ਪੜਚੋਲ ਕਰੋ

5G In India : 5G ਸਪੈਕਟਰਮ ਦੀ ਨਿਲਾਮੀ ਪੂਰੀ, ਸਰਕਾਰ ਨੂੰ ਮਿਲਣਗੇ 1.5 ਲੱਖ ਕਰੋੜ ਰੁਪਏ, ਜਾਣੋ ਕਦੋਂ ਸ਼ੁਰੂ ਹੋਵੇਗੀ 5G ਸੇਵਾ ?

26 ਜੁਲਾਈ ਤੋਂ 5G ਦੇ ਸਪੈਕਟ੍ਰਮ ਦੀ ਨਿਲਾਮੀ ਦਾ ਕੰਮ ਸੰਚਾਰ ਮੰਤਰਾਲੇ ਦੀ ਦੇਖ ਰੇਖ 'ਚ ਚੱਲ ਰਿਹਾ ਸੀ। ਇਸ ਵਿਚ ਮਾਪਦੰਡਾਂ ਦੇ ਆਧਾਰ 'ਤੇ 4 ਵੱਡੀਆਂ ਕੰਪਨੀਆਂ ਦੀ ਚੋਣ ਕੀਤੀ ਗਈ ਸੀ।

5G Service In India : 26 ਜੁਲਾਈ ਤੋਂ 5G ਦੇ ਸਪੈਕਟ੍ਰਮ ਦੀ ਨਿਲਾਮੀ ਦਾ ਕੰਮ ਸੰਚਾਰ ਮੰਤਰਾਲੇ ਦੀ ਦੇਖ ਰੇਖ 'ਚ ਚੱਲ ਰਿਹਾ ਸੀ। ਇਸ ਵਿਚ ਮਾਪਦੰਡਾਂ ਦੇ ਆਧਾਰ 'ਤੇ 4 ਵੱਡੀਆਂ ਕੰਪਨੀਆਂ ਦੀ ਚੋਣ ਕੀਤੀ ਗਈ ਸੀ। ਅੱਜ ਸੋਮਵਾਰ ਨੂੰ ਇਹ ਨਿਲਾਮੀ ਮੁਕੰਮਲ ਹੋ ਗਈ ਅਤੇ ਸਰਕਾਰ ਨੂੰ ਉਮੀਦ ਤੋਂ ਵੱਧ ਸਫਲਤਾ ਮਿਲੀ। ਸਰਕਾਰ ਨੂੰ ਇਸ ਸਪੈਕਟਰਮ ਨਿਲਾਮੀ ਤੋਂ ਕੁੱਲ 1,50,173 ਕਰੋੜ ਰੁਪਏ ਦਾ ਮਾਲੀਆ ਮਿਲਿਆ ਹੈ।

ਨਿਲਾਮੀ ਤੋਂ ਪਹਿਲਾਂ ਸੰਚਾਰ ਮੰਤਰਾਲੇ ਨੇ 5ਜੀ ਸਪੈਕਟ੍ਰਮ ਦੀ ਸੰਭਾਵਨਾ ਦਾ ਪੂਰਾ ਉਪਯੋਗ ਕਰਨ ਲਈ ਬੁਨਿਆਦੀ ਢਾਂਚੇ ਆਦਿ 'ਤੇ ਕੁਝ ਮਾਪਦੰਡ ਬਣਾਏ ਸਨ ਅਤੇ ਕੰਪਨੀਆਂ ਨੂੰ ਇਨ੍ਹਾਂ ਮਾਪਦੰਡਾਂ ਦੇ ਆਧਾਰ 'ਤੇ ਦਾਅਵੇ ਪੇਸ਼ ਕਰਨ ਲਈ ਕਿਹਾ ਸੀ। ਜਿਨ੍ਹਾਂ ਕੰਪਨੀਆਂ ਨੇ 5ਜੀ ਸਪੈਕਟ੍ਰਮ ਦੀ ਨਿਲਾਮੀ 'ਚ ਹਿੱਸਾ ਲੈਣ ਲਈ ਆਪਣੀ ਬੋਲੀ ਜਮ੍ਹਾ ਕੀਤੀ ਸੀ, ਉਨ੍ਹਾਂ 'ਚੋਂ ਸਿਰਫ 4 ਕੰਪਨੀਆਂ ਨੂੰ ਮੰਤਰਾਲੇ ਨੇ ਸ਼ਾਰਟਲਿਸਟ ਕੀਤਾ ਸੀ। ਇਨ੍ਹਾਂ ਕੰਪਨੀਆਂ 'ਚ ਰਿਲਾਇੰਸ ਜੀਓ, ਅਡਾਨੀ ਕਮਿਊਨੀਕੇਸ਼ਨ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਸ਼ਾਮਲ ਹਨ।

ਨਿਲਾਮੀ ਤੋਂ ਸਰਕਾਰ ਨੂੰ ਕਿੰਨੀ ਕਮਾਈ ਹੋਈ

 7 ਦਿਨਾਂ ਤੱਕ ਚੱਲੀ 5ਜੀ ਸਪੈਕਟਰਮ ਦੀ ਨਿਲਾਮੀ ਤੋਂ ਸਰਕਾਰ ਨੂੰ ਅਡਾਨੀ ਕਮਿਊਨੀਕੇਸ਼ਨ ਤੋਂ 212 ਕਰੋੜ ਰੁਪਏ ਮਿਲੇ ਹਨ। ਭਾਰਤੀ ਏਅਰਟੈੱਲ ਗਰੁੱਪ ਤੋਂ 43084 ਕਰੋੜ ਰੁਪਏ, ਰਿਲਾਇੰਸ ਜੀਓ ਤੋਂ 88078 ਕਰੋੜ ਰੁਪਏ ਅਤੇ ਵੋਡਾਫੋਨ ਤੋਂ 18799 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਹ ਭੁਗਤਾਨ ਕੰਪਨੀਆਂ ਨਿਸ਼ਚਿਤ ਕਿਸ਼ਤਾਂ ਵਿੱਚ ਭੁਗਤਾਨ ਕਰਨਗੀਆਂ।

 ਕੰਪਨੀਆਂ ਨੂੰ ਮਿਲੇ ਸਪੈਕਟਰਮ ਦਾ ਬ੍ਰੇਕਅੱਪ 

ਵਰਤਮਾਨ ਵਿੱਚ ਮੰਤਰਾਲੇ ਨੇ 72,098 ਮੈਗਾਹਰਟਜ਼ ਵਿੱਚੋਂ ਸਿਰਫ 51,236 ਮੈਗਾਹਰਟਜ਼ ਸਪੈਕਟਰਮ ਦੀ ਵਿਕਰੀ ਕੀਤੀ ਹੈ। ਅਡਾਨੀ ਡਾਟਾ ਨੈੱਟਵਰਕ ਲਿਮਿਟੇਡ ਨੇ ਮਿਲੀਮੀਟਰ-ਵੇਵ ਵਿੱਚ 400 MHz 5G ਸਪੈਕਟ੍ਰਮ ਖਰੀਦਿਆ ਹੈ। Vodafone-Idea Limited ਨੇ 6228 MHz (1800 MHz, 2100 MHz, 2500 MHz, 3300 MHz ਅਤੇ 26 GHz ਵਿੱਚ) ਖਰੀਦਿਆ ਹੈ। ਭਾਰਤੀ ਏਅਰਟੈੱਲ ਨੇ 19,867 MHz (900 MHz, 1800 MHz, 2100 MHz, 3300 MHz ਅਤੇ 26 GHz ਵਿੱਚ) ਖਰੀਦਿਆ ਹੈ। Reliance Jio Infocomm Limited ਨੇ 24,740 MHz (700 MHz, 800 MHz, 1800 MHz, 3300 MHz ਅਤੇ 26 GHz ਵਿੱਚ) 5G ਸਪੈਕਟ੍ਰਮ ਖਰੀਦਿਆ ਹੈ।

ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਏਬੀਪੀ ਨਿਊਜ਼ ਦੀ ਵਿਸ਼ੇਸ਼ ਗੱਲਬਾਤ

ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਅਕਤੂਬਰ ਦੇ ਅੰਤ ਤੱਕ ਕੰਪਨੀਆਂ ਆਪਣੇ ਟਾਵਰਾਂ ਆਦਿ ਦਾ ਜ਼ਰੂਰੀ ਬੁਨਿਆਦੀ ਢਾਂਚਾ ਸਥਾਪਤ ਕਰ ਲੈਣਗੀਆਂ ਅਤੇ ਇਸ ਤੋਂ ਤੁਰੰਤ ਬਾਅਦ ਭਾਵ ਨਵੰਬਰ 'ਚ ਦੇਸ਼ 'ਚ 5ਜੀ ਸ਼ੁਰੂ ਹੋ ਜਾਵੇਗੀ। ਸ਼ੁਰੂਆਤ 'ਚ 5ਜੀ ਨੂੰ ਚੋਣਵੇਂ ਸ਼ਹਿਰਾਂ 'ਚ ਲਾਂਚ ਕੀਤਾ ਜਾਵੇਗਾ ਪਰ ਸ਼ਹਿਰਾਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ ਅਤੇ ਅਗਲੇ ਢਾਈ ਸਾਲਾਂ ਵਿੱਚ ਦੇਸ਼ ਭਰ ਵਿੱਚ ਆਮ ਆਦਮੀ 5ਜੀ ਦੀ ਵਰਤੋਂ ਕਰ ਸਕੇਗਾ।

ਕੀ ਹੈ 5G ਦੀ ਖਾਸੀਅਤ

ਦੇਸ਼ 'ਚ 5ਜੀ ਇੰਟਰਨੈੱਟ ਸੇਵਾ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਅਸਲ ਵਿੱਚ 5ਜੀ ਇੰਟਰਨੈਟ ਸੇਵਾ ਮੌਜੂਦਾ 4ਜੀ ਨਾਲੋਂ ਲਗਭਗ 10 ਗੁਣਾ ਤੇਜ਼ ਹੈ। ਫਿਲਹਾਲ 4ਜੀ ਤੋਂ ਇੱਕ ਘੰਟੇ ਵਿੱਚ ਡਾਊਨਲੋਡ ਹੋਣ ਵਾਲੀ ਵੀਡੀਓ 5ਜੀ ਤੋਂ ਸਿਰਫ਼ 50 ਸਕਿੰਟਾਂ ਵਿੱਚ ਡਾਊਨਲੋਡ ਹੋ ਜਾਵੇਗੀ।

 ਅਮਰੀਕਾ, ਚੀਨ, ਜਾਪਾਨ ਨਾਲੋਂ ਬਿਹਤਰ ਹੋਵਾਂਗੇ ਅਸੀਂ !

ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 5ਜੀ 'ਚ ਅਸੀਂ ਵਿਸ਼ਵ ਪੱਧਰ ਤੋਂ ਥੋੜੇ ਬਿਹਤਰ ਹੋਵਾਂਗੇ ਅਤੇ 6ਜੀ 'ਚ ਸਾਨੂੰ ਅਗਵਾਈ ਕਰਨੀ ਹੋਵੇਗੀ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸਾਨੂੰ ਨਿਰਦੇਸ਼ ਹੈ, ਜਿਸ ਨੂੰ ਅਸੀਂ ਪੂਰਾ ਕਰਾਂਗੇ। ਪਰ ਇਸ ਦੇ ਨਾਲ ਹੀ 4ਜੀ ਨੂੰ ਵੀ ਬਿਹਤਰ ਕਰਨਾ ਹੋਵੇਗਾ। ਅਗਲੇ ਸਾਲ ਜੂਨ-ਜੁਲਾਈ ਤੱਕ, ਭਾਰਤ ਦਾ 5ਜੀ ਬੁਨਿਆਦੀ ਢਾਂਚਾ ਵਿਸ਼ਵ ਵਿੱਚ ਸਭ ਤੋਂ ਵਧੀਆ ਪੱਧਰ ਹਾਸਲ ਕਰ ਲਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਿਲੀ ਵੱਡੀ ਰਾਹਤ, 3 ਸਾਲ ਪੁਰਾਣੇ ਕੇਸ 'ਚੋਂ ਬਰੀ, ਮੋਹਾਲੀ ਸਪੈਸ਼ਲ ਕੋਰਟ ਨੇ ਕੇਸ ਤੋਂ ਕੀਤਾ ਡਿਸਚਾਰਜ, ਜਾਂਚ ਦੌਰਾਨ ਨਹੀਂ ਮਿਲੇ ਸਬੂਤ
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਿਲੀ ਵੱਡੀ ਰਾਹਤ, 3 ਸਾਲ ਪੁਰਾਣੇ ਕੇਸ 'ਚੋਂ ਬਰੀ, ਮੋਹਾਲੀ ਸਪੈਸ਼ਲ ਕੋਰਟ ਨੇ ਕੇਸ ਤੋਂ ਕੀਤਾ ਡਿਸਚਾਰਜ, ਜਾਂਚ ਦੌਰਾਨ ਨਹੀਂ ਮਿਲੇ ਸਬੂਤ
Punjab News: ਪੰਜਾਬ ਤੋਂ ਵੱਡੀ ਖਬਰ, 14 ਤੋਂ 16 ਜਨਵਰੀ ਤੱਕ ਜਲੰਧਰ 'ਚ ਲੱਗੀਆਂ ਸਖ਼ਤ ਪਾਬੰਦੀਆਂ; ਇਨ੍ਹਾਂ ਕੰਮਾਂ 'ਤੇ ਮੁਕੰਮਲ ਰੋਕ...
ਪੰਜਾਬ ਤੋਂ ਵੱਡੀ ਖਬਰ, 14 ਤੋਂ 16 ਜਨਵਰੀ ਤੱਕ ਜਲੰਧਰ 'ਚ ਲੱਗੀਆਂ ਸਖ਼ਤ ਪਾਬੰਦੀਆਂ; ਇਨ੍ਹਾਂ ਕੰਮਾਂ 'ਤੇ ਮੁਕੰਮਲ ਰੋਕ...
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਿਲੀ ਵੱਡੀ ਰਾਹਤ, 3 ਸਾਲ ਪੁਰਾਣੇ ਕੇਸ 'ਚੋਂ ਬਰੀ, ਮੋਹਾਲੀ ਸਪੈਸ਼ਲ ਕੋਰਟ ਨੇ ਕੇਸ ਤੋਂ ਕੀਤਾ ਡਿਸਚਾਰਜ, ਜਾਂਚ ਦੌਰਾਨ ਨਹੀਂ ਮਿਲੇ ਸਬੂਤ
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਿਲੀ ਵੱਡੀ ਰਾਹਤ, 3 ਸਾਲ ਪੁਰਾਣੇ ਕੇਸ 'ਚੋਂ ਬਰੀ, ਮੋਹਾਲੀ ਸਪੈਸ਼ਲ ਕੋਰਟ ਨੇ ਕੇਸ ਤੋਂ ਕੀਤਾ ਡਿਸਚਾਰਜ, ਜਾਂਚ ਦੌਰਾਨ ਨਹੀਂ ਮਿਲੇ ਸਬੂਤ
Punjab News: ਪੰਜਾਬ ਤੋਂ ਵੱਡੀ ਖਬਰ, 14 ਤੋਂ 16 ਜਨਵਰੀ ਤੱਕ ਜਲੰਧਰ 'ਚ ਲੱਗੀਆਂ ਸਖ਼ਤ ਪਾਬੰਦੀਆਂ; ਇਨ੍ਹਾਂ ਕੰਮਾਂ 'ਤੇ ਮੁਕੰਮਲ ਰੋਕ...
ਪੰਜਾਬ ਤੋਂ ਵੱਡੀ ਖਬਰ, 14 ਤੋਂ 16 ਜਨਵਰੀ ਤੱਕ ਜਲੰਧਰ 'ਚ ਲੱਗੀਆਂ ਸਖ਼ਤ ਪਾਬੰਦੀਆਂ; ਇਨ੍ਹਾਂ ਕੰਮਾਂ 'ਤੇ ਮੁਕੰਮਲ ਰੋਕ...
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Farmers: ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ, ਕਿਸਾਨਾਂ ਨੂੰ ਮਿਲੇਗਾ ਨਵਾਂ ਫਸਲੀ ਕਰਜ਼ਾ...
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ
Gold Price Today 14 January 2026: ਮਕਰ ਸੰਕ੍ਰਾਂਤੀ ‘ਤੇ ਸੋਨੇ ਨੇ ਤੋੜਿਆ ਰਿਕਾਰਡ, ਕੀਮਤਾਂ ਆਸਮਾਨ ‘ਤੇ; ਖਰੀਦਣ ਤੋਂ ਪਹਿਲਾਂ ਜਾਣੋ ਰੇਟ
Punjab News: ਕੜਾਕੇ ਦੀ ਠੰਡ ਦੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਅੱਜ ਇਸ ਜ਼ਿਲ੍ਹੇ 'ਚ ਰਹੇਗੀ ਛੁੱਟੀ, ਨਹੀਂ ਖੁੱਲਣਗੇ ਸਕੂਲ, ਸਰਕਾਰੀ ਦਫ਼ਤਰ ਸਣੇ ਇਹ ਅਦਾਰੇ ਵੀ ਰਹਿਣਗੇ ਬੰਦ
Punjab News: ਕੜਾਕੇ ਦੀ ਠੰਡ ਦੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਅੱਜ ਇਸ ਜ਼ਿਲ੍ਹੇ 'ਚ ਰਹੇਗੀ ਛੁੱਟੀ, ਨਹੀਂ ਖੁੱਲਣਗੇ ਸਕੂਲ, ਸਰਕਾਰੀ ਦਫ਼ਤਰ ਸਣੇ ਇਹ ਅਦਾਰੇ ਵੀ ਰਹਿਣਗੇ ਬੰਦ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (14-01-2026)
Punjab Weather Today: ਪੰਜਾਬ-ਚੰਡੀਗੜ੍ਹ 'ਚ ਸ਼ੀਤ ਲਹਿਰ ਦਾ ਔਰੇਂਜ ਅਲਰਟ, ਸੰਘਣਾ ਕੋਹਰਾ; ਨਵਾਂਸ਼ਹਿਰ ‘ਚ ਪਹਿਲੀ ਵਾਰ ਜ਼ੀਰੋ ਡਿਗਰੀ ਤਾਪਮਾਨ, 2 ਦਿਨ ਮੀਂਹ ਦੀ ਵਾਰਨਿੰਗ
Punjab Weather Today: ਪੰਜਾਬ-ਚੰਡੀਗੜ੍ਹ 'ਚ ਸ਼ੀਤ ਲਹਿਰ ਦਾ ਔਰੇਂਜ ਅਲਰਟ, ਸੰਘਣਾ ਕੋਹਰਾ; ਨਵਾਂਸ਼ਹਿਰ ‘ਚ ਪਹਿਲੀ ਵਾਰ ਜ਼ੀਰੋ ਡਿਗਰੀ ਤਾਪਮਾਨ, 2 ਦਿਨ ਮੀਂਹ ਦੀ ਵਾਰਨਿੰਗ
Four-Day Dry Days: ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
Embed widget