ਪੜਚੋਲ ਕਰੋ

Trials for players selection: ਖੇਡ ਵਿੰਗਾਂ ਵਿੱਚ ਖਿਡਾਰੀਆਂ ਦੇ ਦਾਖਲੇ ਲਈ ਟਰਾਇਲ 22 ਮਈ ਤੋਂ

ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗ (ਰੈਜੀਡੈਂਸ਼ਲ) ਦੇ ਟਰਾਇਲਾਂ ਤਹਿਤ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਅਥਲੈਟਿਕਸ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ, ਤੈਰਾਕੀ...

Trials for players selection: ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2023-24 ਸੈਸ਼ਨ ਦੌਰਾਨ ਸੂਬੇ ਦੇ ਸਪੋਰਟਸ ਵਿੰਗ (ਰੈਜੀਡੈਂਸ਼ਲ), ਸਪੋਰਟਸ ਵਿੰਗ ਸਕੂਲ (ਰੈਜੀਡੈਂਸ਼ਲ/ਡੇ-ਸਕਾਲਰ) ਤੇ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਖਿਡਾਰੀਆਂ/ਖਿਡਾਰਨਾਂ ਦੇ ਦਾਖਲੇ ਲਈ 22 ਤੋਂ 25 ਮਈ 2023 ਤੱਕ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗ (ਰੈਜੀਡੈਂਸ਼ਲ) ਦੇ ਟਰਾਇਲਾਂ ਤਹਿਤ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਅਥਲੈਟਿਕਸ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ, ਤੈਰਾਕੀ, ਫੁੱਟਬਾਲ ਤੇ ਵਾਲੀਬਾਲ (ਉਮਰ ਵਰਗ 17 ਤੇ 19 ਲੜਕੇ) ਲਈ ਟਰਾਇਲ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿਖੇ 22 ਤੇ 23 ਮਈ ਅਤੇ ਲਾਜਵੰਤੀ ਆਊਟਡੋਰ ਸਟੇਡੀਅਮ, ਹੁਸ਼ਿਆਰਪੁਰ ਵਿੱਚ ਬਾਸਕਟਬਾਲ, ਕਬੱਡੀ, ਵਾਲੀਬਾਲ, ਬਾਕਸਿੰਗ, ਜੂਡੋ, ਅਥਲੈਟਿਕਸ ਤੇ ਤੈਰਾਕੀ (ਉਮਰ ਵਰਗ 14ਅਤੇ 17 ਲੜਕੀਆਂ) ਲਈ ਟਰਾਇਲ ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ ਵਿਖੇ 24 ਤੇ 25 ਮਈ ਨੂੰ ਟਰਾਇਲ ਹੋਣਗੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਵੱਖ-ਵੱਖ ਜਿਲ੍ਹਿਆਂ ਵਿੱਚ ਸਪੋਰਟਸ ਵਿੰਗ ਸਕੂਲ (ਲੜਕੇ-ਲੜਕੀਆਂ) (ਰੈਜੀਡੈਂਸ਼ਲ/ਡੇ-ਸਕਾਲਰ) ਸਥਾਪਤ ਕਰਨ ਲਈ ਸਾਰੇ ਜਿਲਿਆਂ ਦੇ ਅੰਡਰ 14,17 ਤੇ 19 ਵਿੱਚ 24 ਤੇ 25 ਮਈ ਨੂੰ ਟਰਾਇਲ ਹੋਣਗੇ। ਇਸ ਸਬੰਧੀ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਵਾਲੀਬਾਲ, ਜੂਡੋ, ਤੈਰਾਕੀ, ਫੁਟਬਾਲ, ਅਥਲੈਟਿਕਸ, ਬਾਕਸਿੰਗ, ਹੈਂਡਬਾਲ, ਕਬੱਡੀ ਤੇ ਕੁਸ਼ਤੀ ਲਈ ਟਰਾਇਲ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ, ਬਠਿੰਡਾ ਵਿੱਚ ਬਾਸਕਟਬਾਲ, ਕੁਸ਼ਤੀ, ਅਥਲੈਟਿਕਸ, ਜਿਮਨਾਸਟਿਕਸ, ਹਾਕੀ, ਬਾਕਸਿੰਗ, ਫੁੱਟਬਾਲ, ਪਾਵਰ ਲਿਫਟਿੰਗ, ਵਾਲੀਬਾਲ, ਜੂਡੋ, ਕਬੱਡੀ ਤੇ ਸਾਈਕਲਿੰਗ ਲਈ ਟਰਾਇਲ ਸਪੋਰਟਸ ਸਟੇਡੀਅਮ ਬਠਿੰਡਾ, ਬਰਨਾਲਾ ਵਿੱਚ ਅਥਲੈਟਿਕਸ, ਟੇਬਲ ਟੈਨਿਸ, ਵੇਟਲਿਫਟਿੰਗ, ਕਿੱਕ ਬਾਕਸਿੰਗ ਤੇ ਕਬੱਡੀ ਲਈ ਟਰਾਇਲ ਸਪੋਰਟਸ ਸਟੇਡੀਅਮ, ਬਰਨਾਲਾ, ਫਰੀਦਕੋਟ ਵਿੱਚ ਵਾਲੀਬਾਲ, ਕੁਸ਼ਤੀ, ਹੈਂਡਬਾਲ, ਕਬੱਡੀ, ਹਾਕੀ, ਸ਼ੂਟਿੰਗ, ਤੈਰਾਕੀ ਤੇ ਬਾਸਕਟਬਾਲ ਲਈ ਟਰਾਇਲ ਨਹਿਰੂ ਸਟੇਡੀਅਮ ਫਰੀਦਕੋਟ, ਫਾਜ਼ਿਲਕਾ ਵਿੱਚ ਹੈਂਡਬਾਲ, ਕੁਸ਼ਤੀ,ਆਰਚਰੀ, ਬੈਡਮਿੰਟਨ ਲਈ ਟਰਾਇਲ ਸਪੋਰਟਸ ਸਟੇਡੀਅਮਜਲਾਲਾਬਾਦ, ਫਿਰੋਜ਼ਪੁਰ  ਵਿੱਚ ਕਬੱਡੀ, ਹੈਂਡਬਾਲ, ਤੈਰਾਕੀ, ਕੁਸ਼ਤੀ, ਕਿੱਕ ਬਾਕਸਿੰਗ, ਹਾਕੀ ਤੇ ਬਾਸਕਟਬਾਲ ਲਈ ਟਰਾਇਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ ਵਿੱਚ ਅਥਲੈਟਿਕਸ, ਬਾਸਕਟਬਾਲ, ਫੁੱਟਬਾਲ, ਹੈਂਡਬਾਲ, ਹਾਕੀ , ਕੁਸ਼ਤੀ ਵਾਲੀਬਾਲ, ਖੋਹ-ਖੋਹ, ਕਬੱਡੀ, ਫੈਂਸਿੰਗ ਤੇ ਬਾਕਸਿੰਗ ਲਈ ਟਰਾਇਲ ਬਾਬਾ ਬੰਦਾ ਸਿੰਘ ਬਹਾਦਰ, ਇੰਜਨੀਅਰ ਕਾਲਜ, ਸਪੋਰਟਸ ਸਟੇਡੀਅਮ ਫਤਹਿਗੜ੍ਹ ਸਾਹਿਬ, ਗੁਰਦਾਸਪੁਰ ਵਿੱਚ ਜੂਡੋ, ਹਾਕੀ, ਫੁੱਟਬਾਲ, ਅਥਲੈਟਿਕਸ, ਜਿਮਨਾਸਟਿਕਸ, ਬੈਡਮਿੰਟਨ, ਵੇਟ ਲਿਫਟਿੰਗ ਤੇ ਕੁਸ਼ਤੀ ਲਈ ਟਰਾਇਲ ਸਪੋਰਟਸ ਸਟੇਡੀਅਮਗੁਰਦਾਸਪੁਰ, ਹੁਸ਼ਿਆਰਪੁਰ ਵਿੱਚ ਵੇਟਲਿਫਟਿੰਗ,ਵਾਲੀਬਾਲ, ਖੋਹ-ਖੋਹ, ਅਥਲੈਟਿਕਸ, ਬਾਸਕਟਬਾਲ, ਬਾਕਸਿੰਗ, ਫੁੱਟਬਾਲ, ਜੂਡੋ, ਕੁਸ਼ਤੀ, ਹਾਕੀ, ਹੈਂਡਬਾਲ ਤੇ ਤੈਰਾਕੀ ਲਈ ਟਰਾਇਲ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ, ਜਲੰਧਰ ਵਿੱਚ ਹਾਕੀ,ਵਾਲੀਬਾਲ, ਬਾਸਕਟਬਾਲ, ਹੈਂਡਬਾਲ, ਤੈਰਾਕੀ, ਫੁੱਟਬਾਲ,  ਜਿਮਨਾਸਟਿਕਸ, ਵਾਲੀਬਾਲ, ਕੁਸ਼ਤੀ, ਅਥਲੈਟਿਕਸ, ਫੁੱਟਬਾਲ, ਜੂਡੋ, ਬਾਕਸਿੰਗ ਤੇਟੇਬਲ ਟੈਨਿਸ ਲਈ ਟਰਾਇਲ ਸਟੇਟ ਸਕੂਲ ਆਫ ਸਪੋਰਟਸ, ਹੰਸ ਰਾਜ ਸਟੇਡੀਅਮ ਤੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਹੋਣਗੇ।

ਇਸੇ ਤਰ੍ਹਾਂ ਕਪੂਰਥਲਾ ਵਿੱਚ ਫੁੱਟਬਾਲ, ਬਾਸਕਟਬਾਲ, ਅਥਲੈਟਿਕਸ, ਕਬੱਡੀ, ਕੁਸ਼ਤੀ ਤੇ ਬਾਕਸਿੰਗ ਲਈ ਗੁਰੂ ਨਾਨਕ ਸਟੇਡੀਅਮ ਕਪੂਰਥਲਾ, ਸ਼੍ਰੀ ਮੁਕਤਸਰ ਸਾਹਿਬ ਵਿੱਚ ਬਾਕਸਿੰਗ, ਹਾਕੀ, ਜਿਮਨਾਸਟਿਕਸ, ਬਾਸਕਟਬਾਲ, ਕੁਸ਼ਤੀ, ਖੋ-ਖੋ ਤੇ ਹੈਂਡਬਾਲ ਲਈ ਟਰਾਇਲ ਸਪੋਰਟਸ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ, ਮਾਨਸਾ ਵਿੱਚ ਅਥਲੈਟਿਕਸ, ਫੁੱਟਬਾਲ, ਜੂਡੋ, ਕੁਸ਼ਤੀ ਤੇ ਹੈਂਡਬਾਲ ਲਈ ਟਰਾਇਲ ਨਹਿਰੂ ਸਟੇਡੀਅਮ ਮਾਨਸਾ, ਮੋਗਾ ਵਿੱਚ ਫੁੱਟਬਾਲ, ਕਬੱਡੀ ਤੇ ਅਥਲੈਟਿਕਸ ਲਈ ਟਰਾਇਲ ਗੁਰੂ ਨਾਨਕ ਕਾਲਜ ਮੋਗਾ, ਮਲੇਰਕੋਟਲਾ ਵਿੱਚ ਬਾਕਸਿੰਗ, ਫੁੱਟਬਾਲ, ਜੂਡੋ, ਕ੍ਰਿਕਟ, ਹਾਕੀ, ਵਾਲੀਬਾਲ ਤੇ ਬੈਡਮਿੰਟਨ ਲਈ ਟਰਾਇਲ ਡਾ.ਜ਼ਾਕਿਰ ਹੁਸੈਨ, ਸਟੇਡੀਅਮ ਮਲੇਰਕੋਟਲਾ, ਲੁਧਿਆਣਾ ਵਿੱਚ ਅਥਲੈਟਿਕਸ, ਬਾਕਸਿੰਗ, ਸਾਈਕਲਿੰਗ, ਫੁੱਟਬਾਲ, ਜਿਮਨਾਸਟਿਕ, ਹਾਕੀ, ਹੈਂਡਬਾਲ, ਜੂਡੋ, ਪਾਵਰ ਲਿਫਟਿੰਗ, ਸਾਫਟਬਾਲ,ਵਾਲੀਬਾਲ, ਵੇਟ ਲਿਫਟਿੰਗ, ਕੁਸ਼ਤੀ, ਸ਼ੂਟਿੰਗ ਤੇ ਖੋ-ਖੋ ਲਈ ਟਰਾਇਲ ਗੁਰੂ ਨਾਨਕ ਸਟੇਡੀਅਮ, ਹਾਕੀ ਸਟੇਡੀਅਮ, ਪੀ.ਏ.ਯੂ.ਅਤੇ ਸਾਈਕਲਿੰਗ ਵੈਲੋਡਰੌਮ, ਪੀ.ਏ.ਯੂ., ਲੁਧਿਆਣਾ ਵਿਖੇ ਹੋਣਗੇ।

ਇਸੇ ਤਰ੍ਹਾਂ ਐਸ.ਏ.ਐਸ. ਨਗਰ ਵਿੱਚ ਅਥਲੈਟਿਕਸ, ਬੈਡਮਿੰਟਨ, ਤੈਰਾਕੀ, ਹੈਂਡਬਾਲ, ਫੁੱਟਬਾਲ ਤੇ ਵਾਲੀਬਾਲ ਲਈ ਟਰਾਇਲ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ-78, ਐਸ.ਏ.ਐਸ.ਨਗਰ, ਸ਼ਹੀਦ ਭਗਤ ਸਿੰਘ ਨਗਰ ਵਿੱਚ ਅਥਲੈਟਿਕਸ, ਕਬੱਡੀ, ਫੁੱਟਬਾਲ, ਵੇਟਲਿਫਟਿੰਗ, ਕੁਸ਼ਤੀ, ਬੈਡਮਿੰਟਨ, ਕਬੱਡੀ, ਹੈਂਡਬਾਲ, ਵਾਲੀਬਾਲ ਤੇ ਜੂਡੋ ਲਈ ਟਰਾਇਲ ਆਈ.ਟੀ.ਆਈ. ਸਪੋਰਟਸ ਸਟੇਡੀਅਮ ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ ਵਿੱਚ ਅਥਲੈਟਿਕਸ, ਟੇਬਲ ਟੈਨਿਸ, ਵੇਟਲਿਫਟਿੰਗ, ਜਿਮਨਾਸਟਿਕ, ਫੁੱਟਬਾਲ, ਕਬੱਡੀ, ਬਾਸਕਟਬਾਲ, ਹਾਕੀ, ਖੋ-ਖੋ, ਵਾਲੀਬਾਲ, ਬਾਕਸਿੰਗ, ਜੂਡੋ, ਹੈਂਡਬਾਲ, ਤੈਰਾਕੀ, ਕੁਸ਼ਤੀ ਤੇ ਬੈਡਮਿੰਟਨ ਲਈ ਟਰਾਇਲ ਰਾਜਾ ਭਲਿੰਦਰਾ ਸਪੋਰਟਸ ਕੰਪਲੈਕਸ, (ਪੋਲੋ ਗਰਾਊਂਡ) ਪਟਿਆਲਾ, ਪਠਾਨਕੋਟ ਵਿੱਚ ਅਥਲੈਟਿਕਸ, ਕੁਸ਼ਤੀ, ਫੁੱਟਬਾਲ, ਤੈਰਾਕੀ ਤੇ ਹੈਂਡਬਾਲ ਲਈ ਟਰਾਇਲ ਮਲਟੀਪਰਪਜ਼ ਸਪੋਰਟਸ ਸਟੇਡੀਅਮ ਪਠਾਨਕੋਟ, ਰੂਪਨਗਰ ਵਿੱਚ ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਫੁੱਟਬਾਲ, ਹਾਕੀ, ਕੈਕਿੰਗ, ਕੈਨੋਇੰਗ, ਕਬੱਡੀ ਤੇ ਕੁਸ਼ਤੀ ਲਈ ਟਰਾਇਲ ਨਹਿਰੂ ਸਟਡੀਅਮ ਰੂਪਨਗਰ, ਸੰਗਰੂਰ ਵਿੱਚ ਅਥਲੈਟਿਕਸ, ਬਾਸਕਟਬਾਲ, ਬਾਕਸਿੰਗ, ਬੈਡਮਿੰਟਨ, ਫੁੱਟਬਾਲ, ਹੈਂਡਬਾਲ, ਹਾਕੀ, ਜਿਮਨਾਸਟਿਕਸ, ਕਿੱਕ ਬਾਕਸਿੰਗ, ਖੋ-ਖੋ, ਰੋਲਰ ਸਕੇਟਿੰਗ, ਵਾਲੀਬਾਲ ਤੇ ਵੇਟ ਲਿਫਟਿੰਗ ਲਈ ਟਰਾਇਲ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਅਤੇ ਤਰਨਤਾਰਨ ਵਿੱਚ ਅਥਲੈਟਿਕਸ, ਬਾਕਸਿੰਗ, ਫੈਨਸਿੰਗ, ਫੁੱਟਬਾਲ, ਕੁਸ਼ਤੀ, ਕਬੱਡੀ, ਜੂਡੋ ਤੇ ਹਾਕੀ ਲਈ ਟਰਾਇਲ ਸਪੋਰਟਸ ਸਟੇਡੀਅਮ ਤਰਨਤਾਰਨ ਵਿਖੇ ਹੋਣਗੇ।

ਦਾਖਲੇ ਲਈ ਖਿਡਾਰੀਆਂ ਦੀ ਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-14 ਲਈ ਜਨਮ 1-1-2010, ਅੰਡਰ-17 ਲਈ ਜਨਮ 1-1-2007 ਅਤੇ ਅੰਡਰ-19 ਲਈ ਜਨਮ 1-1-2005 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਸਪੋਰਟਸ ਸਕੂਲ ਜਲੰਧਰ ਲਈ ਖਿਡਾਰੀ ਵੱਲੋਂ ਜਿਲ੍ਹਾ ਪੱਧਰ/ਰਾਜ ਪੱਧਰ ਮੁਕਾਬਲੇ ਵਿੱਚ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਰਾਸ਼ਟਰੀ ਪੱਧਰ ਉਤੇ ਹਿੱਸਾ ਲਿਆ ਹੋਵੇ। ਵੱਖ-ਵੱਖ ਜਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਸਪੋਰਟਸ ਵਿੰਗਾਂ ਲਈ ਖਿਡਾਰੀ ਵੱਲੋਂ ਜਿਲ੍ਹਾ ਪੱਧਰ ਮਾਕਬਲੇ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋਂ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਰਾਜ ਪੱਧਰ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਉਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਸਟੇਟ ਸਪੋਰਟਸ ਸਕੂਲ, ਜਲੰਧਰ ਦੇ ਟਰਾਇਲਾਂ ਵਿੱਚ ਸਾਰੇ ਜਿਲ੍ਹਿਆਂ ਦੇ ਖਿਡਾਰੀ ਭਾਗ ਲੈ ਸਕਦੇ ਹਨ। ਜਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣ ਸਪੋਰਟਸ ਵਿੰਗਾਂ ਦੇ ਟਰਾਇਲਾਂ ਵਿੱਚ ਖਿਡਾਰੀ ਆਪਣੇ-ਆਪਣੇ ਜ਼ਿਲ੍ਹੇ ਵਿੱਚ ਹੋ ਰਹੇ ਟਰਾਇਲਾਂ ਵਿੱਚ ਭਾਗ ਲੈਣਗੇ। ਯੋਗ ਖਿਡਾਰੀ ਸਬੰਧਤ ਦਿਨ ਟਰਾਇਲ ਸਥਾਨ ਉੱਤੇ ਸਵੇਰੇ 8:00 ਵਜੇ ਰਜਿਸਟ੍ਰੇਸ਼ਨ ਲਈ ਸਬੰਧਤ ਜਿਲ੍ਹਾ ਸਪੋਰਟਸ ਅਫਸਰਾਂ ਨੂੰ ਰਿਪੋਰਟ ਕਰਨ। ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਆਉਣ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Advertisement
ABP Premium

ਵੀਡੀਓਜ਼

Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp SanjhaMC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Embed widget