ਪੜਚੋਲ ਕਰੋ
ਕ੍ਰਿਕੇਟਰ ਨੇ ਕਹਿ ਦਿੱਤੀ ਅਜਿਹੀ ਗੱਲ, ਹੁਣ ‘ਯੁਵਰਾਜ ਸਿੰਘ ਮਾਫੀ ਮੰਗੋ’ ਹੋਇਆ ਟ੍ਰੈਂਡ
ਟਵਿੱਟਰ 'ਤੇ ‘ਯੁਵਰਾਜ ਸਿੰਘ ਮਾਫੀ’ ਹੈਸ਼ਟੈਗ ਹੋ ਰਿਹਾ ਟ੍ਰੈਂਡ, ਜਾਣੋ ਆਖਰ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ: ਸੋਮਵਾਰ ਰਾਤ ਤੋਂ ਹੀ ਟਵਿੱਟਰ (Twitter) ‘ਤੇ ਹੈਸ਼ਟੈਗ ਦਾ ਟ੍ਰੈਂਡ ਚੱਲ ਰਿਹਾ ਹੈ, ਜੋ ਯੁਵਰਾਜ ਸਿੰਘ (Yuvraj Singh) ਬਾਰੇ ਹੈ। ਇਸ ਹੈਸ਼ਟੈਗ ਦੇ ਜ਼ਰੀਏ ਲੋਕ ਯੁਵਰਾਜ ਸਿੰਘ ਤੋਂ ਮੁਆਫੀ ਮੰਗਣ ਦੀ ਗੱਲ ਕਰ ਰਹੇ ਹਨ। ਇਸ ਦੇ ਪਿੱਛੇ ਦਾ ਕਾਰਨ ਵੱਖਰਾ ਹੈ, ਪਰ ਇਹ ਵੀ ਜਾਇਜ਼ ਹੈ। ਬੇਸ਼ੱਕ ਤੁਸੀਂ ਮਜ਼ਾਕ ਵਿੱਚ ਸਧਾਰਨ ਸ਼ਬਦ ਦੀ ਵਰਤੋਂ ਕਰਦੇ ਹੋ, ਪਰ ਇਹ ਜਨਤਕ ਤੌਰ ‘ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਯੁਵਰਾਜ ਸਿੰਘ ਨੇ ਕੁਝ ਅਜਿਹਾ ਹੀ ਕੀਤਾ। ਦਰਅਸਲ, ਸਾਬਕਾ ਦਿੱਗਜ ਆਲ ਰਾਊਂਡਰ ਯੁਵਰਾਜ ਸਿੰਘ ਨੇ ਭਾਰਤੀ ਕ੍ਰਿਕਟ ਟੀਮ ਦੇ ਓਪਨਰ ਤੇ ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਨਾਲ ਇੰਸਟਾਗ੍ਰਾਮ ‘ਤੇ ਲਾਈਵ ਚੈਟ ਸੈਸ਼ਨ ਕੀਤਾ ਸੀ। ਇਸ ਸਮੇਂ ਦੌਰਾਨ ਯੁਵਰਾਜ ਸਿੰਘ ਨੇ ਜਾਤੀਸ਼ੂਚਕ ਸ਼ਬਦ ਦੀ ਵਰਤੋਂ ਕੀਤੀ। ਇਸ ਗੱਲਬਾਤ ਦੀ ਇੱਕ ਛੋਟੀ ਜਿਹੀ ਕਲਿੱਪ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਨਾਲ ਹੀ #ਯੁਵਰਾਜ_ਸਿੰਘ_ਮਾਫੀ_ ਮੰਗੋ ਵੀ ਟਵਿੱਟਰ ‘ਤੇ ਟ੍ਰੈਂਡ ਕਰ ਰਿਹਾ ਹੈ। ਇਹ ਹੈ ਵੀਡੀਓ: ਦੱਸ ਦਈਏ ਕਿ ਲਗਪਗ 15 ਦਿਨ ਪਹਿਲਾਂ ਰੋਹਿਤ ਸ਼ਰਮਾ ਤੇ ਯੁਵਰਾਜ ਸਿੰਘ ਵਿਚਕਾਰ ਇੰਸਟਾਗ੍ਰਾਮ ‘ਤੇ ਸਾਰੇ ਮੁੱਦਿਆਂ ‘ਤੇ ਲਾਈਵ ਗੱਲਬਾਤ ਹੋਈ। ਇਸ ਗੱਲਬਾਤ ਦੌਰਾਨ ਰੋਹਿਤ ਸ਼ਰਮਾ ਨੇ ਕੁਝ ਅਣਕਿਆਸੀਆਂ ਤੇ ਅਣਸੁਖਾਵੀਆਂ ਗੱਲਾਂ ਦੱਸੀਆਂ, ਜਦਕਿ ਯੁਵਰਾਜ ਸਿੰਘ ਨੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ। ਦੋਵਾਂ ਨੇ ਕ੍ਰਿਕਟ, ਕੋਰੋਨਾਵਾਇਰਸ, ਨਿੱਜੀ ਜ਼ਿੰਦਗੀ ਤੇ ਭਾਰਤੀ ਕ੍ਰਿਕਟਰਾਂ ਬਾਰੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਇਸ ਲਾਈਵ ਗੱਲਬਾਤ ਵਿੱਚ ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਤੇ ਯੁਜਵੇਂਦਰ ਸਿੰਘ ਨੇ ਕੁਮੈਂਟ ਕੀਤਾ ਸੀ। ਲਾਈਵ ਚੈਟ ਦੌਰਾਨ ਇਨ੍ਹਾਂ ਕ੍ਰਿਕਟਰਾਂ ਦੇ ਕੁਮੈਂਟਸ ਨੂੰ ਵੇਖਦਿਆਂ, ਯੁਵਰਾਜ ਸਿੰਘ ਨੇ ਰੋਹਿਤ ਸ਼ਰਮਾ ਨਾਲ ਮਜ਼ਾਕ ਵਿੱਚ ਨਸਲੀ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਦਾ ਵਾਲਮੀਕੀ ਸਮਾਜ ਦੇ ਲੋਕਾਂ ਗੁੱਸਾ ਕੀਤਾ। ਯੁਵਰਾਜ ਸਿੰਘ ਇਸ ਬਾਰੇ ਸੋਸ਼ਲ ਮੀਡੀਆ 'ਤੇ ਮੁਆਫੀ ਮੰਗੇ ਟ੍ਰੈਂਡ ਕਰ ਰਿਹਾ ਹੈ। ਦਰਅਸਲ, ਯੁਵਰਾਜ ਤੇ ਰੋਹਿਤ ਸਪਿਨਰ ਚਾਹਲ ਦੀ ਟਿਕਟੌਕ ਵੀਡੀਓ ਦਾ ਮਜ਼ਾਕ ਉੱਡਾ ਰਹੇ ਸੀ, ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਯੁਵੀ ਨੂੰ ਮੁਆਫੀ ਮੰਗਣ ਲਈ ਕਹਿ ਰਹੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















