵਰਡ ਵਜੋਂ ਟੀਮ ਇੰਡੀਆ ਵੱਲੋਂ ਖੇਡਣਗੇ। ਭਾਰਤ-ਪਾਕਿਸਤਾਨ ਬਾਰਡਰ ਅਟਾਰੀ ਤੋਂ ਉਹ ਪਹਿਲੇ ਖਿਡਾਰੀ ਹਨ ਜਿਹੜੇ ਓਲੰਪਿਕ 'ਚ ਭਾਰਤੀ ਹਾਕੀ ਟੀਮ ਦਾ ਹਿੱਸਾ ਬਣੇ ਹਨ। ਟੋਕੀਓ ਓਲੰਪਿਕ ਉਨ੍ਹਾਂ ਦਾ ਪਹਿਲਾ ਵੱਡਾ ਟੂਰਨਾਮੈਂਟ ਹੈ।

ਦਿਲਪ੍ਰੀਤ ਸਿੰਘ
ਦਿਲਪ੍ਰੀਤ ਸਿੰਘ ਦਾ ਜਨਮ 12 ਨਵੰਬਰ 1999 ਨੂੰ ਹੋਇਆ ਤੇ ਉਹ ਭਾਰਤੀ ਟੀਮ 'ਚ ਫਾਰਵਰਡ ਖੇਡਦੇ ਹਨ। 21 ਸਾਲਾ ਇਸ ਖਿਡਾਰੀ ਨੇ ਸੀਨੀਅਰ ਨੈਸ਼ਨਲ 'ਤੇ ਡੈਬਿਊ 2018 ਚੈਂਪੀਅਨਜ਼ ਟਰਾਫੀ ਤੋਂ ਕੀਤਾ ਤੇ ਭਾਰਤ ਲਈ ਸਿਲਵਰ ਜਿੱਤਿਆ। ਇਸ ਤੋਂ ਇਲਾਵਾ ਉਹ 2018 ਏਸ਼ੀਅਨ ਗੇਮਜ਼ ਦਾ ਵੀ ਹਿੱਸਾ ਰਹੇ ਤੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸ ਵਾਰ ਟੋਕੀਓ ਤੋਂ ਉਹ ਓਲੰਪਿਕ 'ਚ ਡੈਬਿਊ ਕਰਨਗੇ।

ਗੁਰਜੰਟ ਸਿੰਘ
26 ਜਨਵਰੀ 1995 'ਚ ਜਨਮੇ ਗੁਰਜੰਟ ਸਿੰਘ ਭਾਰਤੀ ਲਈ ਫਾਰਵਰਡ ਦੇ ਤੌਰ 'ਤੇ ਖੇਡਣਗੇ। ਉਹ 2016 ਜੂਨੀਅਨ ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਵੀ ਰਹੇ ਹਨ ਤੇ ਸੀਨੀਅਰ ਕੌਮਾਂਤਰੀ ਡੈਬਿਊ ਡਾਕਾ 'ਚ ਹੋਏ 2017 ਏਸ਼ੀਆ ਕੱਪ ਤੋਂ ਕੀਤਾ। 26 ਸਾਲਾ ਖਿਡਾਰੀ ਇਸ ਵਾਰ ਓਲੰਪਿਕ ਲਈ ਡੈਬਿਊ ਕਰੇਗਾ।

ਮਨਦੀਪ ਸਿੰਘ
ਮਨਦੀਪ ਸਿੰਘ ਓਲੰਪਿਕ ਦਾ ਦੂਸਰੀ ਵਾਰ ਹਿੱਸਾ ਬਣੇ ਹਨ। ਮਨਦੀਪ ਦਾ ਜਨਮ 25 ਜਨਵਰੀ 1995 'ਚ ਹੋਇਆ। ਇਹ ਖਿਡਾਰੀ ਵੀ ਟੀਮ 'ਚ ਫਾਰਵਰਡ ਵਜੋਂ ਖੇਡੇਗਾ। ਇਸ ਨੇ ਆਪਣਾ ਸੀਨੀਅਰ ਕੌਮਾਂਤਰੀ ਡੈਬਿਊ 2013 ਹਾਕੀ ਵਰਲਡ ਲੀਗ ਤੋਂ ਕੀਤਾ। ਮਨਦੀਪ ਸਿੰਘ ਹੁਣ ਤਕ ਭਾਰਤ ਲਈ 159 ਮੈਚਾਂ ਦਾ ਹਿੱਸਾ ਬਣ ਚੁੱਕਾ ਹੈ।

ਗੁਰਜੀਤ ਕੌਰ
ਗੁਰਜੀਤ ਕੌਰ ਇਸ ਵਾਰ ਓਲੰਪਿਕ 'ਚ ਡੈਬਿਊ ਕਰੇਗੀ। 25 ਅਕਤੂਬਰ 1995 'ਚ ਜਨਮੀ ਖਿਡਾਰਨ ਭਾਰਤੀ ਨੈਸ਼ਨਲ ਮਹਿਲਾ ਹਾਕੀ ਟੀਮ 'ਚ ਡਿਫੈਂਡਰ ਵਜੋਂ ਹਿੱਸਾ ਲਵੇਗੀ। ਉਸ ਨੇ ਸੀਨੀਅਰ ਕੌਮਾਂਤਰੀ ਡੈਬਿਊ 2017 ਵਿਚ ਕੀਤਾ ਤੇ ਉਸ ਤੋਂ ਅਗਲੇ ਸਾਲ 2018 ਵਿਚ ਹਾਕੀ ਵਰਲਡ ਕੱਪ 'ਚ 8 ਗੋਲ ਕੀਤੇ।
 
ਸ਼ੂਟਿੰਗ

ਅੰਜੁਮ ਮੌਦਗਿਲ
ਸ਼ੂਟਰ ਅੰਜੁਮ ਮੌਦਗਿਲ ਓਲੰਪਿਕ ਲਈ ਪਹਿਲੀ ਵਾਰ ਖੇਡੇਗੀ। 5 ਜਨਵਰੀ 1994 ਨੂੰ ਪੈਦਾ ਹੋਈ ਅੰਜੁਮ ਟੋਕਿਓ ਓਲੰਪਿਕ 'ਚ 50 ਰਾਈਫਲ 3 ਪੁਜ਼ੀਸ਼ਨ ਤੇ 10 ਮੀਟਰ ਰਾਈਫਲ ਮਿਕਸਡ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। 2019 ਵਰਲਡ ਚੈਂਪੀਅਨਸ਼ਿਪ 2019 ਵਿਚ ਉਸ ਨੇ ਦੇਸ਼ ਲਈ ਦੋ ਸਿਲਵਰ ਮੈਡਲ ਜਿੱਤੇ। ਇਸ ਵਾਰ ਉਹ ਟੋਕੀਓ 'ਚ ਓਲੰਪਿਕ ਲਈ ਪਹਿਲੀ ਵਾਰ ਖੇਡੇਗੀ।

ਅੰਗਦ ਵੀਰ ਸਿੰਘ ਬਾਜਵਾ
ਸ਼ੂਟਰ ਅੰਗਦ ਵੀਰ ਸਿੰਘ ਬਾਜਵਾ ਦਾ ਜਨਮ 29 ਨਵੰਬਰ 1995 ਹੋਇਆ। ਉਹ ਟੋਕਿਓ ਓਲੰਪਿਕਸ 'ਚ ਸਕੀਟ 'ਚ ਭਾਰਤੀ ਦੀ ਨੁਮਾਇੰਦਗੀ ਕਰਨਗੇ। ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਸਕੀਟ (ਐੱਮ) 'ਚ ਉਹ ਗੋਲਡ ਮੈਡਲ ਜਿੱਤੇ ਸਨ ਜਿਸ ਨੇ ਉਨ੍ਹਾਂ ਦੀ ਟੋਕੀਓ ਓਲੰਪਿਕ ਦੀ ਵੀ ਟਿਕਟ ਕੱਟਵਾਈ।

ਬਾਕਸਿੰਗ

ਸਿਮਰਨਜੀਤ ਕੌਰ
ਬਾਕਸਰ ਸਿਮਰਨਜੀਤ ਕੌਰ ਵੀ ਇਸ ਵਾਰ ਓਲੰਪਿਕਸ ਲਈ ਪਹਿਲੀ ਵਾਰ ਖੇਡੇਗੀ। 10 ਜੁਲਾਈ 1995 ਨੂੰ ਜਨਮੀ ਇਹ ਖਿਡਾਰਨ ਟੋਕੀਓ ਓਲੰਪਿਕਸ 'ਚ 60 ਕਿੱਲੋਗ੍ਰਾਮ ਵਰਗ 'ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਤੋਂ ਪਹਿਲਾਂ ਉਹ 2018 ਵਰਲਡ ਚੈਂਪੀਅਨਸ਼ਿਪ ਵਿਚ ਬ੍ਰੌਨਜ਼ ਮੈਡਲ ਜਿੱਤ ਚੁੱਕੇ ਹਨ।

ਅਥਲੈਟਿਕਸ

ਕਮਲਪ੍ਰੀਤ ਕੌਰ
ਐਥਲੀਟ ਕਮਲਪ੍ਰੀਤ ਕੌਰ ਦਾ ਜਨਮ 4 ਮਾਰਚ 1996 ਨੂੰ ਹੋਇਆ ਤੇ ਟੋਕੀਓ ਓਲੰਪਿਕਸ 'ਚ ਡਿਸਕਸ ਥ੍ਰੋਅ 'ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਉਸ ਨੇ ਪਟਿਆਲਾ 'ਚ ਐਥਲੈਟਿਕ ਫੈਡਰੇਸ਼ਨ ਕੱਪ ਦੌਰਾਨ 65.06 ਮੀਟਰ ਦਾ ਨੈਸ਼ਨਲ ਰਿਕਾਰਡ ਬਣਾ ਕੇ ਟੋਕੀਓ ਓਲੰਪਿਕਸ ਲਈ ਕੁਆਲੀਫਾਈ ਕੀਤਾ।

ਤਜਿੰਦਰਪਾਲ ਸਿੰਘ ਤੂਰ
ਸ਼ਾਟਪੁੱਟ ਖਿਡਾਰੀ ਤਜਿੰਦਰ ਪਾਲ ਸਿੰਘ ਤੂਰ ਓਲੰਪਿਕਸ 'ਚ ਪਹਿਲੀ ਵਾਰ ਖੇਡਣਗੇ। 13 ਨਵੰਬਰ 1994 'ਚ ਜਨਮੇ ਤਜਿੰਦਰਪਾਲ ਸਿੰਘ ਤੂਰ ਟੋਕੀਓ ਓਲੰਪਿਕਸ 2020 'ਚ ਭਾਰਤ ਦੀ ਸ਼ਾਟਪੁੱਟ 'ਚ ਨੁਮਾਇੰਦਗੀ ਕਰਨਗੇ। ਇਸ ਤੋਂ ਪਹਿਲਾਂ 2018 'ਚ ਹੋਈਆਂ ਏਸ਼ੀਅਨ ਗੇਮਜ਼ 'ਚ 20.75 ਮੀਟਰ 'ਚ ਕੌਮੀ ਰਿਕਾਰਡ ਬਣਾ ਕੇ ਗੋਲਡ ਮੈਡਲ ਜਿੱਤਿਆ ਸੀ।

ਗੁਰਪ੍ਰੀਤ ਸਿੰਘ
ਟੋਕੀਓ ਓਲੰਪਿਕਸ 2020 ਲਈ ਕੁਆਲੀਫਾਈ ਕਰਨ ਵਾਲੇ ਪੰਜਾਬ ਦੇ ਇੱਕੋ-ਇਕ ਦੌੜਾਕ ਗੁਰਪ੍ਰੀਤ ਸਿੰਘ 50 ਕਿੱਲੋਮੀਟਰ ਈਵੈਂਟ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ENG vs AUS: ਇੰਗਲੈਂਡ ਦੇ ਬੱਲੇਬਾਜ਼ਾਂ ਨੇ ਆਸਟ੍ਰੇਲੀਆ 'ਤੇ ਮਚਾਈ ਤਬਾਹੀ, ਬੇਨ ਡਕੇਟ ਨੇ ਜੜਿਆ ਇਤਿਹਾਸਕ ਸੈਂਕੜਾ, ਬਣਾਈਆਂ 351 ਦੌੜਾਂ
ENG vs AUS: ਇੰਗਲੈਂਡ ਦੇ ਬੱਲੇਬਾਜ਼ਾਂ ਨੇ ਆਸਟ੍ਰੇਲੀਆ 'ਤੇ ਮਚਾਈ ਤਬਾਹੀ, ਬੇਨ ਡਕੇਟ ਨੇ ਜੜਿਆ ਇਤਿਹਾਸਕ ਸੈਂਕੜਾ, ਬਣਾਈਆਂ 351 ਦੌੜਾਂ
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Advertisement
ABP Premium

ਵੀਡੀਓਜ਼

ਮੈਂ ਸਮਝਦਾ ਸੀ,Akal Takhat Sahib ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤPunjab Police Transfers| ਪੰਜਾਬ ਸਰਕਾਰ ਨੇ 7 SSP ਸਣੇ 21 IPS ਅਧਿਕਾਰੀ ਬਦਲੇਖ਼ੁਸ਼ਖ਼ਬਰੀ ! 3381 ETT ਅਧਿਆਪਕਾਂ ਨੂੰ ਜਲਦ ਮਿਲੇਗੀ ਨੌਕਰੀਸ਼ੁਭਕਰਨ ਦੀ ਮੌਤ ਬਾਅਦ ਕੀਤੇ ਵਾਅਦੇ ਨਹੀਂ ਹੋਏ ਪੂਰੇ, ਡੱਲੇਵਾਲ ਦੀ ਮਾਨ ਸਰਕਾਰ ਨੂੰ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ENG vs AUS: ਇੰਗਲੈਂਡ ਦੇ ਬੱਲੇਬਾਜ਼ਾਂ ਨੇ ਆਸਟ੍ਰੇਲੀਆ 'ਤੇ ਮਚਾਈ ਤਬਾਹੀ, ਬੇਨ ਡਕੇਟ ਨੇ ਜੜਿਆ ਇਤਿਹਾਸਕ ਸੈਂਕੜਾ, ਬਣਾਈਆਂ 351 ਦੌੜਾਂ
ENG vs AUS: ਇੰਗਲੈਂਡ ਦੇ ਬੱਲੇਬਾਜ਼ਾਂ ਨੇ ਆਸਟ੍ਰੇਲੀਆ 'ਤੇ ਮਚਾਈ ਤਬਾਹੀ, ਬੇਨ ਡਕੇਟ ਨੇ ਜੜਿਆ ਇਤਿਹਾਸਕ ਸੈਂਕੜਾ, ਬਣਾਈਆਂ 351 ਦੌੜਾਂ
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਕੁੰਭ 'ਚ ਡਿਜੀਟਲ ਇਸ਼ਨਾਨ ਦਾ ਚੱਲ ਰਿਹਾ ਸ਼ਾਨਦਾਰ ਧੰਦਾ ! ਘਰੇ ਬੈਠੇ 1100 'ਚ ਲਵਾਈ ਜਾ ਰਹੀ ਡੁਬਕੀ, ਜਾਣੋ ਕਿਸ ਨੇ ਲਾਇਆ ਇਹ 'ਜੁਗਾੜ' ?
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
ਮੈਂ ਸਮਝਦਾ ਸੀ, ਅਕਾਲ ਤਖ਼ਤ ਦਾ ਹੁਕਮ ਸਰਵਉੱਚ ਪਰ ਹੁਣ ਪਤਾ ਲੱਗਿਆ ਇਹ ਤਾਂ ਚਾਰਦੀਵਾਰੀ ਤੱਕ ਸੀਮਤ, ਜਥੇਦਾਰ ਨੇ ਫਰੋਲਿਆ ਦਰਦ !
Punjab News: ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ 'ਚ ਮਿਲੇ ਘਾਤਕ ਵਾਇਰਸ ਦੇ ਮਾਮਲੇ! ਕਿਸੇ ਨਾਲ ਹੱਥ ਮਿਲਾਉਣਾ ਪੈ ਸਕਦਾ ਭਾਰੀ; ਦਿਸ਼ਾ-ਨਿਰਦੇਸ਼ ਜਾਰੀ
Canada: ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਅਮਰੀਕਾ ਤੋਂ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ! Visa ਨੂੰ ਲੈ ਨਵੇਂ ਆਰਡਰ; ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ...
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਨੇ 232 ਲਾਅ ਅਫਸਰਾਂ ਤੋਂ ਮੰਗਿਆ ਅਸਤੀਫਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ ਲੱਗੀ ਇਹ ਪਾਬੰਦੀ ? ਜ਼ਰੂਰ ਜਾਣ ਲਓ...
ਪੰਜਾਬ ਪੁਲਿਸ ‘ਚ 1746 ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, ਇਦਾਂ ਕਰੋ ਅਪਲਾਈ
ਪੰਜਾਬ ਪੁਲਿਸ ‘ਚ 1746 ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, ਇਦਾਂ ਕਰੋ ਅਪਲਾਈ
Embed widget