ਆਖਰ ਸਾਹਮਣੇ ਆਇਆ ਯੁਵਰਾਜ ਦਾ ਦਰਦ, ਭਾਰਤੀ ਕ੍ਰਿਕਟ ਦੀ ਦੱਸੀ ਅਸਲੀਅਤ
ਇੱਕ ਸਾਲ ਪਹਿਲਾਂ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਯੁਵਰਾਜ ਸਿੰਘ ਨੇ ਆਪਣਾ ਦਰਦ ਬਿਆਨ ਕੀਤਾ ਹੈ। ਯੁਵਰਾਜ ਦਾ ਕਹਿਣਾ ਹੈ ਕਿ ਬੋਰਡ ਨੇ ਉਨ੍ਹਾਂ ਦੇ ਨਾਲ ਕਰੀਅਰ ਦੇ ਅੰਤ ਦੌਰਾਨ ਗੈਰਪੇਸ਼ਵੇਰ ਵਤੀਰਾ ਕੀਤਾ।
ਨਵੀਂ ਦਿੱਲੀ: ਸਾਬਕਾ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਦੀ ਗਿਣਤੀ ਲਿਮਟਿਡ ਓਵਰਸ ਕ੍ਰਿਕਟ ਦੇ ਸਭ ਤੋਂ ਵੱਡੇ ਮੈਚ ਜੇਤੂਆਂ 'ਚ ਹੁੰਦੀ ਹੈ। ਯੁਵਰਾਜ ਸਿੰਘ ਨੇ ਬੱਲੇ ਤੇ ਗੇਂਦ ਨਾਲ ਕਮਾਲ ਦਿਖਾਉਂਦਿਆਂ ਭਾਰਤੀ ਟੀਮ ਨੂੰ ਪਹਿਲਾਂ 2007 ਦਾ 20-20 ਵਰਲਡ ਕੱਪ ਤੇ ਫਿਰ 2011 ਦਾ ਵਨਡੇਅ ਵਰਲਡ ਕੱਪ ਦਾ ਖਿਤਾਬ ਦਿਵਾਇਆ।
ਇੱਕ ਸਾਲ ਪਹਿਲਾਂ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਯੁਵਰਾਜ ਸਿੰਘ ਨੇ ਆਪਣਾ ਦਰਦ ਬਿਆਨ ਕੀਤਾ ਹੈ। ਯੁਵਰਾਜ ਦਾ ਕਹਿਣਾ ਹੈ ਕਿ ਬੋਰਡ ਨੇ ਉਨ੍ਹਾਂ ਦੇ ਨਾਲ ਕਰੀਅਰ ਦੇ ਅੰਤ ਦੌਰਾਨ ਗੈਰਪੇਸ਼ਵੇਰ ਵਤੀਰਾ ਕੀਤਾ।
59 ਐਪਸ ਬੈਨ ਕਰਨ ਮਗਰੋਂ 47 ਹੋਰ 'ਤੇ ਸ਼ਿਕੰਜਾ, PUBG 'ਤੇ ਵੀ ਪਾਬੰਦੀ ਦੀ ਤਿਆਰੀ
ਯੁਵਰਾਜ ਨੇ ਕੁਝ ਹੋਰ ਮਹਾਨ ਖਿਡਾਰੀਆਂ ਦੇ ਨਾਂਅ ਲਏ ਜਿੰਨ੍ਹਾਂ ਦਾ ਸ਼ਾਨਦਾਰ ਅੰਤਰ ਰਾਸ਼ਟਰੀ ਕਰੀਅਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਕਰੀਅਰ ਚੰਗਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ "ਮੈਨੂੰ ਲੱਗਦਾ ਮੇਰੇ ਕਰੀਅਰ ਦੇ ਅੰਤ 'ਚ ਮੇਰੇ ਨਾਲ ਜੋ ਵਤੀਰਾ ਕੀਤਾ ਗਿਆ ਉਹ ਸਹੀ ਨਹੀਂ ਸੀ ਪਰ ਜਦੋਂ ਮੈਂ ਕੁਝ ਹੋਰ ਮਹਾਨ ਖਿਡਾਰੀਆਂ ਜਿਵੇਂ ਹਰਭਜਨ ਸਿੰਘ, ਵਰੇਂਦਰ ਸਹਿਵਾਗ, ਜ਼ਹੀਰ ਖਾਨ ਨੂੰ ਦੇਖਦਾ ਹਾਂ ਕਿ ਉਨ੍ਹਾਂ ਨਾਲ ਵੀ ਚੰਗਾ ਵਤੀਰਾ ਨਹੀਂ ਹੋਇਆ ਤਾਂ ਸੋਚਦਾ ਕਿ ਇਹ ਭਾਰਤੀ ਕ੍ਰਿਕਟ ਦਾ ਹਿੱਸਾ ਹੈ।"
ਯਵਰਾਜ ਨੇ ਬੋਰਡ ਨੂੰ ਇਹ ਰਵੱਈਆ ਬਦਲਣ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ "ਜੋ ਭਾਰਤ ਲਈ ਏਨਾ ਲੰਮਾ ਸਮਾਂ ਖੇਡਦਾ ਹੈ, ਮੁਸ਼ਕਲ ਸਥਿਤੀ ਤੋਂ ਲੰਘਿਆ ਹੋਵੇ, ਤਹਾਨੂੰ ਉਸ ਨੂੰ ਨਿਸਚਿਤ ਤੌਰ 'ਤੇ ਸਨਮਾਨ ਦੇਣਾ ਚਾਹੀਦਾ ਹੈ।
ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਕਮਾਏ 7.5 ਹਜ਼ਾਰ ਕਰੋੜ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ