ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਕਮਾਏ 7.5 ਹਜ਼ਾਰ ਕਰੋੜ ਰੁਪਏ
ਨਿਊਯਾਰਕ ਟਾਇਮਜ਼ ਮੁਤਾਬਕ ਦੱਖਣੀ ਸੇਨ ਫ੍ਰਾਂਸਿਸਕੋ ਦੀ ਛੋਟੀ ਜਿਹੀ ਦਵਾਈ ਕੰਪਨੀ ਵਜਾਰਟ ਨੇ 26 ਜੂਨ ਨੂੰ ਐਲਾਨ ਕੀਤਾ ਸੀ ਕਿ ਜਿਸ ਕੋਰੋਨਾ ਵੈਕਸੀਨ 'ਤੇ ਉਹ ਕੰਮ ਕਰ ਰਹੀ ਹੈ, ਉਸ ਨੂੰ ਅਮਰੀਕੀ ਸਰਕਾਰ ਨੇ ਆਪਣੀ ਫਲੈਗਸ਼ਿਪ ਯੋਜਨਾ ਵਾਰਪ ਸਪੀਡ 'ਚ ਸ਼ਾਮਲ ਕੀਤਾ ਹੈ।
ਨਵੀਂ ਦਿੱਲੀ: ਦੁਨੀਆਂ ਭਰ 'ਚ ਤਬਾਹੀ ਮਚਾਉਣ ਵਾਲੀ ਕੋਰੋਨਾ ਮਹਾਮਾਰੀ ਦਾ ਅਮਰੀਕੀ ਦਵਾਈ ਕੰਪਨੀਆਂ ਨੇ ਖੂਬ ਲਾਹਾ ਚੁੱਕਿਆ। ਉਨ੍ਹਾਂ ਕੰਪਨੀ ਵੱਲੋਂ ਵੈਕਸੀਨ ਬਣਾਉਣ ਦੇ ਐਲਾਨ ਤੋਂ ਪਹਿਲਾਂ ਸ਼ੇਅਰਾਂ 'ਚ ਹਿੱਸੇਦਾਰੀ ਲਈ ਤੇ ਬਜ਼ਾਰ 'ਚ ਉਛਾਲ ਆਉਣ 'ਤੇ ਵੇਚ ਦਿੱਤਾ। ਇਸ ਨਾਲ ਕੁਝ ਹੀ ਦਿਨਾਂ 'ਚ 1 ਅਰਬ ਡਾਲਰ ਦਾ ਮੁਨਾਫਾ ਕਮਾਇਆ।
ਨਿਊਯਾਰਕ ਟਾਇਮਜ਼ ਮੁਤਾਬਕ ਦੱਖਣੀ ਸੇਨ ਫ੍ਰਾਂਸਿਸਕੋ ਦੀ ਛੋਟੀ ਜਿਹੀ ਦਵਾਈ ਕੰਪਨੀ ਵਜਾਰਟ ਨੇ 26 ਜੂਨ ਨੂੰ ਐਲਾਨ ਕੀਤਾ ਸੀ ਕਿ ਜਿਸ ਕੋਰੋਨਾ ਵੈਕਸੀਨ 'ਤੇ ਉਹ ਕੰਮ ਕਰ ਰਹੀ ਹੈ, ਉਸ ਨੂੰ ਅਮਰੀਕੀ ਸਰਕਾਰ ਨੇ ਆਪਣੀ ਫਲੈਗਸ਼ਿਪ ਯੋਜਨਾ ਵਾਰਪ ਸਪੀਡ 'ਚ ਸ਼ਾਮਲ ਕੀਤਾ ਹੈ।
ਇਸ ਖੁਲਾਸੇ ਤੋਂ ਠੀਕ ਪਹਿਲਾਂ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਇਕੁਇਟੀ ਸ਼ੇਅਰਾਂ 'ਚ ਹਿੱਸਾ ਲਿਆ ਸੀ। ਜਿਵੇਂ ਹੀ ਇਹ ਖ਼ਬਰ ਬਜ਼ਾਰ 'ਚ ਆਈ ਕੰਪਨੀ ਦੇ ਸ਼ੇਅਰ ਚੜ੍ਹਨੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੇ ਇਕੁਇਟੀ ਸ਼ੇਅਰਾਂ ਦਾ ਮੁੱਲ ਛੇ ਗੁਣਾ ਵਧ ਕੇ 20 ਕਰੋੜ ਡਾਲਰ 'ਤੇ ਪਹੁੰਚ ਗਿਆ।
ਵਜਾਰਟ ਦੇ ਇਕ ਸ਼ੇਅਰ ਦਾ ਮੁੱਲ ਜਨਵਰੀ 'ਚ 30 ਸੈਂਟ ਸੀ ਜੋ ਅਪ੍ਰੈਲ 'ਚ 10 ਗੁਣਾ ਵਧ ਕੇ 3.66 ਡਾਲਰ 'ਤੇ ਪਹੁੰਚ ਗਿਆ। ਇਹ ਦਾਅ ਸਿਰਫ ਵਜਾਰਟ ਹੀ ਨਹੀਂ 11 ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਚੱਲਿਆ ਸੀ। ਇਨ੍ਹਾਂ 'ਚ ਜ਼ਿਆਦਾਤਰ ਕੰਪਨੀਆਂ ਬਹੁਤ ਛੋਟੀਆਂ ਹਨ। ਜਿੰਨ੍ਹਾਂ ਦੇ ਲਾਭ-ਹਾਨੀ ਦਾ ਭਵਿੱਖ ਵੀ ਨਜ਼ਰ ਨਹੀਂ ਆ ਰਿਹਾ ਸੀ। ਪਰ ਸਰਕਾਰ ਵੱਲੋਂ ਮਦਦ ਮਿਲਣ ਅਤੇ ਵੈਕਸੀਨ ਬਣਾਉਣ ਦੀ ਦੌੜ 'ਚ ਸ਼ਾਮਲ ਹੋਣ ਦੇ ਐਲਾਨ ਤੋਂ ਠੀਕ ਪਹਿਲਾਂ ਸ਼ੇਅਰ ਖਰੀਦ ਕੇ ਇਨ੍ਹਾਂ ਅਧਿਕਾਰੀਆਂ ਨੇ ਕਰੀਬ 7.5 ਹਜ਼ਾਰ ਕਰੋੜ ਮੁਨਾਫਾ ਕਮਾ ਲਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ