PV Sindhu Wins Bronze Medal: ਪੀਵੀ ਸਿੰਧੂ ਨੇ ਟੋਕੀਓ ‘ਚ ਰਚਿਆ ਇਤਿਹਾਸ
ਓਲੰਪਿਕ ਦੇ ਇਕਹਿਰੇ (Indvidual) ਖੇਡ ਮੁਕਾਬਲਿਆਂ ਵਿੱਚ ਲਗਾਤਾਰ ਦੋ ਤਗ਼ਮੇ ਜਿੱਤਣ ਵਾਲੀ ਪੀਵੀ ਸਿੰਧੂ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਭਾਰਤ ਲਈ ਓਲੰਪਿਕ ਵਿੱਚ ਇਹ ਦੂਜਾ ਤਗ਼ਮਾ ਹੈ।
PV Sindhu Wins Bronze Medal: ਟੋਕੀਓ ਓਲੰਪਿਕ ਵਿੱਚ ਪੀਵੀ ਸਿੰਧੂ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂਅ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਸਿੰਧੂ ਨੇ ਐਤਵਾਰ ਨੂੰ ਬ੍ਰੌਂਜ਼ ਮੈਡਲ ਮੁਕਾਬਲੇ ਵਿੱਚ ਚੀਨੀ ਖਿਡਾਰਨ ਬਿੰਗ ਜਿਆਓ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ ਹੈ।
ਓਲੰਪਿਕ ਦੇ ਇਕਹਿਰੇ (Indvidual) ਖੇਡ ਮੁਕਾਬਲਿਆਂ ਵਿੱਚ ਲਗਾਤਾਰ ਦੋ ਤਗ਼ਮੇ ਜਿੱਤਣ ਵਾਲੀ ਪੀਵੀ ਸਿੰਧੂ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਭਾਰਤ ਲਈ ਓਲੰਪਿਕ ਵਿੱਚ ਇਹ ਦੂਜਾ ਤਗ਼ਮਾ ਹੈ। ਸਿੰਧੂ ਦੀ ਉਪਲਬਧੀ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ।
ਪੀਵੀ ਸਿੰਧੂ ਨੇ ਮੁਕਾਬਲੇ ਦੀ ਸ਼ੁਰੂਆਤ ਵਿੱਚ ਹੀ ਆਪਣਾ ਦਬਦਬਾ ਕਾਇਮ ਕਰ ਲਿਆ ਸੀ ਅਤੇ ਪਹਿਲੇ ਗੇਮ ਵਿੱਚ 21-13 ਨਾਲ ਹਰਾ ਕੇ ਆਪਣੀ ਪਕੜ ਮਜ਼ਬੂਤ ਕਰ ਲਈ। ਇਸ ਤੋਂ ਬਾਅਦ ਵੀ ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗ਼ਮਾ ਆਪਣੇ ਨਾਂਅ ਕਰ ਲਿਆ।
ਐਤਵਾਰ ਇਸ ਤਰ੍ਹਾਂ ਰਿਹਾ ਓਲੰਪਿਕ 'ਚ ਭਾਰਤ ਦਾ ਦਿਨ
ਟੋਕਿਓ ਓਲੰਪਿਕ 'ਚ ਐਤਵਾਰ ਨੂੰ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਬ੍ਰੌਂਜ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਇਲਾਵਾ ਪੁਰਸ਼ ਹਾਕੀ ਟੀਮ ਨੇ ਵੀ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਇਨਲ 'ਚ ਥਾਂ ਬਣਾਈ। ਆਓ ਐਤਵਾਰ ਨੂੰ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਬਾਰੇ ਜਾਣ ਲੈਂਦੇ ਹਾਂ..
ਬੈਡਮਿੰਟਨ
ਪੀਵੀ ਸਿੰਧੂ ਨੇ ਮਹਿਲਾ ਏਕਲ ਦੇ ਕਾਂਸੇ ਦੇ ਤਗਮੇ ਦੇ ਪਲੇਆਫ ਮੈਚ ਵਿਚ ਹੀ ਬਿੰਗ ਜਿਆਓ (ਚੀਨ) ਨੂੰ 21-13, 21-15 ਨਾਲ ਹਰਾ ਕੇ ਮਹਿਲਾ ਏਕਲ ਸਪਰਦਾ ਦਾ ਕਾਂਸੇ ਦਾ ਤਗਮਾ ਜਿੱਤਿਆ ਤੇ ਓਲੰਪਿਕ 'ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ।
ਹਾਕੀ
ਭਾਰਤੀ ਪੁਰਸ਼ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀਫਾਇਨਲ 'ਚ ਥਾਂ ਬਣਾਈ
ਮੁੱਕੇਬਾਜ਼ੀ
ਸਤੀਸ਼ ਕੁਮਾਰ (91 ਕਿਗ੍ਰਾ ਤੋਂ ਜ਼ਿਆਦਾ) ਵਿਸ਼ਵ ਚੈਂਪੀਅਨ ਬਖੋਦਿਰ ਜਾਲੋਲੋਵ (ਉਜਬੇਕਿਸਤਾਨ) ਤੋਂ 0-5 ਨਾਲ ਹਾਰਕੇ ਕੁਆਰਟਰ ਫਾਇਨਲ ਤੋਂ ਬਾਹਰ ਹੋ ਗਏ।
ਇਹ ਵੀ ਪੜ੍ਹੋ: Friendship Day 'ਤੇ WhatsApp ਦੇ ਇਨ੍ਹਾਂ ਸਟਿੱਕਰਾਂ ਨਾਲ ਕਰੋ ਦੋਸਤਾਂ ਨੂੰ ਖੁਸ਼, ਇੰਝ ਕਰੋਂ ਯੂਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904