Vinesh Phogat: ਵਿਨੇਸ਼ ਫੋਗਾਟ ਤੋਂ ਮੈਡਲ ਜਿੱਤਣ ਦਾ ਹਾਲੇ ਵੀ ਇੱਕ ਮੌਕਾ ਬਚਿਆ, ਅੱਜ ਹੋ ਜਾਵੇਗਾ ਸਾਫ਼ ਕਿ ਚਾਂਦੀ ਦਾ ਤਗਮਾ ਮਿਲੇ ਜਾਂ ਨਹੀਂ
Vinesh Phogat: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਬੀਤੇ ਦਿਨ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਕਿਉਂਕਿ ਉਹਨਾਂ ਦਾ ਭਾਰ 100 ਗ੍ਰਾਮ ਵੱਧ ਗਿਆ ਸੀ। 50 ਕਿਲੋਗ੍ਰਾਮ ਭਾਰ ਵਰਗ ਦੇ ਫਾਇਨਲ ਮੁਕਾਬਲੇ ਤੋਂ ਪਹਿਲਾਂ...
Vinesh Phogat: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਬੀਤੇ ਦਿਨ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਕਿਉਂਕਿ ਉਹਨਾਂ ਦਾ ਭਾਰ 100 ਗ੍ਰਾਮ ਵੱਧ ਗਿਆ ਸੀ। 50 ਕਿਲੋਗ੍ਰਾਮ ਭਾਰ ਵਰਗ ਦੇ ਫਾਇਨਲ ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਦਾ ਭਾਰ 100 ਗ੍ਰਾਮ ਜ਼ਿਆਦਾ ਆ ਗਿਆ ਸੀ। ਜਿਸ ਕਰਕੇ ਵਿਨੇਸ਼ ਨੂੰ ਓਲੰਪਿਕ ਤੋਂ ਹੀ ਅਯੋਗ ਕਰਾਰ ਦਿੱਤਾ ਗਿਆ।
ਹੁਣ ਸਾਰਿਆਂ ਦੀ ਜ਼ੁਬਾਨ 'ਤੇ ਇਹੀ ਸਵਾਲ ਹੈ ਕਿ ਘੱਟੋ ਘੱਟ ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਤਗਮਾ ਤਾਂ ਦਿੱਤਾ ਜਾਵੇ। ਇਸ ਵਿਚਾਲੇ ਹਾਲੇ ਵੀ ਵਿਨੇਸ਼ ਫੋਗਾਟ ਨੂੰ ਲੈ ਕੇ ਇੱਕ ਉਮੀਦ ਬਚੀ ਹੋਈ ਹੈ ਕਿ ਉਹਨਾਂ ਨੂੰ ਇੱਕ ਤਗਮਾ ਮਿਲ ਸਕਦਾ ਹੈ।
ਦਰਸਅਲ ਵਿਨੇਸ਼ ਫੋਗਾਟ ਨੇ ਬੁੱਧਵਾਰ ਰਾਤ ਨੂੰ ਆਪਣੀ ਅਯੋਗਤਾ ਵਿਰੁੱਧ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ Court of Arbitration for Sports ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਂਝੇ ਤੌਰ 'ਤੇ ਚਾਂਦੀ ਦਾ ਤਮਗਾ ਦਿੱਤਾ ਜਾਵੇ। ਵਿਨੇਸ਼ ਨੇ ਪਹਿਲਾਂ ਫਾਈਨਲ ਖੇਡਣ ਦੀ ਮੰਗ ਵੀ ਕੀਤੀ ਸੀ। ਫਿਰ ਉਨ੍ਹਾਂ ਨੇ ਆਪਣੀ ਅਪੀਲ ਬਦਲ ਦਿੱਤੀ ਅਤੇ ਹੁਣ ਚਾਂਦੀ ਦੇਣ ਦੀ ਮੰਗ ਕੀਤੀ।
ਖੋਡ ਅਦਾਲਤ ਵਿਨੇਸ਼ ਦੀ ਦਲੀਲ 'ਤੇ ਅੱਜ ਆਪਣਾ ਫੈਸਲਾ ਸੁਣਾ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਕੋਰਟ ਚਾਂਦੀ ਦਾ ਤਗਮਾ ਦੇਣ ਦਾ ਫੈਸਲਾ ਸੁਣਾਉਂਦੀ ਹੈ ਜਾਂ ਨਹੀਂ। ਪਰ ਸਭ ਨੂੰ ਹੁਣ ਉਮੀਦਾਂ ਖੇਡ ਅਦਾਤਲ 'ਤੇ ਹਨ।
ਓਧਰ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੁਪਨਾ ਅਤੇ ਉਨ੍ਹਾਂ ਦਾ ਹੌਂਸਲਾ ਟੁੱਟ ਗਿਆ ਹੈ। ਉਨ੍ਹਾਂ ਕੋਲ ਹੁਣ ਬਹੁਤੀ ਤਾਕਤ ਨਹੀਂ ਬਚੀ ਹੈ। ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਕਾਫੀ ਪਰੇਸ਼ਾਨ ਸੀ। 50 ਕਿਲੋਗ੍ਰਾਮ ਭਾਰ ਵਰਗ ਦੇ ਫਾਇਨਲ ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਦਾ ਭਾਰ 100 ਗ੍ਰਾਮ ਜ਼ਿਆਦਾ ਆ ਗਿਆ ਸੀ। ਸੰਨਿਆਸ ਸਬੰਧੀ ਵਿਨੇਸ਼ ਫੋਗਾਟ ਨੇ ਐਕਸ 'ਤੇ ਲਿਖਿਆ, "ਮਾਂ, ਕੁਸ਼ਤੀ ਮੇਰੇ ਸਾਹਮਣੇ ਜਿੱਤ ਗਈ, ਮੈਂ ਹਾਰ ਗਈ, ਮਾਫ ਕਰਿਓ ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਕੁੱਝ ਟੁੱਟ ਗਿਆ। ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਮੈਂ ਤੁਹਾਡੀ ਸਾਰਿਆਂ ਦੀ ਹਮੇਸ਼ਾ ਰਿਣੀ ਰਹਾਂਗੀ, ਮੁਆਫ ਕਰਨਾ।"