World Cup 2023: ਵਰਲਡ ਕੱਪ 2023 ਨੇ ਤੋੜੇ ਸਾਰੇ ਬਰੌਡਕਾਸਟ ਤੇ ਡਿਜੀਟਲ ਰਿਕਾਰਡ, ਇੱਕ ਲੱਖ ਕਰੋੜ ਲਾਈਵ ਮਿੰਟ ਦਾ ਅੰਕੜਾ ਹੋਇਆ ਪਾਰ
ਵਿਸ਼ਵ ਕੱਪ 2023 ਨੂੰ ਇੱਕ ਲੱਖ ਕਰੋੜ ਤੋਂ ਵੱਧ ਲਾਈਵ ਮਿੰਟ ਮਿਲੇ। ਇਸ ਤੋਂ ਪਹਿਲਾਂ ਕਿਸੇ ਵੀ ਆਈਸੀਸੀ ਈਵੈਂਟ ਨੇ ਇੰਨੇ ਵਿਊਜ਼ ਦੇ ਅੰਕੜੇ ਨੂੰ ਨਹੀਂ ਛੂਹਿਆ ਸੀ।
WC 2023 Minutes Records: ਨਵੰਬਰ ਵਿੱਚ ਭਾਰਤ ਵਿੱਚ ਆਯੋਜਿਤ ਵਿਸ਼ਵ ਕੱਪ 2023, ਹੁਣ ਤੱਕ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ICC ਈਵੈਂਟ ਬਣ ਗਿਆ ਹੈ। ਇਸ ਵਿਸ਼ਵ ਕੱਪ ਨੇ ਪਿਛਲੇ ਸਾਰੇ ਆਈਸੀਸੀ ਮੁਕਾਬਲਿਆਂ ਦੇ ਪ੍ਰਸਾਰਣ ਅਤੇ ਡਿਜੀਟਲ ਰਿਕਾਰਡ ਤੋੜ ਦਿੱਤੇ ਹਨ। ਇੱਥੇ ਇੱਕ ਵੱਡਾ ਰਿਕਾਰਡ ਵੀ ਬਣਿਆ ਹੈ। ਕਿਸੇ ਵੀ ਆਈਸੀਸੀ ਟੂਰਨਾਮੈਂਟ ਵਿੱਚ ਪਹਿਲੀ ਵਾਰ ਇੱਕ ਟ੍ਰਿਲੀਅਨ ਲਾਈਵ ਮਿੰਟ ਦਾ ਅੰਕੜਾ ਪਾਰ ਕੀਤਾ ਗਿਆ ਹੈ। ਯਾਨੀ ਕੁੱਲ ਦਰਸ਼ਕਾਂ ਦੁਆਰਾ ਦੇਖੇ ਗਏ ਲਾਈਵ ਮਿੰਟਾਂ ਦੀ ਗਿਣਤੀ ਇੱਕ ਲੱਖ ਕਰੋੜ ਮਿੰਟਾਂ ਨੂੰ ਪਾਰ ਕਰ ਗਈ ਹੈ।
ਇਹ 2011 ਵਿੱਚ ਭਾਰਤ ਵਿੱਚ ਹੋਏ ਕ੍ਰਿਕਟ ਵਿਸ਼ਵ ਕੱਪ ਨਾਲੋਂ 38% ਵੱਧ ਸੀ। ਇੰਗਲੈਂਡ ਵਿੱਚ ਹੋਏ ਪਿਛਲੇ ਵਿਸ਼ਵ ਕੱਪ 2019 ਦੇ ਮੁਕਾਬਲੇ ਇਸ ਵਾਰ ਵੀ 17% ਦਰਸ਼ਕ ਮਿਲੇ ਹਨ। ਇਕੱਲੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਫਾਈਨਲ ਮੈਚ ਨੂੰ ਕੁੱਲ 87.6 ਬਿਲੀਅਨ ਲਾਈਵ ਮਿੰਟ ਮਿਲੇ। ਇਹ 2011 ਦੇ ਵਿਸ਼ਵ ਕੱਪ ਫਾਈਨਲ ਨਾਲੋਂ 46% ਵੱਧ ਸੀ।
ਭਾਰਤੀ ਦਰਸ਼ਕਾਂ ਨੇ ਇੱਥੇ ਸਭ ਤੋਂ ਵੱਧ ਯੋਗਦਾਨ ਪਾਇਆ। ਭਾਰਤੀਆਂ ਨੇ ਇਕੱਲੇ Disney+Hotstar 'ਤੇ 422 ਬਿਲੀਅਨ ਮਿੰਟ ਬਿਤਾਏ। ਇਹ ਵੀ 2011 ਦੇ ਮੁਕਾਬਲੇ 54% ਵੱਧ ਸੀ। ਇਸ ਨੂੰ 2019 ਦੇ ਮੁਕਾਬਲੇ 9% ਜ਼ਿਆਦਾ ਮਿੰਟ ਵੀ ਮਿਲੇ ਹਨ।
The ICC Men’s Cricket World Cup 2023 in India is the biggest-ever ICC event, smashing records in both Broadcast and Digital 💥#CWC23 | Details 👇https://t.co/E148DQbQoE
— ICC (@ICC) December 27, 2023
ਵਿਸ਼ਵ ਕੱਪ ਫਾਈਨਲ ਨੂੰ ਸਭ ਤੋਂ ਵੱਧ ਦਰਸ਼ਕ ਮਿਲੇ
ਡਿਜ਼ਨੀ + ਹੌਟਸਟਾਰ ਨੇ ਇਸ ਵਿਸ਼ਵ ਕੱਪ ਨੂੰ ਮੁਫਤ ਵਿੱਚ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਸੀ। ਯਾਨੀ ਵਿਸ਼ਵ ਕੱਪ ਮੈਚ ਦੇਖਣ ਲਈ ਕੋਈ ਸਬਸਕ੍ਰਿਪਸ਼ਨ ਚਾਰਜ ਨਹੀਂ ਸੀ। ਇਸ ਵਿਸ਼ਵ ਕੱਪ ਨੂੰ ਇੰਨੇ ਦਰਸ਼ਕ ਮਿਲਣ ਦਾ ਇਹ ਵੀ ਇੱਕ ਵੱਡਾ ਕਾਰਨ ਹੈ। ਕੁਝ ਮੈਚਾਂ ਵਿੱਚ ਤਾਂ ਇੱਕ ਸਮੇਂ ਲਾਈਵ ਦਰਸ਼ਕਾਂ ਦੇ ਨਵੇਂ ਰਿਕਾਰਡ ਵੀ ਬਣੇ।
ਭਾਰਤ-ਆਸਟ੍ਰੇਲੀਆ ਫਾਈਨਲ ਮੈਚ ਨੂੰ ਇੱਕ ਸਮੇਂ ਵਿੱਚ 59 ਮਿਲੀਅਨ ਦਰਸ਼ਕ ਮਿਲੇ। ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ਨੂੰ ਵੀ 53 ਮਿਲੀਅਨ ਦਰਸ਼ਕਾਂ ਨੇ ਇੱਕੋ ਸਮੇਂ ਦੇਖਿਆ। ਭਾਰਤ ਬਨਾਮ ਦੱਖਣੀ ਅਫਰੀਕਾ ਮੈਚ ਨੂੰ 44 ਮਿਲੀਅਨ ਦਰਸ਼ਕ, ਭਾਰਤ-ਨਿਊਜ਼ੀਲੈਂਡ ਗਰੁੱਪ ਮੈਚ ਨੂੰ 43 ਮਿਲੀਅਨ ਦਰਸ਼ਕ ਅਤੇ ਭਾਰਤ-ਪਾਕਿਸਤਾਨ ਮੈਚ ਨੂੰ 35 ਮਿਲੀਅਨ ਦਰਸ਼ਕ ਮਿਲੇ।