Supersonic Plane: ਹੋਣ ਵਾਲਾ ਚਮਤਕਾਰ! ਸਿਰਫ 2 ਘੰਟੇ 'ਚ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਹੁੰਚ ਸਕੇਗੀ ਸੁਪਰਸੋਨਿਕ ਫਲਾਈਟ
Supersonic Plane: ਇਤਿਹਾਸ 'ਚ ਇੱਕ ਅਜਿਹਾ ਵੀ ਜਹਾਜ਼ ਬਣਿਆ, ਜੋ ਆਵਾਜ਼ ਦੀ ਰਫਤਾਰ ਤੋਂ ਵੀ ਤੇਜ਼ ਦੌੜਦਾ ਸੀ। ਇਹ ਦੁਨੀਆ ਦਾ ਪਹਿਲਾ ਸੁਪਰਸੋਨਿਕ ਏਅਰਕ੍ਰਾਫਟ ਵੀ ਸੀ, ਜਿਸ ਦਾ ਨਾਮ ਕੋਨਕੋਰਡ ਸੀ।
Supersonic Plane: ਕਿਸੇ ਵੀ ਲੰਬੀ ਤੋਂ ਲੰਬੀ ਯਾਤਰਾ ਵਿੱਚ ਸਮਾਂ ਬਚਾਉਣ ਲਈ ਹਵਾਈ ਮਾਰਗ ਸਭ ਤੋਂ ਵਧੀਆ ਵਿਕਲਪ ਹੈ। ਹਾਲਾਂਕਿ, ਇਹ ਥੋੜ੍ਹਾ ਮਹਿੰਗਾ ਹੈ, ਪਰ ਇਹ ਸਮਾਂ ਬਹੁਤ ਬਚਾਉਂਦਾ ਹੈ। ਇਸ ਕੜੀ 'ਚ ਇਤਿਹਾਸ 'ਚ ਇੱਕ ਅਜਿਹਾ ਵੀ ਜਹਾਜ਼ ਬਣਿਆ, ਜੋ ਆਵਾਜ਼ ਦੀ ਰਫਤਾਰ ਤੋਂ ਵੀ ਤੇਜ਼ ਦੌੜਦਾ ਸੀ। ਇਹ ਦੁਨੀਆ ਦਾ ਪਹਿਲਾ ਸੁਪਰਸੋਨਿਕ ਏਅਰਕ੍ਰਾਫਟ ਵੀ ਸੀ, ਜਿਸ ਦਾ ਨਾਮ ਕੋਨਕੋਰਡ ਸੀ।
ਹਵਾ Supersonic Plane: ਨਾਲ ਗੱਲ ਕਰਨ ਵਾਲਾ ਇਹ ਜਹਾਜ਼ ਨਿਊਯਾਰਕ ਤੇ ਲੰਡਨ ਦੀ ਦੂਰੀ 3 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਤੈਅ ਕਰਦਾ ਸੀ। ਇਹ 2172 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡਦਾ ਸੀ। ਹਾਲਾਂਕਿ, ਇਸ ਦਾ ਰੱਖ-ਰਖਾਅ ਬਹੁਤ ਜ਼ਿਆਦਾ ਸੀ, ਇਸ ਲਈ ਇਸ ਦਾ ਸਫ਼ਰ ਮਹਿੰਗਾ ਸੀ। ਸਾਲ 2000 ਵਿੱਚ ਇੱਕ ਹਾਈ ਪ੍ਰੋਫਾਈਲ ਦੁਰਘਟਨਾ ਤੋਂ ਬਾਅਦ ਇਸ ਜਹਾਜ਼ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਸੁਪਰਸੋਨਿਕ ਜਹਾਜ਼ ਦੁਬਾਰਾ ਵਾਪਸ ਆ ਰਿਹਾ ਹੈ।
ਇਹ ਵੀ ਪੜ੍ਹੋ: Twitter Logo: ਛੇਤੀ ਹੀ ਉੱਡ ਜਾਵੇਗੀ ਟਵਿੱਟਰ ਵਾਲੀ ਚਿੜੀ, ਮਸਕ ਨੇ ਸ਼ੇਅਰ ਕੀਤੀ ਨਵੇਂ ਲੋਗੋ ਦੀ ਵੀਡੀਓ !
ਆ ਰਿਹਾ ਕਨਕੋਰਡ ਦਾ ਬੇਟਾ
ਸੁਪਰਸੋਨਿਕ ਜਹਾਜ਼ ਕੋਨਕੋਰਡ ਦੇ ਬੰਦ ਹੋਣ ਦੇ ਕਰੀਬ 20 ਸਾਲਾਂ ਬਾਅਦ, ਉਸ ਦਾ ਇੱਕ ਨਵਾਂ ਰੂਪ ਆ ਰਿਹਾ ਹੈ। ਨਾਸਾ ਨੇ ਇਸ ਜਹਾਜ਼ ਦਾ ਨਾਂ X-59 ਰੱਖਿਆ ਹੈ। ਹਾਲਾਂਕਿ ਇਸ ਦੀ ਸਪੀਡ ਕੋਨਕੋਰਡ ਦੇ ਮੁਕਾਬਲੇ ਘੱਟ ਹੋਵੇਗੀ। ਦੂਜੇ ਪਾਸੇ ਬ੍ਰਿਟਿਸ਼ ਐਵੀਏਸ਼ਨ ਦੇ ਮਾਹਿਰ ਅਜਿਹਾ ਹਵਾਈ ਜਹਾਜ਼ ਬਣਾਉਣ ਦੀ ਯੋਜਨਾ ਬਣਾ ਰਹੇ ਹਨ, ਜੋ 2 ਘੰਟੇ ਤੋਂ ਵੀ ਘੱਟ ਸਮੇਂ 'ਚ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਹੁੰਚਣ ਦੇ ਸਮਰੱਥ ਹੋਵੇ।
ਨਾਸਾ ਨੇ ਕੀਤਾ ਐਲਾਨ
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ X-59 ਇੱਕ ਸੁਪਰਸੋਨਿਕ ਜਹਾਜ਼ ਬਣਾਉਣ ਦੀ ਘੋਸ਼ਣਾ ਕੀਤੀ, ਜਿਸ ਨੂੰ ਕੋਨਕੋਰਡ ਦਾ ਬੇਟਾ ਵੀ ਕਿਹਾ ਜਾ ਰਿਹਾ ਹੈ। ਏਜੰਸੀ ਦਾ ਕਹਿਣਾ ਹੈ ਕਿ ਬਹੁਤ ਜਲਦੀ ਇਹ ਆਪਣੀ ਪਹਿਲੀ ਉਡਾਣ ਲਵੇਗੀ। ਹਾਲਾਂਕਿ, ਇਹ ਕੋਨਕੋਰਡ ਨਾਲੋਂ ਮੱਠਾ ਤੇ ਛੋਟਾ ਹੋਵੇਗਾ। ਇਸ ਦੀ ਸਪੀਡ ਲਗਪਗ 1500 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜਿਸ ਨਾਲ ਨਿਊਯਾਰਕ ਤੋਂ ਲੰਡਨ ਤੱਕ ਦਾ ਸਫਰ ਲਗਪਗ 3:30 ਘੰਟੇ ਘੱਟ ਜਾਵੇਗਾ।
ਬ੍ਰਿਟੇਨ ਦੀ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਯਾਤਰਾ ਦੀ ਰਫ਼ਤਾਰ ਨੂੰ ਕਈ ਗੁਣਾ ਵਧਾਉਣ ਲਈ ਪ੍ਰਯੋਗ ਕੀਤੇ ਜਾ ਰਹੇ ਹਨ। ਉਸ ਦਾ ਕਹਿਣਾ ਹੈ ਕਿ ਜੇਕਰ ਪ੍ਰਯੋਗ ਸਫਲ ਹੁੰਦੇ ਹਨ, ਤਾਂ ਸਿਡਨੀ ਤੇ ਲੰਡਨ ਦੇ ਵਿਚਕਾਰ ਦਾ ਸਫਰ, ਜੋ ਇਸ ਸਮੇਂ 22 ਘੰਟੇ ਦਾ ਹੈ, 2 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਮਾਹਿਰ ਇਸ ਵੇਲੇ ਇਨ੍ਹਾਂ ਨੂੰ ਸਬ-ਓਰਬਿਟਲ ਉਡਾਣਾਂ ਦਾ ਨਾਂ ਦੇ ਰਹੇ ਹਨ।
ਸਪੀਡ 5632 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ
ਸਾਦੇ ਸ਼ਬਦਾਂ ਵਿਚ, ਸਬ-ਓਰਬਿਟਲ ਫਲਾਈਟਾਂ ਦੀ ਰਫਤਾਰ 3500 ਮੀਲ ਯਾਨੀ 5632 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਅੰਦਾਜ਼ਾ ਲਗਾਇਆ ਗਿਆ ਹੈ ਕਿ ਇਨ੍ਹਾਂ ਉਡਾਣਾਂ ਰਾਹੀਂ ਧਰਤੀ 'ਤੇ ਕਿਤੇ ਵੀ 2 ਘੰਟਿਆਂ ਦੇ ਅੰਦਰ ਪਹੁੰਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਫਰਾਂਸ ਤੋਂ ਬਾਅਦ ਹੁਣ ਇਸ ਦੇਸ਼ 'ਚ ਵੀ ਚੱਲੇਗਾ UPI, ਕੈਸ਼ਲੈੱਸ ਹੋ ਕੇ ਕਰ ਸਕਦੇ ਹੋ ਸਫਰ