(Source: ECI/ABP News/ABP Majha)
Spam Calls ਤੋਂ ਨਹੀਂ ਮਿਲ ਰਹੀ ਆਜ਼ਾਦੀ, 95% ਭਾਰਤੀ ਰੋਜ਼ ਹੋ ਰਹੇ ਸ਼ਿਕਾਰ, ਸਰਵੇ 'ਚ ਹੋਇਆ ਵੱਡਾ ਖੁਲਾਸਾ
Spam Calls Survey Report: ਲਗਭਗ 95% ਭਾਰਤੀ ਹੁਣ ਹਰ ਰੋਜ਼ ਅਣਚਾਹੇ ਕਾਲਾਂ ਅਤੇ ਮੈਸੇਜ ਤੋਂ ਪਰੇਸ਼ਾਨ ਹਨ। ਦਰਅਸਲ ਪਿਛਲੇ 6 ਮਹੀਨਿਆਂ 'ਚ ਇਨ੍ਹਾਂ ਮਾਮਲਿਆਂ 'ਚ ਕਾਫੀ ਵਾਧਾ ਹੋਇਆ ਹੈ।
Spam Calls Survey: ਦੇਸ਼ ਵਿੱਚ ਸਪੈਮ ਕਾਲ ਅਤੇ ਮੈਸੇਜ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ। TRAI ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜਿਹੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ। ਸਰਵੇਖਣ ਅਨੁਸਾਰ ਲਗਭਗ 95% ਭਾਰਤੀ ਹੁਣ ਹਰ ਰੋਜ਼ ਅਣਚਾਹੇ ਕਾਲਾਂ ਅਤੇ ਸੰਦੇਸ਼ਾਂ ਦਾ ਸਾਹਮਣਾ ਕਰ ਰਹੇ ਹਨ। ਦਰਅਸਲ ਪਿਛਲੇ 6 ਮਹੀਨਿਆਂ 'ਚ ਇਨ੍ਹਾਂ ਮਾਮਲਿਆਂ 'ਚ ਕਾਫੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਫੋਨ 'ਚ ਮੌਜੂਦ DND ਫੀਚਰ ਵੀ ਅਜਿਹੀਆਂ ਕਾਲਾਂ ਨੂੰ ਰੋਕਣ 'ਚ ਮਦਦਗਾਰ ਸਾਬਤ ਨਹੀਂ ਹੋ ਰਿਹਾ ਹੈ।
ਹਾਲ ਹੀ ਵਿੱਚ, LocalCircles ਨੇ ਇੱਕ ਸਰਵੇਖਣ ਕੀਤਾ ਹੈ, ਜਿਸ ਦੇ ਅਨੁਸਾਰ 95% ਭਾਰਤੀ ਮੋਬਾਈਲ ਉਪਭੋਗਤਾ ਨੂੰ ਹੁਣ ਰੋਜ਼ਾਨਾ ਸਪੈਮ ਕਾਲ ਆ ਰਹੇ ਹਨ। ਧੋਖਾਧੜੀ ਕਰਨ ਵਾਲੇ ਵੀ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਸਰਵੇਖਣ ਅਨੁਸਾਰ 77% ਮੋਬਾਈਲ ਉਪਭੋਗਤਾ ਰੋਜ਼ਾਨਾ ਘੱਟੋ-ਘੱਟ ਤਿੰਨ ਵਾਰ ਅਜਿਹੀਆਂ ਕਾਲਾਂ ਪ੍ਰਾਪਤ ਕਰ ਰਹੇ ਹਨ। ਅਜਿਹੀਆਂ ਕਾਲਸ ਹੋਮ ਲੋਨ, ਕ੍ਰੈਡਿਟ ਕਾਰਡ ਸਮੇਤ ਵਿੱਤੀ ਖੇਤਰ ਤੋਂ ਆ ਰਹੀਆਂ ਹਨ। ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ 6 ਮਹੀਨਿਆਂ ਵਿੱਚ ਅਜਿਹੇ ਮਾਮਲੇ ਪਹਿਲਾਂ ਦੇ 54% ਤੋਂ ਵੱਧ ਕੇ 66% ਹੋ ਗਏ ਹਨ।
ਸਮਾਰਟਫੋਨ ਅਤੇ ਟੈਲੀਕਾਮ ਕੰਪਨੀਆਂ ਦੁਆਰਾ ਵਰਤੀ ਜਾਣ ਵਾਲੀ Do Not Disturb ਫੀਚਰ ਵੀ ਹੁਣ ਕੰਮ ਨਹੀਂ ਕਰ ਰਿਹਾ ਹੈ। ਸਪੈਮ ਕਾਲਸ ਅਤੇ ਸੰਦੇਸ਼ਾਂ ਤੋਂ ਬਹੁਤ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਘੁਟਾਲੇ ਕਰਨ ਵਾਲੇ ਵੀ ਲੋਕਾਂ ਨੂੰ ਠੱਗਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ TRAI ਨੇ ਟੈਲੀਕਾਮ ਕੰਪਨੀਆਂ ਨੂੰ ਪ੍ਰਮੋਸ਼ਨਲ ਮੈਸੇਜ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੀ ਆਖਰੀ ਮਿਤੀ 1 ਸਤੰਬਰ ਸੀ। ਪਰ ਹੁਣ ਇਸਦੀ ਸਮਾਂ ਸੀਮਾ 1 ਅਕਤੂਬਰ 2024 ਤੱਕ ਵਧਾ ਦਿੱਤੀ ਗਈ ਹੈ। TRAI ਜਲਦੀ ਹੀ ਫਰਜ਼ੀ ਅਤੇ ਸਪੈਮ ਕਾਲਾਂ 'ਤੇ ਰੋਕ ਲਗਾਉਣਾ ਚਾਹੁੰਦਾ ਹੈ। ਟਰਾਈ ਨੇ ਕਿਹਾ ਸੀ ਕਿ ਜੇਕਰ ਕੋਈ ਇਕਾਈ ਸਪੈਮ ਕਾਲਾਂ ਕਰਨ ਲਈ ਆਪਣੀ SIP/PRI ਲਾਈਨਾਂ ਦੀ ਦੁਰਵਰਤੋਂ ਕਰਦੀ ਹੈ, ਤਾਂ ਉਸ ਦੇ ਟੈਲੀਕਾਮ ਸੇਵਾ ਪ੍ਰਦਾਤਾ (TSP) ਦੁਆਰਾ ਇਕਾਈ ਦੇ ਸਾਰੇ ਟੈਲੀਕਾਮ ਸਰੋਤਾਂ ਨੂੰ ਡਿਸਕਨੈਕਟ ਕਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਉਸ ਯੂਨਿਟ ਨੂੰ ਵੀ ਬਲੈਕਲਿਸਟ ਵੀ ਕਰ ਦਿੱਤਾ ਜਾਵੇਗਾ।