ਪੜਚੋਲ ਕਰੋ
ਬਜਾਜ ਮੋਟਰਸਾਈਕਲ 'ਚ 373CC ਦਾ ਦਮਦਾਰ ਇੰਜਣ, ਖੂਬੀਆਂ ਜਾਣ ਹੋ ਜਾਓਗੇ ਹਾਰਨ
ਇਸ ਮੋਟਰਸਾਈਕਲ ਦੀ ਕੀਮਤ 20 ਤੋਂ 25 ਹਜ਼ਾਰ ਰੁਪਏ ਤਕ ਵਧਾਈ ਜਾ ਸਕਦੀ ਹੈ। ਮੌਜੂਦਾ ਜੈਨਰੇਸ਼ਨ ਮਾਡਲ ਦੀ ਐਕਸ ਸ਼ੋਅਰੂਮ ਕੀਮਤ 1.63 ਲੱਖ ਰੁਪਏ ਹੈ। ਭਾਰਤ ਵਿੱਚ ਇਸ ਦਾ ਮੁਕਾਬਲਾ ਰੌਇਲ ਇਨਫੀਲਡ ਮੋਟਰਸਾਈਕਲ, ਮਹਿੰਦਰਾ ਮੋਜੋ, ਹੌਂਡਾ CB300R ਤੇ ਜਾਵਾ ਮੋਟਰਸਾਈਕਲ ਨਾਲ ਹੋਏਗਾ।

ਚੰਡੀਗੜ੍ਹ: ਬਜਾਜ ਮੋਟਰਸਾਈਕਲ ਜਲਦ ਹੀ ਆਪਣੇ ਨਵੇਂ ਡੋਮੀਨਰ 400 ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਟੈਸਟਿੰਗ ਦੌਰਾਨ ਇਸ ਨੂੰ ਕਈ ਥਾਈਂ ਵੇਖਿਆ ਜਾ ਚੁੱਕਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਵੇਂ ਡੋਮੀਨਰ ਵਿੱਚ ਅਪਡੇਟਿਡ ਇੰਜਣ ਲਾਇਆ ਗਿਆ ਹੈ ਜੋ ਪਹਿਲਾਂ ਨਾਲੋਂ ਜ਼ਿਆਦਾ ਪਾਵਰ ਤੇ ਟਾਰਕ ਜਨਰੇਟ ਕਰੇਗਾ। ਨਵੇਂ ਡੋਮੀਨਰ ਵਿੱਚ ਪਹਿਲਾਂ ਨਾਲੋਂ ਵੱਡਾ ਇੰਜਣ ਹੋਏਗਾ ਜੋ ਡਿਊਲ ਓਵਰਸ਼ਾਫਟ (DOHC) ਸੈਟਅੱਪ ਤੇ ਟ੍ਰਿਪਲ ਸਪਾਰਕ ਪਲੱਗ ਨਾਲ ਲੈਸ ਹੋਏਗਾ। ਨਵਾਂ DOHC ਲੇਆਊਟ ਹੋਣ ਦੀ ਵਜ੍ਹਾ ਕਰਕੇ ਇਹ ਇੰਜਣ ਰਿਫਾਈਨਮੈਂਟ ਨੂੰ ਪਹਿਲਾਂ ਤੋਂ ਬਿਹਤਰ ਕਰੇਗਾ। ਦਿਲਚਸਪ ਗੱਲ ਇਹ ਹੈ ਕਿ ਨਵੇਂ ਡੋਮੀਨਰ ਦਾ ਇੰਜਣ ਪਾਵਰ ਤੇ ਟਾਰਕ ਵੀ ਵਧ ਜਾਏਗਾ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਕਿੰਨੀ ਪਾਵਰ ਤੇ ਟਾਰਕ ਦਏਗਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ 2019 ਡੋਮੀਨਰ ਦੀ ਪਾਵਰ ਤੇ ਟਾਰਕ ਕੇਟੀਐਮ ਡਿਊਕ 390 ਤੋਂ ਘੱਟ ਹੀ ਹੋਏਗੀ। ਕੇਟੀਐਮ ਡਿਊਕ 390 ਵਿੱਚ 373CC ਦਾ ਸਿੰਗਲ ਸਲੰਡਰ ਦਾ ਲਿਕਵਡ ਕੂਲਡ ਇੰਜਣ ਹੈ ਜੋ BS6 ਕੰਪਾਈਲੈਂਟ ਹੈ ਜਦਕਿ ਡੋਮਿਨਰ 400 ਦਾ ਮੌਜੂਦਾ ਜੈਨਰੇਸ਼ਨ ਵਿੱਚ 373.3 CC ਦਾ ਸਿੰਗਲ ਸਲੰਡਰ ਲਿਕਵਡ ਕੂਲਡ ਇੰਜਣ ਹੈ ਜੋ 35PS ਦੀ ਤਾਕਤ ਤੇ 35NM ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਡੋਮਿਨਰ 400 ਦੀ ਗੀਅਰ ਰੇਸ਼ੋ ਨੂੰ ਵੀ ਟਿਊਨ ਕਰ ਸਕਦੀ ਹੈ ਜੋ ਇਸ ਦੇ ਇਨ ਗੀਅਰ ਐਕਸਲੇਰੇਸ਼ਨ ਤੇ ਟਾਪ ਸਪੀਡ ਨੂੰ ਵੀ ਬਿਹਤਰ ਕਰੇਗੀ। ਨਵੀਆਂ ਫੀਚਰਸ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਪਹਿਲਾਂ ਤੋਂ ਵੱਡਾ ਰੇਡੀਏਟਰ ਹੋਏਗਾ ਜੋ ਇੰਜਣ ਨੂੰ ਬਿਹਤਰ ਕੂਲਿੰਗ ਦਏਗਾ। ਇਸ ਦੇ ਨਾਲ ਹੀ ਇਸ ਵਿੱਚ ਨਵਾਂ ਰੀਅਰ ਵਿਊ ਸ਼ੀਸ਼ਾ, ਲੈਗ ਗਾਰਡ ਤੇ ਟਵਿਨ ਕਨਿਸਟਰ ਐਂਡ ਇੰਟੀਗ੍ਰੇਟਿਡ ਕੈਟਲਿਕ ਕਨਵਰਟਰ ਨਾਲ ਨਵਾਂ ਐਗਜ਼ਾਸਟ ਸਿਸਟਮ ਹੋਏਗਾ। ਇਸ ਦੇ ਇਲਾਵਾ ਵੀ ਕਈ ਹੋਰ ਬਦਲਾਅ ਵੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਅਪਡੇਟਿਡ ਇੰਸਟ੍ਰੂਮੈਂਟ ਕਲੱਸਟਰ ਵੀ ਮਿਲੇਗਾ ਜਿਸ ਵਿੱਚ ਨਵੇਂ ਗੀਅਰ ਸ਼ਿਫਟ ਇੰਡੀਕੇਟਰ ਦਾ ਵਿਕਲਪ ਹੋਏਗਾ। ਇਹ ਸਪੀਡ, ਫਿਊਲ ਲੈਵਲ, ਰੀਅਲ ਟਾਈਮ ਮਾਈਲੇਜ ਤੇ ਓਡੋਮੀਟਰ ਨੂੰ ਵੀ ਡਿਸਪਲੇਅ ਕਰੇਗਾ। ਸੇਫਟੀ ਲਈ ਇਸ ਨੂੰ ਡਿਊਲ ਚੈਨਲ ਏਬੀਐਸ ਸਟੈਂਡਰਡ ਫੀਚਰ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਫੀਚਰਸ ਕਰਕੇ ਇਸ ਮੋਟਰਸਾਈਕਲ ਦੀ ਕੀਮਤ 20 ਤੋਂ 25 ਹਜ਼ਾਰ ਰੁਪਏ ਤਕ ਵਧਾਈ ਜਾ ਸਕਦੀ ਹੈ। ਮੌਜੂਦਾ ਜੈਨਰੇਸ਼ਨ ਮਾਡਲ ਦੀ ਐਕਸ ਸ਼ੋਅਰੂਮ ਕੀਮਤ 1.63 ਲੱਖ ਰੁਪਏ ਹੈ। ਭਾਰਤ ਵਿੱਚ ਇਸ ਦਾ ਮੁਕਾਬਲਾ ਰੌਇਲ ਇਨਫੀਲਡ ਮੋਟਰਸਾਈਕਲ, ਮਹਿੰਦਰਾ ਮੋਜੋ, ਹੌਂਡਾ CB300R ਤੇ ਜਾਵਾ ਮੋਟਰਸਾਈਕਲ ਨਾਲ ਹੋਏਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















