ਪੜਚੋਲ ਕਰੋ
Advertisement
Wisden Playing Eleven: WTC ਫਾਈਨਲ ਤੋਂ ਪਹਿਲਾਂ ਵਿਰਾਟ ਲਈ ਵੱਡੀ ਖੁਸ਼ਖਬਰੀ
ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਈ ਚੰਗੀ ਖ਼ਬਰ ਆਈ ਹੈ। ਕ੍ਰਿਕਟ ਦੀ ਬਾਈਬਲ ਵਜੋਂ ਜਾਣੇ ਜਾਂਦੀ ਵਿਜ਼ਡਨ ਨੇ ਕੋਹਲੀ ਨੂੰ ਮੌਜੂਦਾ ਆਲ-ਫਾਰਮੈਟ ਪਲੇਇੰਗ ਇਲੈਵਨ ਦਾ ਕਪਤਾਨ ਘੋਸ਼ਿਤ ਕੀਤਾ ਹੈ। ਵਿਜ਼ਡਨ ਵੱਲੋਂ ਚੁਣੀ ਗਈ ਇਸ ਟੀਮ ਵਿੱਚ ਕੋਹਲੀ ਸਮੇਤ ਚਾਰ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ।
Wisden All Format Playing Eleven: ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਈ ਚੰਗੀ ਖ਼ਬਰ ਆਈ ਹੈ। ਕ੍ਰਿਕਟ ਦੀ ਬਾਈਬਲ ਵਜੋਂ ਜਾਣੇ ਜਾਂਦੀ ਵਿਜ਼ਡਨ ਨੇ ਕੋਹਲੀ ਨੂੰ ਮੌਜੂਦਾ ਆਲ-ਫਾਰਮੈਟ ਪਲੇਇੰਗ ਇਲੈਵਨ ਦਾ ਕਪਤਾਨ ਘੋਸ਼ਿਤ ਕੀਤਾ ਹੈ। ਵਿਜ਼ਡਨ ਵੱਲੋਂ ਚੁਣੀ ਗਈ ਇਸ ਟੀਮ ਵਿੱਚ ਕੋਹਲੀ ਸਮੇਤ ਚਾਰ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ।
ਵਿਜ਼ਡਨ ਦੀ ਆਲ ਫਾਰਮੈਟ ਪਲੇਇੰਗ ਇਲੈਵਨ ਵਿੱਚ ਭਾਰਤੀ ਖਿਡਾਰੀਆਂ ਦਾ ਦਬਦਬਾ ਰਿਹਾ ਹੈ। ਇਸ ਟੀਮ ਵਿੱਚ ਕਪਤਾਨ ਕੋਹਲੀ ਤੋਂ ਇਲਾਵਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਆਲਰਾਊਂਡਰ ਰਵਿੰਦਰ ਜਡੇਜਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸ਼ਾਮਲ ਕੀਤਾ ਗਿਆ ਹੈ।
ਦੱਸ ਦੇਈਏ ਕਿ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਡਬਲਯੂਟੀਸੀ ਦਾ ਫਾਈਨਲ ਮੈਚ ਸ਼ੁੱਕਰਵਾਰ ਤੋਂ ਸਾਊਥੈਂਪਟਨ ਦੇ ਏਜੇਸ ਬਾਉਲ ਵਿੱਚ ਖੇਡਿਆ ਜਾਣਾ ਹੈ। ਟੀਮ ਇੰਡੀਆ ਵਿਰਾਟ ਦੀ ਕਪਤਾਨੀ ਹੇਠ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਦਿਖਾਈ ਦੇ ਰਹੀ ਹੈ।
ਇੰਗਲੈਂਡ ਦੇ ਤਿੰਨ ਤੇ ਨਿਊਜ਼ੀਲੈਂਡ ਦੇ ਦੋ ਖਿਡਾਰੀਆਂ ਨੂੰ ਮਿਲੀ ਥਾਂ
ਵਿਜ਼ਡਨ ਦੀ ਆਲ ਫਾਰਮੈਟ ਪਲੇਅ ਇਲੈਵਨ ਵਿੱਚ ਇੰਗਲੈਂਡ ਦੇ ਤਿੰਨ ਤੇ ਨਿਊਜ਼ੀਲੈਂਡ ਦੇ ਦੋ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ, ਆਲਰਾਊਂਡਰ ਬੇਨ ਸਟੋਕਸ ਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਇੰਗਲੈਂਡ ਦੀ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਜ਼ਡਨ ਨੇ ਕਪਤਾਨ ਕੇਨ ਵਿਲੀਅਮਸਨ ਤੇ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਨੂੰ ਨਿਊਜ਼ੀਲੈਂਡ ਨੇ ਆਪਣੀ ਟੀਮ ਵਿੱਚ ਰੱਖਿਆ ਹੈ।
ਇਸ ਸੂਚੀ ਵਿੱਚ ਆਸਟਰੇਲੀਆ ਦੇ ਸਿਰਫ ਇੱਕ ਖਿਡਾਰੀ ਨੂੰ ਜਗ੍ਹਾ ਦਿੱਤੀ ਗਈ ਹੈ। ਵਿਜ਼ਡਨ ਨੇ ਟੀਮ ਦੇ ਓਪਨਰ ਡੇਵਿਡ ਵਾਰਨਰ ਨੂੰ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਵਿਜ਼ਡਨ ਨੇ ਇਸ ਟੀਮ ਵਿੱਚ ਅਫਗਾਨਿਸਤਾਨ ਦੇ ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਨੂੰ ਵੀ ਜਗ੍ਹਾ ਦਿੱਤੀ ਹੈ।
ਇਹ ਹੈ ਵਿਜ਼ਡਨ ਦੀ ਆਲ ਫੌਰਮੈਟ ਪਲੇਇੰਗ ਇਲੈਵਨ
ਵਿਰਾਟ ਕੋਹਲੀ (ਕਪਤਾਨ), ਡੇਵਿਡ ਵਾਰਨਰ, ਰੋਹਿਤ ਸ਼ਰਮਾ, ਕੇਨ ਵਿਲੀਅਮਸਨ, ਬੇਨ ਸਟੋਕਸ, ਜੋਸ ਬਟਲਰ, ਰਵਿੰਦਰ ਜਡੇਜਾ, ਰਾਸ਼ਿਦ ਖਾਨ, ਜੋਫਰਾ ਆਰਚਰ, ਟਰੈਂਟ ਬੋਲਟ, ਜਸਪ੍ਰੀਤ ਬੁਮਰਾਹ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement